Welcome to Canadian Punjabi Post
Follow us on

31

October 2024
 
ਭਾਰਤ

ਭਾਰਤ-ਚੀਨ ਸਰਹੱਦ 'ਤੇ ਫੌਜੀਆਂ ਨੇ ਇਕ-ਦੂਜੇ ਨੂੰ ਮਠਿਆਈਆਂ ਵੰਡੀਆਂ

October 31, 2024 11:48 AM

ਨਵੀਂ ਦਿੱਲੀ, 31 ਅਕਤੂਬਰ (ਪੋਸਟ ਬਿਊਰੋ): ਵੀਰਵਾਰ ਨੂੰ ਦੀਵਾਲੀ ਮੌਕੇ 'ਤੇ ਭਾਰਤ ਅਤੇ ਚੀਨ ਦੀਆਂ ਫੌਜਾਂ ਨੇ ਇਕ ਦੂਜੇ ਨੂੰ ਮਠਿਆਈਆਂ ਵੰਡੀਆਂ। ਪੂਰਬੀ ਲੱਦਾਖ ਵਿੱਚ ਹਾਟ ਸਪ੍ਰਿੰਗਜ਼, ਕਾਰਾਕੋਰਮ ਦੱਰੇ, ਦੌਲਤ ਬੇਗ ਓਲਡੀ, ਕੋਂਗਕਲਾ ਅਤੇ ਚੁਸ਼ੁਲ-ਮੋਲਡੋ ਦੇ ਨਾਲ ਕੰਟਰੋਲ ਰੇਖਾ 'ਤੇ, ਦੋਨਾਂ ਦੇਸ਼ਾਂ ਦੇ ਅਧਿਕਾਰੀਆਂ ਨੇ ਇੱਕ ਦੂਜੇ ਨੂੰ ਮਠਿਆਈਆਂ ਖੁਆਈਆਂ ਅਤੇ ਦੀਵਾਲੀ ਦੀਆਂ ਵਧਾਈਆਂ ਦਿੱਤੀਆਂ।
ਇਸ ਤੋਂ ਪਹਿਲਾਂ 30 ਅਕਤੂਬਰ ਨੂੰ ਦੇਪਸਾਂਗ ਅਤੇ ਡੇਮਚੋਕ ਵਿਚ ਸਰਹੱਦ 'ਤੇ ਦੋਨਾਂ ਫ਼ੌਜਾਂ ਦੀ ਵਾਪਸੀ ਦੀ ਪ੍ਰਕਿਰਿਆ ਪੂਰੀ ਹੋ ਗਈ ਸੀ। ਗਸ਼ਤ ਨੂੰ ਲੈ ਕੇ ਜਲਦੀ ਹੀ ਗਰਾਊਂਡ ਕਮਾਂਡਰ ਦੇ ਅਧਿਕਾਰੀਆਂ ਨਾਲ ਗੱਲਬਾਤ ਹੋਵੇਗੀ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅਰੁਣਾਚਲ ਦੇ ਤਵਾਂਗ 'ਚ ਕਿਹਾ ਕਿ ਸਾਡੀ ਕੋਸਿ਼ਸ਼ ਹੋਵੇਗੀ ਕਿ ਮਾਮਲੇ ਨੂੰ ਡਿਸਇੰਗੇਜ਼ਮੈਂਟ ਕਰਕੇ ਅੱਗੇ ਲਿਜਾਇਆ ਜਾਵੇ ਪਰ ਇਸ ਲਈ ਸਾਨੂੰ ਥੋੜਾ ਹੋਰ ਇੰਤਜ਼ਾਰ ਕਰਨਾ ਹੋਵੇਗਾ।
ਐੱਲਏਸੀ 'ਤੇ ਗਸ਼ਤ ਨੂੰ ਲੈ ਕੇ ਭਾਰਤ ਅਤੇ ਚੀਨ ਵਿਚਾਲੇ ਹੋਏ ਸਮਝੌਤੇ 'ਤੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ 27 ਅਕਤੂਬਰ ਨੂੰ ਕਿਹਾ ਸੀ ਕਿ ਫੌਜਾਂ ਦੀ ਵਾਪਸੀ ਪਹਿਲਾ ਕਦਮ ਹੈ। ਅਗਲਾ ਕਦਮ ਤਣਾਅ ਨੂੰ ਘਟਾਉਣਾ ਹੈ। ਇਹ ਤਣਾਅ ਉਦੋਂ ਹੀ ਘਟੇਗਾ ਜਦੋਂ ਭਾਰਤ ਨੂੰ ਯਕੀਨ ਹੋ ਜਾਵੇਗਾ ਕਿ ਚੀਨ ਵੀ ਅਜਿਹਾ ਹੀ ਚਾਹੁੰਦਾ ਹੈ। ਤਣਾਅ ਘੱਟ ਕਰਨ ਤੋਂ ਬਾਅਦ ਸਰਹੱਦ ਨੂੰ ਮੈਨੇਜ ਕਿਵੇਂ ਕਰਨਾ ਹੈ, ਇਸ ਬਾਰੇ ਚਰਚਾ ਕੀਤੀ ਜਾਵੇਗੀ।

 
Have something to say? Post your comment
ਹੋਰ ਭਾਰਤ ਖ਼ਬਰਾਂ
ਪ੍ਰਧਾਨ ਮੰਤਰੀ ਮੋਦੀ ਨੇ 11ਵੀਂ ਵਾਰ ਫੌਜੀਆਂ ਨਾਲ ਦੀਵਾਲੀ ਮਨਾਈ ਡੀਐੱਮਕੇ ਸੁਆਰਥੀ ਪਰਿਵਾਰਾਂ ਦੀ ਪਾਰਟੀ : ਤਾਮਿਲ ਸਟਾਰ ਵਿਜੈ ਕਰਨਾਟਕ 'ਚ 8 ਕਰੋੜ ਲਈ ਪਤੀ ਦਾ ਕੀਤਾ ਕਤਲ, 800 ਕਿਲੋਮੀਟਰ ਦੂਰ ਜਾ ਕੇ ਸਾੜਿਆ ਐੱਨ.ਆਈ.ਏ. ਨੇ ਅੰਤਰਰਾਸ਼ਟਰੀ ਹਵਾਈ ਅੱਡਿਆਂ 'ਤੇ ਸਾਈਬਰ ਵਿੰਗ ਕੀਤੀ ਤਾਇਨਾਤ, ਬੰਬ ਦੀ ਧਮਕੀ 'ਤੇ ਕਰੇਗੀ ਤੁਰੰਤ ਕਾਰਵਾਈ ਪੱਪੂ ਯਾਦਵ ਨੂੰ ਜਾਨੋਂ ਮਾਰਨ ਦੀ ਮਿਲੀ ਧਮਕੀ, ਕਿਹਾ- ਸਲਮਾਨ ਮਾਮਲੇ ਤੋਂ ਦੂਰ ਰਹੋ ਜ਼ੇਲੇਂਸਕੀ ਨੇ ਫਿਰ ਕਿਹਾ- ਮੋਦੀ ਰੁਕਵਾ ਸਕਦੇ ਹਨ ਯੂਕਰੇਨ-ਰੂਸ ਜੰਗ ਵਡੋਦਰਾ 'ਚ ਸਪੇਨ ਦੇ ਪ੍ਰਧਾਨ ਮੰਤਰੀ ਨਾਲ ਨਰਿੰਦਰ ਮੋਦੀ ਦਾ ਰੋਡ ਸ਼ੋਅ, ਏਅਰਕ੍ਰਾਫਟ ਪਲਾਂਟ ਦਾ ਉਦਘਾਟਨ ਜਸਟਿਸ ਸੰਜੀਵ ਖੰਨਾ ਹੋਣਗੇ ਭਾਰਤ ਦੇ ਅਗਲੇ ਚੀਫ਼ ਜਸਟਿਸ ‘ਭਾਰਤ’ ਬ੍ਰਾਂਡ ਤਹਿਤ ਸਸਤੇ ਭਾਅ ਵਿਚ ਵੇਚੀਆਂ ਜਾਣਗੀਆਂ ਦਾਲਾਂ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਨੇ ‘ਨਿਆਂ ਦੀ ਦੇਵੀ’ ਦੀ ਮੂਰਤੀ `ਚ ਕੀਤੇ ਬਦਲਾਅ `ਤੇ ਜਤਾਇਆ ਇਤਰਾਜ਼