Welcome to Canadian Punjabi Post
Follow us on

21

December 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਰਕਾਰ ਵੱਲੋਂ ਨਗਰ ਨਿਗਮ ਚੋਣਾਂ ਦੇ ਮੱਦੇਨਜ਼ਰ 21 ਦਸੰਬਰ ਨੂੰ ਜਨਤਕ ਛੁੱਟੀ ਦਾ ਐਲਾਨ ਚਾਰ ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਵਿਜੀਲੈਂਸ ਬਿਊਰੋ ਵੱਲੋਂ ਪਟਵਾਰੀ ਗ੍ਰਿਫਤਾਰਰੂਸ ਦੀ ਕੈਂਸਰ ਵੈਕਸੀਨ ਮੁੜ ਕੈਂਸਰ ਹੋਣ ਦਾ ਕੋਈ ਖਤਰਾ ਨਹੀਂ, ਕੀਮਤ 2.5 ਲੱਖ ਰੁਪਏਯੁਗਾਂਡਾ 'ਚ ਫੈਲਿਆ ਡਿੰਗਾ-ਡਿੰਗਾ ਵਾਇਰਸ, 300 ਤੋਂ ਵੱਧ ਬਿਮਾਰ ਪੰਜਾਬ ਸਰਕਾਰ ਵੱਲੋਂ “ਖੇਤੀ ਮੰਡੀਕਰਨ ਬਾਰੇ ਕੌਮੀ ਨੀਤੀ ਢਾਂਚੇ” ਬਾਰੇ ਕਿਸਾਨ ਯੂਨੀਅਨਾਂ ਨਾਲ ਅਹਿਮ ਮੀਟਿੰਗ ਬਿਸਤ ਦੁਆਬ ਕੈਨਾਲ 33 ਦਿਨਾਂ ਲਈ ਬੰਦ ਰਹੇਗੀਦੁਕਾਨਾਂ, ਫੈਕਟਰੀਆਂ ਅਤੇ ਵਪਾਰਕ ਅਦਾਰਿਆਂ ਦੇ ਸਟਾਫ਼ ਨੂੰ ਆਪਣੀ ਵੋਟ ਪਾਉਣ ਲਈ ਨਗਰ ਨਿਗਮ ਦੇ ਅਧਿਕਾਰ ਖੇਤਰਾਂ ਵਿੱਚ 21 ਦਸੰਬਰ, 2024 'ਕਲੋਜ਼ ਡੇਅ' ਘੋਸਿ਼ਤਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਨਸ਼ਾ ਮੁਕਤ-ਰੰਗਲਾ ਪੰਜਾਬ ਬਣਾਉਣ ਲਈ ਵੱਡੇ ਪੱਧਰ 'ਤੇ ਨਸ਼ਾ ਵਿਰੋਧੀ ਮੁਹਿੰਮ ਚਲਾਉਣ ਦਾ ਸੱਦਾ ਦਿੱਤਾ
 
ਅੰਤਰਰਾਸ਼ਟਰੀ

ਗੱਤਕਾ ਫੈਡਰੇਸ਼ਨ ਯੂ.ਐਸ.ਏ. ਵਲੋਂ ਦੂਜੀ ਨੈਸ਼ਨਲ ਗੱਤਕਾ ਚੈਂਪੀਅਨਸ਼ਿਪ ਯੂ.ਐਸ.ਏ. ਵਿੱਚ ਨਿਉਯਾਰਕ ਗੱਤਕਾ ਐਸੋਸੀਏਸ਼ਨ ਰਹੀ ਜੇਤੂ

October 07, 2024 10:13 PM

-ਕੈਨਸਸ ਗੱਤਕਾ ਅੇਸੋਸੀਏਸ਼ਨ ਦੂਜੇ ਤੇੇ ਟੈਕਸਸ ਗੱਤਕਾ ਅੇਸੋਸੀਏਸ਼ਨ ਤੀਜੇ ਨੰਬਰ ਦੀ ਦਾਵੇਦਾਰ ਰਹੀ

ਨਿਊਯਾਰਕ, 7 ਅਕਤੂਬਰ (ਪੋਸਟ ਬਿਊਰੋ): ਗੱਤਕਾ ਖੇਡ ਨੂੰ ਅਮਰੀਕਾ ਵਿੱਚ ਪ੍ਰਫੁਲਿੱਤ ਕਰ ਰਹੀ ਗੱਤਕਾ ਖੇਡ ਦੀ ਨੈਸ਼ਨਲ ਜੱਥੇਬਦੀ ਗੱਤਕਾ ਫੈਡਰੇਸ਼ਨ ਯੂ.ਐਸ.ਏ. ਵਲੋਂ ਅਮਰੀਕਾ ਵਿੱਚ ਦੂਜੀ ਨੈਸ਼ਨਲ ਗੱਤਕਾ ਚੈਂਪੀਅਨਸ਼ਿਪ ਯੂ.ਐਸ.ਏ. ਖਾਲਸਾਈ ਜਾਹੋ-ਜਲਾਲ ਨਾਲ "ਦਿ ਸਿੱਖ ਸੈਂਟਰ ਆਫ ਨਿਉਯਾਰਕ ਇੰਕ", 222-28-95 ਅਵੈਨਿਉ, ਕੁਇਨਜ ਵਿਲੇਜ ਨਿਉਯਾਰਕ ਦੇ ਉਚੇਚੇ ਸਹਿਯੋਗ ਨਾਲ ਕਰਵਾਈ ਗਈ।ਚੈਂਪੀਅਨਸ਼ਿਪ ਵਿੱਚ ਬੀਬੀਆਂ ਅਤੇ ਸਿੰਘਾਂ ਦੀ ਵੱਖ -ਵੱਖ ਉਮਰ ਵਰਗ ਵਿੱਚ ਸੈਂਕੜੇ ਖਿਡਾਰੀਆ ਨੇ ਭਾਰ ਲਿਆ।ਜਿਕਰਯੋਗ ਹੈ ਕਿ ਅਮਰੀਕਾ ਵਿੱਚ ਗੱਤਕਾ ਫੈਡਰੇਸ਼ਨ ਯੂ.ਐਸ.ਏ ਪਿਛਲੇ ਕਾਫੀ ਸਾਲਾਂ ਤੋਂ ਪੱਬਾਂ ਭਾਰ ਹੋ ਕੇ ਵੱਖ ਵੱਖ ਰਾਜਾਂ ਵਿੱਚ ਗੱਤਕਾ ਖੇਡ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਚਾਰਾਜੋਈ ਕਰ ਰਹੀ ਹੈ।

  
ਦੂਜੀ ਨੈਸ਼ਨਲ ਗੱੱਤਕਾ ਚੈਂਪੀਅਨਸ਼ਿਪ ਯੂ.ਐੈਸ.ਏ. ਵਿੱਚ ਜੇਤੂ ਟੀਮਾਂ ਤੇ ਖਿਡਾਰੀਆਂ ਅਤੇ ਸਮੂ੍ਹਹ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਪ੍ਰੰਬਧਕਾਂ ਵਲੋਂ ਉਚੇਚੀ ਵਧਾਈ ਦਿੱਤੀ ਗਈ। ਵਿਸਤਾਰ ਵਿੱਚ ਗੱਲ ਕਰਦਿਆਂ ਗੱਤਕਾ ਫੈਡਰੇਸ਼ਨ ਯੂ.ਐਸ.ਏ. ਦੇ ਪ੍ਰਧਾਨ ਅਤੇ ਉੱਘੇ ਕਾਰੋਬਾਰੀ ਸ. ਕਲਵਿੰਦਰ ਸਿੰਘ ਕੈਲੀਫੋਰਨੀਆ ਅਤੇ ਡਾ. ਦੀਪ ਸਿੰਘ ਜਨਰਲ ਸਕੱਤਰ ਵਿਸ਼ਵ ਗੱਤਕਾ ਫੇਡਰੇਸ਼ਨ ਵਲੋਂ ਸਾਂਝੇ ਤੋਰ ਤੇ ਜਾਣਕਾਰੀ ਦਿੰਦਿਆ ਆਖਿਆ ਹੈ ਕਿ ਇਸ ਸਾਲ ਦੇ ਨੈਸ਼ਨਲ ਗੱਤਕਾ ਮੁਕਾਬਲੇ ਪਹਿਲੇ ਸਿੱਖ ਰਾਜ ਨੂੰ ਸਥਾਪਤ ਕਰਨ ਵਾਲੇ ਜੰਗੀ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਲਾਸ਼ਾਨੀ ਸ਼ਹਾਦਤ ਨੂੰ ਸਮਰਪਿਤ ਕੀਤੇ ਗਏ ਸਨ।

  
ਸਿੰਗਲ ਸੋਟੀ ਸਿੰਘਾਂ ਦੇ 21 ਸਾਲ ਵਰਗ ਗਹਿਗਚ ਮੁਕਾਬਲਿਆਂ ਦੌਰਾਨ ਕਰਨਸ਼ੇਰ ਸਿੰਘ ਪੈਨਸਲਵੇਨੀਆਂ ਪਹਿਲੇ, ਮਨਦੀਪ ਸਿੰਘ ਦੂਜੇ ਤੇ ਸਨਦੀਪ ਸਿੰਘ- ਨਿਉਯਾਰਕ ਗੱਤਕਾ ਅੇਸੋਸੀਏਸ਼ਨ ਨੇ ਤੀਜੇ ਸਥਾਨ ਲਈ ਜਿੱਤ ਦਰਜ ਕਰਵਾਈ ਗਈ।
ਬੀਬੀਆਂ ਦੇ 21 ਸਾਲ ਵਰਗ ਦੇ ਸਿੰਗਲ ਸੋਟੀ ਦੇ ਮੁਕਾਬਲਿਆ ਦੌਰਾਨ ਗੁਰਬਾਣੀ ਕੋਰ ਨਿਉਜਰਸੀ ਗੱਤਕਾ ਅੇਸੋਸੀਏਸ਼ਨ ਤੇ ਗੁਰਵਿੰਦਰ ਕੌਰ-ਕੈਨਸਸ ਗੱਤਕਾ ਅੇਸੋਸੀਏਸ਼ਨ ਨੇ ਦੂਜੇ ਸਥਾਨ ਲਈ ਆਪਣੀ ਜਗ੍ਹਾਂ ਬਣਾਈ।

  
ਉਮਰ ਵਰਗ 17 ਸਾਲ ਸਿੰਘਾਂ ਦੇ ਮੁਕਾਬਲਿਆਂ ਦੋਰਾਨ ਪਹਿਲਾ ਸਥਾਨ ਭਾਗਬੀਰ ਸਿੰਘ, ਦੁਜਾ ਸਥਾਨ ਵੰਸ਼ਦੀਪ ਸਿੰਘ-ਅਕਾਲ ਗੱਤਕਾ ਗੁਰਮਤਿ ਗਰੁੱਪ ਨਿਉਯਾਰਕ ਅਤੇ ਤੀਜੇ ਸਥਾਨ ਲਈ ਅਰਮਾਨਜੋਤ ਸਿੰਘ- ਕੈਨਸਸ ਗੱਤਕਾ ਅੇਸੋਸੀਏਸ਼ਨ ਨੇ ਜਿੱਤ ਦਰਜ ਕਰਵਾਈ।
ਉਮਰ ਵਰਗ 17 ਸਾਲ ਬੀਬੀਆਂ ਦੇ ਮੁਕਾਬਲਿਆਂ ਦੋਰਾਨ ਪਹਿਲਾ ਸਥਾਨ ਬੀਬੀ ਕੁਲਰਾਜਪ੍ਰੀਤ ਕੌਰ-ਕੈਨਸਸ ਗੱਤਕਾ ਅੇਸੋਸੀਏਸ਼ਨ ਦੂਜਾ ਸਥਾਨ ਬੀਬੀ ਏਕਮਪ੍ਰੀਤ ਸਿੰਘ- ਕਨੈਕਟੀਕੱਟ ਗੱਤਕਾ ਅੇਸੋਸੀਏਸ਼ਨ ਨੇ ਵਧੀਆਂ ਪ੍ਰਦਰਸ਼ਨ ਕਰਦਿਆਂ ਜਿੱਤ ਹਾਸਿਲ ਕੀਤੀ।
ਉਮਰ ਵਰਗ 14 ਸਾਲ ਬੀਬੀਆਂ ਦੇ ਗੱਤਕਾ ਪ੍ਰਦਰਸ਼ਨੀ ਮੁਕਾਬਲਿਆਂ ਵਿੱਚ ਬਹੁਤ ਹੀ ਵਧੀਆ ਪ੍ਰਦਰਸ਼ਨ ਕਰਦਿਆਂ ਜਿੱਥੇ ਗੁਰਕੀਰਤ ਕੌਰ ਕੈਨਸਸ ਗੱਤਕਾ ਅੇਸੋਸੀਏਸ਼ਨ, ਹਰਨਿੱਧ ਕੌਰ ਨਿਉਯਾਰਕ, ਅਤੇ ਸੀਰਤ ਕੌਰ ਨੇ ਕ੍ਰਮਵਾਰ ਪਹਿਲਾ ਦੂਜਾ ਤੇ ਤੀਜਾ ਸਥਾਨ ਹਾਸਿਲ ਕੀਤਾ ਉੱਥੇ ਹੀ ਸਿੰਘਾਂ ਦੇ ਮੁਕਾਬਲੇ ਵਿੱਚ ਤੇਗਵੀਰ ਸਿੰਘ ਟੈਕਸਸ ਗੱਤਕਾ ਅੇਸੋਸੀਏਸ਼ਨ, ਦਿਲਰਾਜ ਸਿੰਘ ਅਤੇ ਗੁਰਨੂਰ ਸਿੰਘ ਨੇ ਜਿੱਤ ਦਰਜ ਕਰਵਾਈ।
ਜੱਜਮੈਂਟ ਅਤੇ ਰੈਫਰੀ ਕੌਸ਼ਲ ਦੀ ਅਗਵਾਈ ਸ ਜਨਮਜੀਤ ਸਿੰਘ ਕੈਲਗਰੀ ਕਨੈਡਾ, ਬੀਬਾ ਗੁਰਪ੍ਰੀਤ ਕੌਰ ਟੈਕਸਸ, ਕੀਰਤਪਾਲ ਸਿੰਘ ਨਿਉਯਾਰਕ, ਹਰਭਜਨ ਸਿੰਘ ਨਾਰਥ ਕੈਰੋਲੀਨਾ, ਸ. ਸੁਜਾਨ ਸਿੰਘ ਸੀਨੀਅਰ ਰੈਫਰੀ ਅਮਰੀਕਾ, ਜਸਕੀਰਤ ਸਿੰਘ ਸੀਨੀਅਰ ਕੋਚ, ਭਾਈ ਗਗਨਦੀਪ ਸਿੰਘ ਅਖੰਡ ਕੀਰਤਨੀ ਜੱਥਾ ਅਤੇ ਟ੍ਰਸਟੀ ਸਿੱਖ ਕਲਚਰਲ ਸੋਸਾਇਟੀ, ਨਿਉਯਾਰਕ, ਭਾਈ ਦਲਬੀਰ ਸਿੰਘ ਅਖੰਡ ਕੀਰਤਨੀ ਜੱਥਾ, ਭਾਈ ਸਰਬਜੀਤ ਸਿੰਘ ਦਮਦਮੀ ਟਕਸਾਲ, ਗੁਰਪ੍ਰੀਤ ਸਿੰਘ, ਬਲਜਿੰਦਰ ਸਿੰਘ ਸਤਿੰਦਰਪਾਲ ਸਿੰਘ ਅਤੇ ਨਿਹੰਗ ਹਰਿੰਦਰ ਸਿੰਘ ਤੇ ਪ੍ਰਭਦੀਪ ਸਿੰਘ ਨਿਉਯਾਰਕ ਆਦਿ ਵਲੋਂ ਕੀਤੀ ਗਈ।
ਇਸ ਤੋਂ ਇਲਾਵਾ ਸ. ਮਨਜਸ਼ਨਪ੍ਰੀਤ ਸਿੰਘ ਨੂੰ ਫੇਅਰ ਪਲੇ ਐਵਾਰਡ ਅਤੇ ਟੈਕਸਸ ਦੀ ਸਮੁੱਚੀ ਟੀਮ ਨੂੰ ਫੇਅਰ ਪਲੇ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਜਗਜੀਤ ਸਿੰਘ ਅਲਮੀਰਾ ਨਿਉਯਾਰਕ ਅਤੇ ਅਰਸ਼ਦੀਪ ਕੌਰ ਨਿਉਯਾਰਕ ਨੂੰ ਸਿੰਘ ਅਤੇ ਬੀਬੀਆਂ ਦੀ ਵੱਖ -2 ਕੈਟੀਗਰੀਆਂ ਵਿੱਚ ਐਮਰਜਿੰਗ ਪਲੇਅਰ ਐਵਾਰਡ ਲਈ ਚੁਣਿਆ ਗਿਆ।
ਜੇਤੂ ਟੀਮਾਂ ਅਤੇ ਖਿਡਾਰੀਆਂ ਨੂੰ ਜਿੱਥੇ ਇਨਾਮ ਵੰਡ ਕਲਵਿੰਦਰ ਸਿੰਘ ਕੈਲੀਫੋਰਨੀਆ, ਭਾਈ ਹਿੰਮਤ ਸਿੰਘ ਕੁਆਰਡੀਨੇਟਰ ਵਰਲਡ ਸਿੱਖ ਪਾਰਲੀਮੈਂਟ, ਡਾ. ਹਰਪੀ੍ਰਤ ਕੋਰ ਕੁਮੈਂਟਟੇਟਰ, ਬੀਬਾ ਸਰਬਜੀਤ ਕੌਰ ਵੈਸਚੈਸਟਰ ਕਾਂਉਟੀ,ਭਾਈ ਰਜਿੰਦਰ ਸਿੰਘ ਵਲੋਂ ਬਾਬਾ ਬੰਦਾ ਸਿੰਘ ਬਹਾਦਰ ਸੋਸਾਇਟੀ, ਕੁਲਵੰਤ ਸਿੰਘ ਮਿਆਣੀ ਸਿੱਖ ਕਲਚਰਲ ਸੋਸਾਇਟੀ, ਸਰਵਜੀਤ ਸਿੰਘ- ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਗੁਰਦੀਪ ਸਿੰਘ ਭੱਟੀ ਵਲੋਂ ਬਾਬਾ ਨਿਧਾਨ ਸਿੰਘ ਕਲਚਰਲ ਸੋਸਾਇਟੀ, ਨਰਿੰਦਰ ਸਿੰਘ ਵਲੋਂ ਸੌ੍ਰਮਣੀ ਅਕਾਲੀ ਦਲ (ਮਾਨ), ਭਾਈ ਹਿਰਦੈਪਾਲ ਸਿੰਘ, ਹਰੰਿਮੰਦਰ ਸਿੰਘ ਆਹਲੂਵਾਲੀਆ ਤੇ ਬਲਜੀਤ ਸਿੰਘ-ਤਿੰਨੇ ਵਲਂੋ-ਵਰਲਡ ਸਿੱਖ ਪਾਰਲੀਮੈਂਟ ਤੇ ਸਮੂਹ ਨੇ ਜੇਤੂ ਖਿਡਾਰੀਆਂ ਨੂੰ ਇਨਾਮ ਵੰਡੇ ਤੇ ਵਧਾਈ ਵੀ ਦਿੱਤੀ ਗਈ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਰੂਸ ਦੀ ਕੈਂਸਰ ਵੈਕਸੀਨ ਮੁੜ ਕੈਂਸਰ ਹੋਣ ਦਾ ਕੋਈ ਖਤਰਾ ਨਹੀਂ, ਕੀਮਤ 2.5 ਲੱਖ ਰੁਪਏ ਯੁਗਾਂਡਾ 'ਚ ਫੈਲਿਆ ਡਿੰਗਾ-ਡਿੰਗਾ ਵਾਇਰਸ, 300 ਤੋਂ ਵੱਧ ਬਿਮਾਰ ਟਰੰਪ ਨੇ ਫਿਰ ਕਿਹਾ- ਭਾਰਤ ਜਿੰਨਾ ਟੈਰਿਫ ਲਗਾਏਗਾ, ਅਸੀਂ ਵੀ ਲਗਾਵਾਂਗੇ ਅਜੀਤ ਡੋਵਾਲ ਨੇ ਚੀਨੀ ਵਿਦੇਸ਼ ਮੰਤਰੀ ਨਾਲ ਕੀਤੀ ਮੁਲਾਕਾਤ, ਸਰਹੱਦ 'ਤੇ ਸ਼ਾਂਤੀ ਅਤੇ ਸਬੰਧਾਂ ਦੀ ਬਹਾਲੀ ਬਾਰੇ ਕੀਤੀ ਗੱਲਬਾਤ ਨਾਸਾ ਨੇ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਦੀ ਵਾਪਸੀ ਨੂੰ ਫਿਰ ਕੀਤਾ ਮੁਲਤਵੀ, ਵਾਪਸੀ ਲਈ 2 ਮਹੀਨੇ ਹੋਰ ਲੱਗਣਗੇ ਬ੍ਰਿਟੇਨ ਦੇ ਪ੍ਰਿੰਸ 'ਤੇ ਚੀਨੀ ਜਾਸੂਸ ਨਾਲ ਨੇੜਤਾ ਹੋਣ ਦਾ ਦੋਸ਼, ਸਾਬਕਾ ਪ੍ਰਧਾਨ ਮੰਤਰੀ ਕੈਮਰਨ ਦਾ ਨਾਂ ਵੀ ਸ਼ਾਮਿਲ ਰੂਸ ਨੇ ਕੈਂਸਰ ਦੀ ਵੈਕਸੀਨ ਬਣਾਈ, ਪੁਤਿਨ ਸਰਕਾਰ ਨੇ ਕਿਹਾ- 2025 ਤੋਂ ਲੋਕਾਂ ਨੂੰ ਮੁਫ਼ਤ ਲਗਾਈ ਜਾਵੇਗੀ ਯੂਕਰੇਨੀ ਹਮਲੇ 'ਚ ਰੂਸ ਦੇ ਪਰਮਾਣੂ ਮੁਖੀ ਦੀ ਮੌਤ, ਰੂਸ ਨੇ ਕਿਹਾ- ਇਸ ਹਮਲੇ ਦਾ ਬਦਲਾ ਲਵਾਂਗੇ ਜਰਮਨੀ ਵਿੱਚ ਚਾਂਸਲਰ ਸੋਲਜ਼ ਦੀ ਸਰਕਾਰ ਡਿੱਗੀ, ਸੰਸਦ ਵਿੱਚ ਅਵਿਸ਼ਵਾਸ ਪ੍ਰਸਤਾਵ ਹਾਰੇ ਟਰੰਪ ਨੇ ਕਿਹਾ- ਪੁਤਿਨ ਨਾਲ ਡੀਲ ਕਰਨ ਲਈ ਜ਼ੇਲੇਂਸਕੀ ਤਿਆਰ ਰਹਿਣ, ਜੰਗ ਰੋਕਣ ਲਈ ਯੂਕਰੇਨ ਨੂੰ ਕਰਨਾ ਪਵੇਗਾ ਸਮਝੌਤਾ