ਬਰੈਂਪਟਨ, 29 ਸਤੰਬਰ (ਪੋਸਟ ਬਿਊਰੋ): ਪ੍ਰਸਿੱਧ ਮੀਡੀਆਕਾਰ ਸ. ਅਮਰਜੀਤ ਸਿੰਘ ਰਾਏ ਅਤੇ ਰਾਏ ਪਰਿਵਾਰ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਪਿਤਾ ਜੀ ਸ. ਜੋਗਿੰਦਰ ਸਿੰਘ ਰਾਏ ਪਿੰਡ ਪਾਸਲਾ 28 ਸਤੰਬਰ ਨੂੰ ਸਵੇਰੇ 9 ਵਜੇ ਦੇ ਕਰੀਬ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ। ਉਹ 95 ਵਰ੍ਹਿਆਂ ਦੇ ਸਨ। ਉਨ੍ਹਾਂ ਦਾ ਦਿਹਾਂਤ ਉਨ੍ਹਾਂ ਦੇ ਗ੍ਰਹਿ ਵਿਖੇ ਸੰਖੇਪ ਜਿਹੀ ਬੀਮਾਰੀ ਤੋਂ ਬਾਅਦ ਹੋਇਆ। ਫਿਊਨਰਲ ਅਤੇ ਅੰਤਿਮ ਰਸਮਾਂ ਕੱਲ ਤੱਕ ਉਲੀਕੀਆਂ ਜਾਣਗੀਆਂ। ਰਾਏ ਪਰਿਵਾਰ ਨੂੰ ਪ੍ਰਮਾਤਮਾ ਭਾਣਾ ਮੰਨਣ ਦਾ ਬੱਲ ਬਖਸ਼ੇ ਅਤੇ ਸ. ਜੋਗਿੰਦਰ ਸਿੰਘ ਰਾਏ ਦੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ। ਕੈਨੇਡੀਅਨ ਪੰਜਾਬੀ ਪੋਸਟ ਅਦਾਰਾ ਰਾਏ ਪਰਿਵਾਰ ਦੇ ਦੁੱਖ ਵਿੱਚ ਸ਼ਰੀਕ ਹੈ। ਦੁੱਖ ਦਾ ਇਜ਼ਹਾਰ ਕਰਨ ਲਈ ਅਮਰਜੀਤ ਸਿੰਘ ਰਾਏ ਨਾਲ 416 425 2627 `ਤੇ ਸੰਪਰਕ ਕੀਤਾ ਜਾ ਸਕਦਾ ਹੈ।