ਵਿੰਨੀਪੇਗ, 3 ਨਵੰਬਰ (ਪਸਟ ਬਿਊਰੋ): ਵਿੰਨੀਪੇਗ ਪੁਲਿਸ ਨੇ 31 ਅਕਤੂਬਰ ਨੂੰ ਇੱਕ ਕਤਲ ਦੇ ਸਿਲਸਿਲੇ ਵਿੱਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਸ `ਤੇ ਚਾਰਜਿਜ਼ ਲਗਾਏ।
ਵੀਰਵਾਰ ਨੂੰ ਪੁਲਿਸ ਨੇ ਪੋਰਟੇਜ ਪਲੇਸ ਸ਼ਾਪਿੰਗ ਸੈਂਟਰ ਦੇ ਪਿੱਛੇ ਸਥਿਤ ਦ ਪ੍ਰੋਮੇਨੇਡ ਦੇ ਪਹਿਲੇ ਸੌ ਬਲਾਕ ਵਿੱਚ ਜਾਨਲੇਵਾ ਸੱਟਾਂ ਦੇ ਨਾਲ ਇੱਕ ਬੇਹੋਸ਼ ਔਰਤ ਦੀ ਰਿਪੋਰਟ `ਤੇ ਕਾਰਵਾਈ ਕੀਤੀ।
28 ਸਾਲਾ ਔਰਤ ਜਿਸਨੂੰ ਬਰਾਇਨਾ ਕਲੋਵੇਸ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸਦੀ ਮੌਤ ਹੋ ਗਈ।
ਐਤਵਾਰ ਨੂੰ ਅਧਿਕਾਰੀਆਂ ਨੇ 32 ਸਾਲਾ ਜੌਨ ਕੇਨੇਡੀ ਨੂੰ ਸੈਕੰਡ ਡਿਗਰੀ ਕਤਲ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ। ਉਸਨੂੰ ਹਿਰਾਸਤ ਵਿੱਚ ਲਿਆ ਗਿਆ। ਪੁਲਿਸ ਨੇ ਕਿਹਾ ਕਿ ਪੀੜਤ ਅਤੇ ਮੁਲਜ਼ਮ ਇੱਕ-ਦੂਜੇ ਨੂੰ ਜਾਣਦੇ ਸਨ।