ਟੋਰਾਂਟੋ, 27 ਸਤੰਬਰ (ਪੋਸਟ ਬਿਊਰੋ): ਮਿਸੀਸਾਗਾ ਵਿੱਚ ਵੀਰਵਾਰ ਦੁਪਹਿਰ ਨੂੰ ਇੱਕ ਟਰਾਂਸਪੋਰਟ ਟਰੱਕ ਨਾਲ ਟਕਰਾਉਣ ਕਾਰਨ ਕੂੜੇ ਵਾਲਾ ਟਰੱਕ ਚਲਾ ਰਹੀ ਇੱਕ ਔਰਤ ਦੀ ਮੌਤ ਹੋ ਗਈ।
ਗੋਰਵੇ ਡਰਾਈਵ ਅਤੇ ਡੇਰੀ ਰੋਡ ਦੇ ਇਲਾਕੇ ਵਿੱਚ ਹੋਈ ਟੱਕਰ ਹੋਈ। ਦੁਪਹਿਰ 2:30 ਵਜੇ ਦੇ ਲਗਭਗ ਪੀਲ ਪੁਲਿਸ ਅਤੇ ਪੈਰਾਮੇਡਿਕਸ ਨੂੰ ਬੁਲਾਇਆ ਗਿਆ। ਪੁਲਿਸ ਨੇ ਕਿਹਾ ਕਿ ਦੋਨਾਂ ਡਰਾਈਵਰਾਂ ਨੂੰ ਜਾਨਲੇਵਾ ਅਤੇ ਗੰਭੀਰ ਜ਼ਖਮੀ ਹਾਲਤ ਵਿਚ ਹਸਪਤਾਲ ਵਿੱਚ ਲਿਜਾਇਆ ਗਿਆ ਪਰ ਕੂੜੇ ਵਾਲੇ ਟਰੱਕ ਡਰਾਈਵਰ ਜੋ ਇਕ ਔਰਤ ਸੀ ਨੂੰ ਬਾਅਦ ਵਿੱਚ ਮ੍ਰਿਤਕ ਐਲਾਨ ਦਿੱਤਾ ਗਿਆ ।
ਟੱਕਰ ਦੇ ਕਾਰਨਾਂ ਬਾਰੇ ਹਾਲੇ ਪਤਗ ਨਹੀਂ ਲੱਗਾ ਹੈ। ਇਹ ਸਪੱਸ਼ਟ ਨਹੀਂ ਹੈ ਕਿ ਘਟਨਾ ਦੇ ਸਮੇਂ ਦੋਵੇਂ ਟਰੱਕ ਕਿਸ ਦਿਸ਼ਾ ਵਿੱਚ ਜਾ ਰਹੇ ਸਨ। ਕਾਂਸਟੇਬਲ ਮੌਲਿਕਾ ਸ਼ਰਮਾ ਨੇ ਵੀਰਵਾਰ ਨੂੰ ਕਿਹਾ ਕਿ ਇਸ ਸਮੇਂ ਇਹ ਇੱਕ ਨਵੀਂ ਜਾਂਚ ਹੈ ਅਤੇ ਮੇਰੇ ਕੋਲ ਹਾਲੇ ਸਾਂਝਾ ਕਰਨ ਲਈ ਬਹੁਤ ਸੀਮਤ ਜਾਣਕਾਰੀ ਹੈ। ਸਾਡੀ ਜਾਂਚ ਜਾਰੀ ਹੈ। ਉਨ੍ਹਾਂ ਨੇ ਕਿਹਾ ਕਿ ਲੇਬਰ ਮੰਤਰਾਲਾ ਨੂੰ ਘਟਨਾ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ।