ਟੋਰਾਂਟੋ, 30 ਸਤੰਬਰ (ਪੋਸਟ ਬਿਊਰੋ): ਸ਼ਹਿਰ ਦੇ ਵੇਸਟਨ ਇਲਾਕੇ ਦੇ ਇੱਕ ਪਲਾਜ਼ੇ ਵਿੱਚ ਸੋਮਵਾਰ ਸਵੇਰੇ ਗੋਲੀ ਲੱਗਣ ਨਾਲ ਜ਼ਖ਼ਮੀ ਹਾਲਤ ਵਿਚ ਮਿਲੇ ਵਿਅਕਤੀ ਦੀ ਪੁਲਿਸ ਨੇ ਪਹਿਚਾਣ ਕੀਤੀ ਹੈ। ਪੁਲਿਸ ਨੇ ਦੱਸਿਆ ਕਿ ਸਵੇਰੇ 7:30 ਵਜੇ ਦੇ ਲਗਭਗ ਜੇਨ ਸਟਰੀਟ ਅਤੇ ਲਾਰੇਂਸ ਏਵੇਨਿਊ ਵੇਸਟ ਦੇ ਇਲਾਕੇ ਵਿੱਚ ਐਮਰਜੈਂਸੀ ਦਲ ਨੂੰ ਬੁਲਾਇਆ ਗਿਆ ਸੀ ਕਿਉਂਕਿ ਇੱਕ ਵਿਅਕਤੀ ਨੂੰ ਗੋਲੀ ਲੱਗਣ ਕਾਰਨ ਜ਼ਖ਼ਮੀ ਹੋ ਗਿਆ ਸੀ।
ਪੁਲਿਸ ਨੇ ਪੀੜਤ ਦੀ ਪਹਿਚਾਣ ਟੋਰਾਂਟੋ ਦੇ 42 ਸਾਲਾ ਏਂਥਨੀ ਮੈਕਬੀਨ ਦੇ ਰੂਪ ਵਿੱਚ ਕੀਤੀ ਹੈ, ਜਿਸਦੀ ਘਟਨਾ ਸਥਾਨ ਉੱਤੇ ਹੀ ਮੌਤ ਹੋ ਗਈ। ਇਹ 2024 ਦੀ ਸ਼ਹਿਰ ਵਿਚ 66ਵੀਂ ਕਤਲ ਦੀ ਘਟਨਾ ਸੀ।
ਡਿਊਟੀ ਇੰਸਪੈਕਟਰ ਟਾਡ ਜੋਕੋ ਨੇ ਦੱਸਿਆ ਕਿ ਹੋਮੋਸਾਈਡ ਯੂਨਿਟ ਨੇ ਜਾਂਚ ਆਪਣੇ ਹੱਥ ਵਿੱਚ ਲੈ ਲਈ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਯਥਾਸੰਭਵ ਜਿ਼ਆਦਾ ਤੋਂ ਜਿ਼ਆਦਾ ਜਾਣਕਾਰੀ ਇਕੱਠੇ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਇਸ ਲਈ ਅਸੀਂ ਕਿਸੇ ਵੀਡੀਓ ਜਾਂ ਗਵਾਹ ਦੀ ਤਲਾਸ਼ ਕਰ ਰਹੇ ਹਾਂ।ਹਾਲੇ ਤੱਕ ਕਿਸੇ ਵੀ ਸ਼ੱਕੀ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।