ਟੋਰਾਂਟੋ, 8 ਅਕਤੂਬਰ (ਪੋਸਟ ਬਿਊਰੋ): ਪੁਲਿਸ ਦਾ ਕਹਿਣਾ ਹੈ ਕਿ ਟੋਰਾਂਟੋ ਦੇ ਪੂਰਵੀ ੲੈਂਡ `ਤੇ ਆਟੋ ਚੋਰੀ ਅਤੇ ਫਾਇਰਆਰਮਜ਼ ਜਾਂਚ ਦੇ ਸਿਲਸਿਲੇ ਵਿੱਚ 17 ਚੋਰੀ ਦੇ ਵਾਹਨ ਬਰਾਮਦ ਕੀਤੇ ਗਏ ਹਨ ਅਤੇ ਚਾਰ ਲੋਕ ਹਿਰਾਸਤ ਵਿੱਚ ਲਏ ਹਨ।
ਮੰਗਲਵਾਰ ਨੂੰ ਪੁਲਿਸ ਨੇ ਦੱਸਿਆ ਕਿ ਅਧਿਕਾਰੀਆਂ ਨੇ ਜੁਲਾਈ 2024 ਵਿੱਚ ਨੀਲਸਨ ਅਤੇ ਏਲੇਸਮੇਰੇ ਰੋਡ ਇਲਾਕੇ ਵਿੱਚ ਕਈ ਚੋਰੀ ਦੇ ਵਾਹਨ ਬਰਾਮਦ ਕੀਤੇ।
ਪੁਲਿਸ ਨੇ ਦੱਸਿਆ ਕਿ 43 ਡਿਵੀਜ਼ਨ ਦੇ ਜਾਂਚਕਰਤਾਵਾਂ ਨੇ ਬਰਾਮਦ ਵਾਹਨਾਂ ਦੀ ਜਾਂਚ ਕਰਨ ਲਈ ਆਰਗੇਨਾਈਜ਼ਡ ਕ੍ਰਾਈਮ ਇਨਵੇਸਟੀਗੇਟ ਸਪੋਰਟ ਯੂਨਿਟ (OCIS) ਨੂੰ ਸੂਚਿਤ ਕੀਤਾ। ਸੰਯੁਕਤ ਇਕਾਈਆਂ ਨੇ ਚੋਰੀ ਦੇ ਵਾਹਨ ਆਪਰਾਧਿਕ ਆਪਰੇਸ਼ਨ ਨੂੰ ਸੰਚਾਲਿਤ ਕਰਨ ਲਈ ਜਿ਼ੰਮੇਦਾਰ ਲੋਕਾਂ ਦੇ ਇੱਕ ਸਮੂਹ ਨਾਲ ਸਬੰਧਤ ਮਹੱਤਵਪੂਰਣ ਸਬੂਤ ਇਕੱਠੇ ਕੀਤੇ। ਪੁਲਿਸ ਦਾ ਦੋਸ਼ ਹੈ ਕਿ ਜੁਲਾਈ ਅਤੇ ਸਤੰਬਰ ਦੇ ਵਿਚਕਾਰ ਅਧਿਕਾਰੀਆਂ ਨੇ 17 ਚੋਰੀ ਹੋਏ ਵਾਹਨ ਬਰਾਮਦ ਕੀਤੇ ਜੋਕਿ ਲਿਜਾਏ ਜਾਣ ਤੋਂ ਬਾਅਦ ਜਾਂਚ ਲਈ ਇਲਾਕੇ ਵਿੱਚ ਛੱਡ ਦਿੱਤੇ ਗਏ। ਪਿਛਲੇ ਮਹੀਨੇ ਦੇ ਅੰਤ ਵਿੱਚ ਟੋਰਾਂਟੋ ਦੇ ਦੋ ਘਰਾਂ ਦੇ ਸਰਚ ਵਾਰੰਟ ਜਾਰੀ ਕੀਤੇ ਗਏ ਅਤੇ ਪੁਲਿਸ ਦਾ ਕਹਿਣਾ ਹੈ ਕਿ ਅਧਿਕਾਰੀਆਂ ਨੇ ਇੱਕ ਗਲਾਕ ਬੰਦੂਕ, ਦੋ ਅਖਬਾਰਾਂ, ਕੀ-ਫਾਬ ਅਤੇ ਕਾਰ ਦੀ ਕੀ-ਪ੍ਰੋਗਰਾਮਰ ਅਤੇ 27 ਹਜ਼ਾਰ ਕੈਨੇਡੀਅਨ ਡਾਲਰ ਜ਼ਬਤ ਕੀਤੇ।
ਪੁਲਿਸ ਦਾ ਕਹਿਣਾ ਹੈ ਕਿ ਤਿੰਨ ਸ਼ੱਕੀਆਂ `ਤੇ ਦਰਜਨਾਂ ਚਾਰਜਿਜ਼ ਹਨ, ਜਿਨ੍ਹਾਂ ਵਿੱਚ ਮੋਟਰ ਵਾਹਨ ਦੀ ਚੋਰੀ, ਅਪਰਾਧ ਨਾਲ ਪ੍ਰਾਪਤ ਜਾਇਦਾਦ ਦਾ ਕਬਜ਼ਾ ਅਤੇ ਅਪਰਾਧ ਦੀ ਕਮਾਈ ਸ਼ਾਮਿਲ ਹੈ। ਪੁਲਿਸ ਨੇ ਕਿਹਾ ਕਿ ਇੱਕ ਹੋਰ ਸ਼ੱਕੀ `ਤੇ ਫਾਇਰਆਰਮਜ਼ ਸਬੰਧੀ ਚਾਰਜਿਜ਼ ਹਨ।