ਨਵੀਂ ਦਿੱਲੀ, 3 ਨਵੰਬਰ (ਪੋਸਟ ਬਿਊਰੋ): ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੂੰ ਸ਼ਨੀਵਾਰ ਨੂੰ ਧਮਕੀ ਭਰਿਆ ਸੰਦੇਸ਼ ਮਿਲਿਆ ਸੀ। ਜਿਸ ਵਿੱਚ ਕਿਹਾ ਗਿਆ ਸੀ ਕਿ ਜੇਕਰ ਉਨ੍ਹਾਂ ਨੇ ਦਸ ਦਿਨਾਂ ਦੇ ਅੰਦਰ ਅਸਤੀਫਾ ਨਾ ਦਿੱਤਾ ਤਾਂ ਉਨ੍ਹਾਂ ਦੀ ਹਾਲਤ ਬਾਬਾ ਸਿੱਦੀਕੀ ਵਰਗੀ ਹੋ ਜਾਵੇਗੀ।
ਇਹ ਧਮਕੀ ਭਰਿਆ ਸੰਦੇਸ਼ ਮੁੰਬਈ ਪੁਲਿਸ ਕੰਟਰੋਲ ਰੂਮ ਨੂੰ ਮਿਲਿਆ ਹੈ। ਇਸ ਮੈਸੇਜ ਤੋਂ ਬਾਅਦ ਮੁੱਖ ਮੰਤਰੀ ਯੋਗੀ ਦੀ ਸੁਰੱਖਿਆ 'ਚ ਲੱਗੀਆਂ ਏਜੰਸੀਆਂ ਅਲਰਟ 'ਤੇ ਸਨ। ਇਸ ਧਮਕੀ ਤੋਂ ਬਾਅਦ ਯੂਪੀ ਪੁਲਿਸ ਹੀ ਨਹੀਂ ਬਲਕਿ ਮੁੰਬਈ ਪੁਲਿਸ ਨੇ ਵੀ ਦੋਸ਼ੀਆਂ ਦੀ ਭਾਲ ਸ਼ੁਰੂ ਕੀਤੀ ਅਤੇ ਮੁੰਬਈ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ।
ਮੁੰਬਈ ਪੁਲਿਸ ਨੇ ਮੁਲਜ਼ਮ ਦੀ ਭਾਲ ਕਰਦੇ ਮੁਲਜ਼ਮ ਨੂੰ ਟਰੇਸ ਕਰ ਲਿਆ ਹੈ। ਮੁੰਬਈ ਪੁਲਿਸ ਨੇ ਮੁੱਖ ਮੰਤਰੀ ਯੋਗੀ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲੀ 24 ਸਾਲਾ ਔਰਤ ਨੂੰ ਹਿਰਾਸਤ ਵਿੱਚ ਲਿਆ ਹੈ।
ਗ੍ਰਿਫਤਾਰ ਕੀਤੀ ਗਈ ਔਰਤ ਮੁੰਬਈ ਤੋਂ ਹੈ ਤੇ ਪੜ੍ਹੀ-ਲਿਖੀ ਹੈ। ਪੁਲਿਸ ਨੇ ਔਰਤ ਤੋਂ ਪੁੱਛਗਿੱਛ ਲਈ ਨੋਟਿਸ ਭੇਜਿਆ ਹੈ। ਇੱਕ ਅਧਿਕਾਰੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇੱਕ 24 ਸਾਲਾ ਔਰਤ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।