ਹੈਲੀਫੈਕਸ, 25 ਨਵੰਬਰ (ਪੋਸਟ ਬਿਊਰੋ): ਹੈਲੀਫੈਕਸ ਵਾਲਮਾਰਟ ਸਟੋਰ ਵਿਚ ਪਿਛਲੇ ਮਹੀਨੇ ਇੱਕ 19 ਸਾਲਾ ਕਰਮਚਾਰੀ ਵਾਕ-ਇਨ ਓਵਨ ਵਿੱਚ ਮ੍ਰਿਤ ਮਿਲੀ ਸੀ, ਰੀਮਾਡਲਿੰਗ ਦੇ ਚਲਦੇ ਇਹ ਸਟੋਰ ਕਈ ਹਫਤਿਆਂ ਤੱਕ ਨਹੀਂ ਖੁੱਲ੍ਹੇਗਾ। 19 ਅਕਤੂਬਰ ਨੂੰ ਮਮਫੋਰਡ ਰੋਡ ਸਟੋਰ ਦੇ ਬੇਕਰੀ ਡਿਪਾਰਟਮੈਂਟ ਵਿੱਚ ਗੁਰਸਿਮਰਨ ਕੌਰ ਮ੍ਰਿਤ ਪਾਈ ਗਈ ਸੀ।
ਇੱਕ ਮਹੀਨੇ ਦੀ ਜਾਂਚ ਤੋਂ ਬਾਅਦ ਹੈਲੀਫੈਕਸ ਰੀਜਨਲ ਪੁਲਿਸ ਨੇ ਪਿਛਲੇ ਹਫਤੇ ਕਿਹਾ ਕਿ ਉਨ੍ਹਾਂ ਨੇ ਪਾਇਆ ਹੈ ਕਿ ਉਸਦੀ ਮੌਤ ਸ਼ੱਕੀ ਨਹੀਂ ਸੀ ਅਤੇ ਕਿਸੇ ਗੜਬੜੀ ਦਾ ਸਬੂਤ ਨਹੀਂ ਮਿਲਿਆ।
The Department of Labour, Skills and Immigration ਨੇ ਕੰਮ ਵਾਲੀ ਥਾਂ `ਤੇ ਚੱਲ ਰਹੀ ਜਾਂਚ ਸੰਭਾਲੀ ਹੈ।
ਸੋਮਵਾਰ ਨੂੰ ਇੱਕ ਬਿਆਨ ਵਿੱਚ ਵਾਲਮਾਰਟ ਦੇ ਬੁਲਾਰੇ ਨੇ ਕਿਹਾ ਕਿ ਰੀਮਾਡਲਿੰਗ ਦੇ ਚਲਦੇ ਸਟੋਰ ਬੰਦ ਰਹੇਗਾ। ਗੁਰਸਿਮਰਨ ਕੌਰ ਦੀ ਮੌਤ ਤੋਂ ਪਹਿਲਾਂ ਹੀ ਰੀਮਾਡਲਿੰਗ ਦਾ ਕੰਮ ਚੱਲ ਰਿਹਾ ਸੀ।