Welcome to Canadian Punjabi Post
Follow us on

16

October 2024
ਬ੍ਰੈਕਿੰਗ ਖ਼ਬਰਾਂ :
ਲਾਤਵੀਆ `ਚ ਡਿਊਟੀ ਦੌਰਾਨ ਕੈਨੇਡੀਅਨ ਫੌਜੀ ਦੀ ਮੌਤਸੱਤ ਫਲਾਈਟਾਂ 'ਚ ਬੰਬ ਦੀ ਧਮਕੀ, 6 ਨੇ ਭਾਰਤ ਤੋਂ ਉਡਾਨ ਭਰੀ, ਜੈਪੁਰ ਵਿੱਚ ਇੱਕ ਫਲਾਈਟ ਦੀ ਐਮਰਜੈਂਸੀ ਲੈਂਡਿੰਗਯੂਕਰੇਨੀਅਨ ਫੌਜ ਵਿੱਚ ਭਰਤੀ ਲਈ ਛਾਪੇ, ਫੌਜ ਵਿੱਚ ਰਜਿਸਟ੍ਰੇਸ਼ਨ ਨਾ ਕਰਵਾਉਣ ਵਾਲੇ ਨੌਜਵਾਨਾਂ ਦੀ ਗ੍ਰਿਫਤਾਰੀਮੁੱਖ ਮੰਤਰੀ ਨੇ 2436.49 ਕਰੋੜ ਰੁਪਏ ਦੀ ਲਾਗਤ ਨਾਲ 13400 ਕਿਲੋਮੀਟਰ ਲਿੰਕ ਸੜਕਾਂ ਦੀ ਉਸਾਰੀ ਨੂੰ ਦਿੱਤੀ ਮਨਜ਼ੂਰੀਮੁੱਖ ਮੰਤਰੀ ਨੇ ਪੰਜਾਬ ਨੂੰ ਦੇਸ਼ ਦੇ ਡਿਜ਼ੀਟਲ ਹੱਬ ਵਜੋਂ ਉਭਾਰਨ ਦਾ ਲਿਆ ਅਹਿਦ3 ਕਰੋੜ ਰੁਪਏ ਦੇ ਗਬਨ ਦੇ ਦੋਸ਼ ਹੇਠ ਨਗਰ ਨਿਗਮ ਲੁਧਿਆਣਾ ਦੇ ਐੱਸ.ਈ., ਐਕਸੀਅਨ, ਡੀ.ਸੀ.ਐੱਫ.ਏ. ਵਿਰੁੱਧ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਦਾ ਕੇਸ ਦਰਜ, ਐਕਸੀਅਨ ਗ੍ਰਿਫ਼ਤਾਰਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਮੈਡੀਕਲ ਕਾਲਜਾਂ ਦੇ ਨਿਰਮਾਣ ਕਾਰਜ ਨੂੰ ਸਮੇਂ ਸਿਰ ਮੁਕੰਮਲ ਕਰਨ ਲਈ ਕਿਹਾਭਾਰਤੀ ਚੋਣ ਕਮਿਸ਼ਨ ਵੱਲੋਂ ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ ਲਈ ਜ਼ਿਮਨੀ ਚੋਣ ਦਾ ਐਲਾਨ
 
ਅੰਤਰਰਾਸ਼ਟਰੀ

ਲਾਸ ਏਂਜਲਸ ਖੇਤਰ ਵਿਚ ਨਸਲੀ ਨਫਰਤ ਫੈਲਾਉਣ ਵਾਲਿਆਂ ਵਿਰੁੱਧ ਵੱਡੀ ਕਾਰਵਾਈ ਤਹਿਤ 'ਵਾਈਟ ਸੁਪਰਮੇਸੀ ਗੈਂਗ' ਨਾਲ ਸਬੰਧਤ 68 ਸ਼ੱਕੀ ਗ੍ਰਿਫਤਾਰ

October 08, 2024 01:02 PM

ਕੈਲੀਫੋਰਨੀਆ, 8 ਅਕਤੂਬਰ (ਹੁਸਨ ਲੜੋਆ ਬੰਗਾ): ਘਰੇਲੂ ਅੱਤਵਾਦ ਸਬੰਧੀ ਜਾਂਚ ਤਹਿਤ ਕੈਲੀਫੋਰਨੀਆ ਦੇ ਲਾਸ ਏਂਜਲਸ ਖੇਤਰ ਵਿਚ ਇਕ ਵੱਡੀ ਕਾਰਵਾਈ ਕਰਦਿਆਂ 'ਵਾਈਟ ਸੁਪਰਮੇਸੀ ਗੈਂਗ' ਨਾਲ ਸਬੰਧਤ 68 ਸ਼ੱਕੀ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹ ਪ੍ਰਗਟਾਵਾ ਸੰਘੀ ਵਕੀਲਾਂ ਨੇ ਕੀਤਾ ਹੈ। ਅਧਿਕਾਰੀਆਂ ਅਨੁਸਾਰ ਪੈਕਰਵੁੱਡਜ ਗਿਰੋਹ ਦੇ ਮੈਂਬਰਾਂ ਤੇ ਉਨਾਂ ਦੇ ਜੋਟੀਦਾਰਾਂ ਵਿਰੁੱਧ ਸੰਘੀ ਦੋਸ਼ ਆਇਦ ਕੀਤੇ ਗਏ ਹਨ ਜਿਨਾਂ ਵਿਚ ਫਿਰੌਤੀ ਮੰਗਣਾ, ਹਥਿਆਰਾਂ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਤੇ ਵਿਤੀ ਧੋਖਾਧੜੀ ਦੇ ਦੋਸ਼ ਵੀ ਸ਼ਾਮਿਲ ਹਨ। ਯੂ ਐਸ ਅਟਾਰਨੀ ਸੈਂਟਰਲ ਡਿਸਟ੍ਰਿਕਟ ਕੈਲੀਫੋਰਨੀਆ ਮਾਰਟਿਨ ਏਸਟਰਾਡਾ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਗਿਰੋਹ ਦੀ ਨਸਲੀ, ਜਾਤੀ ਤੇ ਧਾਰਮਿੱਕ ਘੱਟ ਗਿਣਤੀਆਂ ਵਿਰੁੱਧ ਹਮਲੇ ਕਰਨ ਦੀ ਯੋਜਨਾ ਸੀ। ਇਸ ਤੋਂ ਪਹਿਲਾਂ ਕਿ ਇਹ ਲੋਕ ਆਪਣੀ ਯੋਜਨਾ ਨੂੰ ਸਿਰੇ ਚਾੜਦੇ ਇਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਨਾਂ ਕਿਹਾ ਕਿ ਅਸੀਂ ਦੁਖਾਂਤ ਵਾਪਰਨ ਦੀ ਉਡੀਕ ਨਹੀਂ ਸੀ ਕਰ ਸਕਦੇ। ਏਸਟਰਾਡਾ ਨੇ ਕਿਹਾ ਕਿ 40 ਤੋਂ ਵਧ ਪੈਕਰਵੁੱਡਜ ਸ਼ੱਕੀ ਮੈਂਬਰਾਂ ਤੇ ਉਨਾਂ ਦੇ ਜੋਟੀਦਾਰਾਂ ਨੂੰ ਬੁੱਧਵਾਰ ਗ੍ਰਿਫਤਾਰ ਕੀਤਾ ਗਿਆ ਹੈ ਤੇ ਕੁਝ ਪਹਿਲਾਂ ਹੀ ਹਿਰਾਸਤ ਵਿਚ ਸਨ। ਉਨਾਂ ਕਿਹਾ ਕਿ ਨਿਆਂ ਵਿਭਾਗ ਦੇ ਇਤਿਹਾਸ ਵਿਚ ਨਵ-ਨਾਜ਼ੀ, ਵਾਈਟ ਸੁਪਰਮੇਸਿਸਟ ਜਾਂ ਕਿਸੇ ਅੱਤਵਾਦੀ ਸੰਗਠਨ ਵਿਰੁੱਧ ਇਹ ਇਕ ਸਭ ਤੋਂ ਵੱਡੀ ਕਾਰਵਾਈ ਹੈ। ਇਨਾਂ ਦੀ ਗ੍ਰਿਫਤਾਰੀ ਵਿਚ ਕਾਨੂੰਨ ਵਿਵਸਥਾ ਬਣਾਈ ਰਖਣ ਨਾਲ ਸਬੰਧਤ ਸੰਘੀ ਤੇ ਸਥਾਨਕ ਅਧਿਕਾਰੀਆਂ ਤੋਂ ਇਲਾਵਾ ਹੋਰ ਕਈ ਏਜੰਸੀਆਂ ਨੇ ਅਹਿਮ ਭੂਮਿਕਾ ਨਿਭਾਈ ਹੈ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਸੱਤ ਫਲਾਈਟਾਂ 'ਚ ਬੰਬ ਦੀ ਧਮਕੀ, 6 ਨੇ ਭਾਰਤ ਤੋਂ ਉਡਾਨ ਭਰੀ, ਜੈਪੁਰ ਵਿੱਚ ਇੱਕ ਫਲਾਈਟ ਦੀ ਐਮਰਜੈਂਸੀ ਲੈਂਡਿੰਗ ਯੂਕਰੇਨੀਅਨ ਫੌਜ ਵਿੱਚ ਭਰਤੀ ਲਈ ਛਾਪੇ, ਫੌਜ ਵਿੱਚ ਰਜਿਸਟ੍ਰੇਸ਼ਨ ਨਾ ਕਰਵਾਉਣ ਵਾਲੇ ਨੌਜਵਾਨਾਂ ਦੀ ਗ੍ਰਿਫਤਾਰੀ ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਐੱਸਸੀਓ ਦੀ ਮੀਟਿੰਗ ਸ਼ਾਮਿਲ ਹੋਣ ਲਈ ਪਾਕਿਸਤਾਨ ਪਹੁੰਚੇ, ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਕਿਹਾ- ਮੋਦੀ ਆਉਂਦੇ ਤਾਂ ਚੰਗਾ ਹੁੰਦਾ ਪ੍ਰਧਾਨ ਮੰਤਰੀ ਮੋਦੀ ਕਮਿਊਨਿਸਟ ਦੇਸ਼ ਲਾਓਸ ਪਹੁੰਚੇ, ਬੋਧੀ ਭਿਕਸ਼ੂਆਂ ਨੇ ਕੀਤਾ ਸਵਾਗਤ ਚੋਣਾਂ ਤੋਂ ਪਹਿਲਾਂ ਟਰੰਪ ਨੇ ਫਿਰ ਕੀਤੀ ਮੋਦੀ ਦੀ ਤਾਰੀਫ: ਕਿਹਾ- ਮੋਦੀ ਟੋਟਲ ਕਿਲਰ ਅਮਰੀਕੀ ਅਖਬਾਰ ਦੇ ਪੱਤਰਕਾਰ ਨੇ ਆਪਣੀ ਕਿਤਾਬ ਵਿਚ ਕੀਤਾ ਦਾਅਵਾ: ਟਰੰਪ ਨੇ ਪੁਤਿਨ ਨੂੰ ਭੇਜੀ ਸੀ ਕੋਰੋਨਾ ਟੈਸਟਿੰਗ ਕਿੱਟ ਫਰਾਂਸ ਨੇ ਲਾਦੇਨ ਦੇ ਬੇਟੇ ਨੂੰ ਦੇਸ਼ ਵਿਚੋਂ ਕੱਢਿਆ, ਪਿਤਾ ਦੇ ਜਨਮਦਿਨ ਮੌਕੇ ਪਿਤਾ ਦੀ ਕੀਤੀ ਸੀ ਤਾਰੀਫ ਦੋ ਅਮਰੀਕੀ ਅਤੇ ਇੱਕ ਬ੍ਰਿਟਿਸ਼ ਵਿਗਿਆਨੀ ਨੂੰ ਕਮਿਸਟ੍ਰੀ ਵਿਚ ਨੋਬਲ ਪੁਰਸਕਾਰ, ਪ੍ਰੋਟੀਨ ਦੀ ਬਣਤਰ ਨੂੰ ਸਮਝਾਉਣ ਲਈ ਏ.ਆਈ. ਮਾਡਲ ਬਣਾਇਆ ਮਾਲਦੀਵ ਦੇ ਰਾਸ਼ਟਰਪਤੀ ਮੁਈਜ਼ੂ ਨੇ ਕੀਤਾ ਤਾਜ ਮਹਿਲ ਦਾ ਦੌਰਾ ਅਮਰੀਕੀ ਰਾਸ਼ਟਰਪਤੀ ਚੋਣਾਂ: ਡੈਮੋਕਰੈਟਿਕ ਉਮੀਦਵਾਰ ਕਮਲਾ ਹੈਰਿਸ ਨੂੰ ਸਖਤ ਚੁਣੌਤੀ ਦਾ ਸਾਹਮਣਾ