ਬਰੈਂਪਟਨ, 10 ਅਕਤੂਬਰ (ਪੋਸਟ ਬਿਊਰੋ): ਪੀਲ ਰੀਜਨਲ ਪੁਲਿਸ ਦਾ ਕਹਿਣਾ ਹੈ ਕਿ ਕੱਲ੍ਹ ਰਾਤ ਬਰੈਂਪਟਨ ਦੇ ਇੱਕ ਘਰ ਵਿੱਚ ਇੱਕ ਵਿਅਕਤੀ ਦੇ ਮ੍ਰਿਤ ਮਿਲਣ ਤੋਂ ਬਾਅਦ ਹੋਮੀਸਾਈਡ ਡਿਟੈਕਟਿਵਜ਼ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
ਬੁੱਧਵਾਰ ਨੂੰ ਸ਼ਾਮ ਕਰੀਬ 5:40 ਵਜੇ ਮੈਡੀਕਲ ਸਹਾਇਤਾ ਕਾਲ ਮਿਲਣ ਤੋਂ ਬਾਅਦ ਅਧਿਕਾਰੀ ਡਿਕਸੀ ਰੋਡ ਅਤੇ ਵਿਲੀਅਮਜ਼ ਪਾਰਕਵੇ ਦੇ ਇਲਾਕੇ ਵਿੱਚ ਲਾਰਡ ਸਿਮਕੋ ਡਰਾਈਵ `ਤੇ ਸਥਿਤ ਘਰ ਵਿਚ ਪਹੁੰਚੇ।
ਪੁਲਿਸ ਨੇ ਕੁੱਝ ਬਿਓਰਾ ਜਾਰੀ ਕੀਤਾ ਪਰ ਅਧਿਕਾਰੀ ਘੰਟਿਆਂ ਤੱਕ ਘਰ ਦੇ ਬਾਹਰ ਰਹੇ। ਘਰ ਵਿਚ ਫੋਰੈਂਸਿਕ ਆਈਡੈਂਟੀਫਕੇਸ਼ਨ ਸਰਵਿਸ ਵੀ ਆਈ ਸੀ।
ਇੱਕ ਗੁਆਂਢੀ ਅਨੁਸਾਰ ਇੱਕ ਵਿਅਕਤੀ ਨੂੰ ਹੱਥਕੜੀ ਵਿੱਚ ਲਿਜਾਇਆ ਗਿਆ ਸੀ। ਪਰ ਪੁਲਿਸ ਨੇ ਗ੍ਰਿਫ਼ਤਾਰੀ ਦੀ ਪੁਸ਼ਟੀ ਨਹੀਂ ਕੀਤੀ। ਕੋਰੋਨਰ ਨੇ ਹਾਲੇ ਤੱਕ ਮੌਤ ਦੇ ਕਾਰਨ ਦੀ ਪੁਸ਼ਟੀ ਨਹੀਂ ਕੀਤੀ ਹੈ। ਪੁਲਿਸ ਨੇ ਕਿਹਾ ਕਿ ਉਹ ਅੱਗੇ ਦੀ ਜਾਣਕਾਰੀ ਮਿਲਣ ਤੱਕ ਘਟਨਾ ਸਥਾਨ `ਤੇ ਨਜ਼ਰ ਰੱਖ ਰਹੇ ਹਨ। ਮਰਨੇ ਵਾਲੇ ਵਿਅਕਤੀ ਬਾਰੇ ਹਾਲੇ ਤੱਕ ਕੋਈ ਜਾਣਕਾਰੀ ਨਹੀਂ ਹੈ।