ਟੋਰਾਂਟੋ, 7 ਅਕਤੂਬਰ (ਪੋਸਟ ਬਿਊਰੋ): ਐਤਵਾਰ ਰਾਤ ਨਾਰਥ ਯਾਰਕ ਵਿੱਚ ਦੋ ਵਾਹਨਾਂ ਦੀ ਟੱਕਰ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ। ਇਹ ਦੁਰਘਟਨਾ ਹਾਈਵੇ 401 ਦੇ ਉੱਤਰ ਵਿੱਚ ਡਾਨ ਮਿਲਜ਼ ਰੋਡ ਅਤੇ ਪਾਰਕਵੇਅ ਫਾਰੈਸਟ ਡਰਾਈਵ ਕੋਲ ਪਾਰਕਵੇਅ ਫਾਰੈਸਟ ਨੇਬਰਹੁੱਡ ਵਿੱਚ ਹੋਈ।
ਟੋਰਾਂਟੋ ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਦੋ ਵਾਹਨਾਂ ਦੀ ਟੱਕਰ ਦੀ ਰਿਪੋਰਟ ਰਾਤ 8:30 ਵਜੇ ਤੋਂ ਬਾਅਦ ਮਿਲੀ। ਪੁਲਿਸ ਨੇ ਕਿਹਾ ਕਿ ਪੈਰਾਮੇਡਿਕਸ ਨੇ ਗੰਭੀਰ ਜ਼ਖਮੀ ਹਾਲਤ ਇੱਕ ਵਿਅਕਤੀ ਨੂੰ ਹਸਪਤਾਲ ਪਹੁੰਚਾਇਆ।
ਇੱਕ ਅਪਡੇਟ ਵਿੱਚ, ਪੁਲਿਸ ਨੇ ਪੁਸ਼ਟੀ ਕੀਤੀ ਕਿ ਬਾਅਦ ਵਿੱਚ ਉਸ ਵਿਅਕਤੀ ਦੀ ਸੱਟਾਂ ਕਾਰਨ ਮੌਤ ਹੋ ਗਈ।