ਬਰੈਂਪਟਨ, 7 ਅਕਤੂਬਰ (ਪੋਸਟ ਬਿਊਰੋ): ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦਾ ਸਾਲਾਨਾ ਮੇਲਾ ਕੈਨੇਡਾ ਦੀ ਧਰਤੀ ਬਰੈਂਪਟਨ ਵਿਖੇ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਕੈਨੇਡਾ ਬਰੈਂਪਟਨ (ਗਿੱਲ ਉਮਰਾਨੰਗਲ ) ਇਤਿਹਾਸਕ ਗੁਰਦਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਦਾ ਸਾਲਾਨਾ ਮੇਲਾ ਬਰੈਂਪਟਨ ਗੁਰਦਆਰਾ ਗੁਰੂ ਨਾਨਕ ਸਿੱਖ ਸੈਟਰ ਗਲੀਡਨ ਰੋਡ ਵਿਖੇ ਮਨਾਇਆ ਗਿਆ। ਇਸ ਮੌਕੇ ਸੁਖਮਨੀ ਸਾਹਿਬ ਦੇ ਪਾਠ ਉਪੰਰਤ ਢਾਡੀ ਜਥੇ ਵੱਲੋਂ ਕੀਰਤਨ ਦਰਬਾਰ ਸਜਾਏ ਗਏ। ਦੂਰ ਦੂਰ ਤੋ ਪੈਦਲ ਚੱਲ ਕੇ ਅਈਆ ਸੰਗਤਾਂ ਨਮਸਤਕ ਹੋਈਆ ।ਤੇ ਸ਼ਰਧਾ ਭਾਵਨਾਂ ਨਾਲ ਮਿੱਸੇ ਪ੍ਰਸ਼ਾਦ, ਆਚਾਰ ਆਦਿ ਲੈ ਕੇ ਵੀ ਪੁੱਜੀਆਂ।
ਇਸ ਮੌਕੇ ਅਤੁੱਟ ਲੰਗਰ ਵੀ ਵਰਤਾਇਆਂ ਗਿਆ। ਇਸ ਮੌਕੇ ਕਥਾ ਵਾਚਕ ਗੁਰਪ੍ਰੀਤ ਸਿੰਘ ਮੁੱਸਾ ਵਾਲੇ, ਕੰਵਲਜੀਤ ਸਿੰਘ, ਬਿਕਰਮਜੀਤ ਸਿੰਘ, ਤਰਸੇਮ ਸਿੰਘ, ਅਮਰਜੀਤ ਸਿੰਘ, ਯਾਦਵਿੰਦਰ ਸਿੰਘ, ਗੁਰਪ੍ਰੀਤ ਸਿੰਘ ਢਿੱਲੋਂ, ਮਨਦੀਪ ਸਿੰਘ ਹਾਜਿ਼ਰ ਸਨ।