ਬਰੈਂਪਟਨ, 7 ਅਕਤੂਬਰ (ਬਾਸੀ ਹਰਚੰਦ): ਭਾਰਤ ਦੀ ਅਜਾਦੀ ਦੇ ਸਿਰਮੌਰ ਨਾਇਕ ਪਰਮਗੁਣੀ ਸ਼ਹੀਦ ਭਗਤ ਸਿੰਘ ਦਾ ਜਨਮ ਦਿਵਸ ਪੰਜਾਬੀ ਸੱਭਿਆਚਾਰ ਮੰਚ ਵੱਲੋਂ ਬੜੇ ਸਤਿਕਾਰ ਅਤੇ ਸ਼ਰਧਾ ਪੂਰਵਕ ਤੋਰ ਤੇ ਕੈਸੀ ਕੈਪਬਲ ਸੀਨੀਅਰਜ਼ ਕਲੱਬ ਦੇ ਸਹਿਯੋਗ ਨਾਲ ਮਨਾਇਆ ਗਿਆ । ਕੈਸੀਕੈਂਪਬਲ ਕਮਿਉਨਿਟੀ ਸੈਟਰ ਵਿਖੇ ਪੰਜਾਬੀ ਸੱਭਿਆਚਾਰ ਦੇ ਸੱਦੇ ਤੇ ਪਬਲਿਕ ਗਿਆਰਾਂ ਵਜੇ ਇਕੱਤਰ ਹੋ ਗਈ ਚਾਹ ਪਾਣੀ ਤੋਂ ਬਾਅਦ ਸਟੇਜ ਸੈਕਟਰੀ ਹਰਚੰਦ ਸਿੰਘ ਬਾਸੀ ਨੇ ਪ੍ਰਧਾਨਗੀ ਮੰਡਲ ਵਿੱਚ ਸਨਮਾਨ ਯੋਗ ਸਖਸ਼ੀਅਤਾਂ ਬਲਦੇਵ ਸਿੰਘ ਪਰਧਾਨ ਪੰਜਾਬੀ ਸੱਭਿਆਚਾਰ ਮੰਚ, ਸ਼ਹੀਦ ਭਗਤ ਸਿੰਘ ਦੇ ਪ੍ਰੀਵਾਰ ਤੋਂ ਅੰਮਿਰਤ ਢਿਲੋਂ, ਕਾਮਰੇਡ ਸੁਖਦੇਵ ਸਿੰਘ ਸਕੱਤਰ, ਸੁਭਾਸ਼ ਚੰਦਰ ਖੁਰਮੀ ਪ੍ਰਧਾਨ ਕੈਸੀ ਕੈਂਪਬਲ ਸੀਨੀਅਰਜ਼ ਕਲੱਬ, ਜਰਨੈਲ ਸਿੰਘ ਪ੍ਰਿੰਸੀਪਲ, ਬਲਕਾਰ ਸਿੰਘ ਵਲਟੋਹਾ ਬੀਬੀ ਨਵਜੀਤ ਕੌਰ ਰਿਜਨਲ ਕੌਂਸਲਰ ਨੂੰ ਪ੍ਰਧਾਨਗੀ ਕਰਨ ਲਈ ਮੰਚ ਤੇ ਸੁਸ਼ੋਬਤ ਹੋਣ ਲਈ ਬੇਨਤੀ ਕੀਤੀ। ਇਸ ਤੋਂ ਬਾਅਦ ਵਿਛੜ ਗਈਆਂ ਮਹਾਨ ਸਖਸ਼ੀਅਤਾ ਸੀਤਾ ਰਾਮ ਯੇਚਰੀ ਸਕੱਤਰ ਸੀ ਪੀ ਐਮ, ਅਤੁਲ ਅੰਜਾਨ ਸੀ ਪੀ ਆਈ ਆਗੂ, ਅਤੇ ਰਣਬੀਰ ਸਿੰਘ ਢਿਲੋਂ ਪੰਜਾਬ ਸੁਬਾਰਡੀ ਨੇਟ ਸਰਵਿਸਜ ਫੈਡਰੇਸ਼ ਦੇ ਮਹਾਨ ਅਗੂ ਨੂੰ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ । ਮੰਚ ਦੇ ਸਕੱਤਰ ਸੁਖਦੇਵ ਸਿੰਘ ਸਿੰਘ ਨੇ ਸੱਭ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਅਤੇ ਭਗਤ ਸਿੰਘ ਬਾਰੇ ਆਪਣੇ ਵਿਚਾਰ ਰੱਖੇ। ਭਗਤ ਸਿੰਘ ਦੇ ਪ੍ਰੀਵਾਰ ਤੋਂ ਅੰਮ੍ਰਿਤ ਢਿਲੋਂ ਨੇ ਭਗਤ ਸਿੰਘ ਦੀਆਂ ਪ੍ਰੀਵਾਰਕ ਯਾਦਾਂ ਅਤੇ ਉਸ ਦੇ ਪ੍ਰੀਵਾਰ ਲਈ ਭਗਤ ਸਿੰਘ ਦੇ ਸੁਨੇਹੇ ਅਤੇ ਇਨਕਲਾਬੀ ਵਿਚਾਰ ਭਾਵ ਪੂਰਤ ਢੰਗ ਨਾਲ ਰੱਖੇ । ਪ੍ਰਿੰਸੀਪਲ ਜਰਨੈਲ ਸਿੰਘ ,ਪ੍ਰੋ ਨਿਰਮਲ ਸਿੰਘ ਧਾਰਨੀ, ਮਹਿੰਦਰ ਸਿੰਘ ਮੋਹੀ, ਬਲਕਾਰ ਸਿੰਘ ਵਲਟੋਹਾ ਨੇ ਭਗਤ ਸਿੰਘ ਦੇ ਆਦਰਸ਼ਾਂ ਅਤੇ ਅਜਾਦੀ ਤੋਂ ਬਾਅਦ ਸਤਾ ਆਮ ਲੋਕਾਂ ਦੇ ਹੱਥ ਹੋਵੇ । ਦਬੇ ਕੁਚਲੇ ਲੋਕਾਂ ਦੇ ਹੱਕ ਬਰਾਬਰ ਹੋਣ ਉਹਨਾਂ ਦੀ ਮਾਲੀ ਹਾਲਤ ਸੁਧਾਰੀ ਜਾਏ। ਬਾਰੇ ਆਪਣੇ ਆਪਣੇ ਵਿਚਾਰ ਸਾਂਝੇ ਕੀਤੇ । ਬਲਦੇਵ ਸਿੰਘ ਸਹਿਦੇਵ ਨੇ ਵਿਸਥਾਰ ਵਿੱਚ ਭਗਤ ਸਿੰਘ ਦੀ ਜੀਵਨੀ , ਆਦਰਸ਼ ਅਤੇ ਅਜੋਕੇ ਸਮੇਂ ਹਕੂਮਤ ਵੱਲੋਂ ਆਮ ਲੋਕਾਂ ਦੀ ਕੀਤੀ ਜਾ ਰਹੀ ਦੁਰਦਸ਼ਾ ਦਾ ਵਰਨਣ ਕੀਤਾ । ਲੋਕਾਂ ਨੂੰ ਭਗਤ ਸਿੰਘ ਦੇ ਵਿਚਾਰਾਂ ਨੂੰ ਅਪਣਾ ਕੇ ਸਮਾਜਕ ਅਤੇ ਰਾਜਨੀਤਕ ਤੌਰ ਤੇ ਸੁਚੇਤ ਹੋ ਕੇ ਆਪਣੇ ਹੱਕਾਂ ਦੀ ਰਾਖੀ ਦਾ ਕਰਨ ਲਈ ਸਰਗਰਮ ਹੋਣ ਦਾ ਸੱਦਾ ਦਿਤਾ। ਹਰਚੰਦ ਸਿੰਘ ਬਾਸੀ ਨੇ ਸਟੇਜ ਦੀ ਜਿੰਮੇਵਾਰੀ ਨਿਭਾਉਂਦਿਆਂ ਟੂਕਾਂ ਰਾਹੀ ਉਸ ਦੀਆਂ ਅਖਬਾਰਾਂ ਰਸਾਲਿਆਂ ਵਿੱਚ ਲਿਖਤਾ ਦੇ ਹਵਾਲੇ ਦਿਤੇ। ਜਦ ਲਾਲਾ ਲਾਜਪਤ ਰਾਏ ਫਿਰਕੂ ਮੋੜਾ ਕੱਟ ਰਹੇ ਸਨ ਤਾਂ ਉਹਨਾਂ ਪੈਫਲਿਟ ਇੱਕ ਕਵਿਤਾ ਲਿਖੀ ਸੀ ਲੌਸਟ ਲੀਡਰ ਪੰਨੇ ਤੇ ਇੱਕ ਪਾਸੇ ਕਵਿਤਾ ਅਤੇ ਦੂਜੇ ਪਾਸੇ ਲਾਲਾ ਜੀ ਦੀ ਫੋਟੋ ਸੀ। ਭਗਤ ਸਿੰਘ ਕੋਲ ਸਪੱਸ਼ਟ ਵਿਚਾਰ ਸਨ ਕਿ ਅਜਾਦੀ ਤੋਂ ਬਾਅਦ ਸਤਾ ਆਮ ਲੋਕਾਂ ਦੇ ਹੵਥ ਹੋਵੇਗੀ ਜੋ ਸੱਭ ਨੂੰ ਸਮਾਜਿਕ ,ਆਰਥਿਕ, ਧਾਰਮਿਕ ਸਮਾਨਤਾ ਦੇਵੇਗੀ। ਇਸੇ ਤਰਾਂ ਨਹਿਰੂ ਦੇ ਵਿਚਾਰਾਂ ਨੂੰ ਸੁਭਾਸ਼ ਤੋਂ ਸਪੱਸ਼ਟ ਪ੍ਰਗਤੀ ਸ਼ੀਲ ਸਮਝਦੇ ਸਨ ।ਸੁਭਾਸ਼ ਜੀ ਨੂੰ ਜਜਬਾਤੀ ਬੰਗਾਲੀ ਕਿਹਾ ਕਰਦੇ ਸਨ। ਗਿਆਨ ਸਿੰਘ ਅਤੇ ਇੱਕ ਹੋਰ ਸਾਥੀ ਨੇ ਕਵਿਤਾਵਾਂ ਪੜੀਆਂ
ਰਿਜਨਲ ਕੌਂਸਲਰ ਨਵਜੀਤ ਕੌਰ ਬਰਾੜ ਨੇ ਪੰਜਾਬੀ ਸੱਭਿਆਚਾਰ ਮੰਚ ਨੂੰ ਉਸ ਦੀਆਂ ਸ਼ਾਨਦਾਰ ਸਮਾਜਿਕ ਗਤੀ ਵਿਧੀਆਂ ਲਈ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ। ਇੰਟਰਨੇਸ਼ਨਲ ਸਟੂਡੈਂਟਸ ਦੇ ਪੀ ਆਰ ਦੇ ਮਸਲੇ ਨੂੰ ਸਨਮਾਨ ਯੋਗ ਢੰਗ ਨਾਲ ਹੱਲ ਕਰਨ ਲਈ ਮਤਾ ਸਰਵ ਸੰਮਤੀ ਨਾਲ ਪਾਸ ਕੀਤਾ । ਸਰਕਾਰ ਸਟੂਡੈਂਟਸ ਦੀਆਂ ਜਿੰਦਗੀਆਂ ਤਬਾਹ ਹੋਣ ਤੋਂ ਬਚਾਉਣ ਲਈ ਯੋਗ ਹੱਲ ਕੱਢੇ। ਪਰਧਾਨ ਬਲਦੇਵ ਸਿੰਘ ਸਹਿਦੇਵ ਨੇ ਕੈਸੀ ਕੈਂਪਬਲ ਸੀਨੀਅਰਜ਼ ਕਲੱਬ ਦੇ ਸੱਭ ਮੈਂਬਰਾਂ ਦਾ ,ਵਿਸ਼ੇਸ਼ ਕਰਕੇ ਪ੍ਰਧਾਨ ਸੁਭਾਸ਼ ਚੰਦਰ ਖੁਰਮੀ, ਸਰਜਿੰਦਰ ਸਿੰਘ , ਹਰਿੰਦਰ ਸਿੰਘ ਤੱਖਰ ਬਲਵਿੰਦਰ ਟਹਿਣਾ, ਸਤਨਾਮ ਸਿੰਘ, ਕੁਲਵਿੰਦਰ ਸਿੰਘ, ਅਤੇ ਗੁਰਚਰਨ ਸਿੰਘ ਮੱਲੀ ਦਾ ਸਹਿਯੋਗ ਦੇਣ ਲਈ ਧੰਨਵਾਦ ਕੀਤਾ। ਇਸ ਦੇ ਨਾਲ ਹੀ 16 ਨਵੰਬਰ ਦਿਨ ਸਨਿਚਰਵਾਰ ਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਸ਼ਹੀਦੀ ਦਿਨ ਵਿਲਿਜ ਆਫ ਇੰਡੀਆ ( ਕਨੇਡੀ ਰੋਡ ਤੇ ਸਥਿਤ ) ਦੇ ਹਾਲ ਵਿੱਚ ਇੱਕ ਤੋਂ ਚਾਰ ਵਜੇ ਤੱਕ ਮਨਾਉਣ ਦਾ ਫੈਸਲਾ ਅਨਾਉਂਸ ਕੀਤਾ।