Welcome to Canadian Punjabi Post
Follow us on

26

September 2024
 
ਟੋਰਾਂਟੋ/ਜੀਟੀਏ

ਪੋਰਸ਼ ਚੋਰੀ ਦੇ ਵਾਇਰਲ ਵੀਡੀਓ ਵਿੱਚ ਦਿਸੀ ਬਰੈਂਪਟਨ ਦੀ ਲੜਕੀ `ਤੇ ਹੁਣ ਲੱਗੇ ਟੋਰਾਂਟੋ ਵਿੱਚ ਆਟੋ ਚੋਰੀ ਦੇ ਚਾਰਜਿਜ਼

September 25, 2024 01:14 PM

ਟੋਰਾਂਟੋ, 25 ਸਤੰਬਰ (ਪੋਸਟ ਬਿਊਰੋ): ਮਿਸੀਸਾਗਾ ਵਿੱਚ ਇਸ ਮਹੀਨੇ ਦੇ ਸ਼ੁਰੂ ਵਿੱਚ ਇੱਕ 18 ਸਾਲਾ ਲੜਕੀ ਨੇ ਇੱਕ ਪੋਰਸ਼ ਚੋਰੀ ਕੀਤੀ ਅਤੇ ਫਿਰ ਉਸਦੇ ਮਾਲਿਕ ਨੂੰ ਕੁਚਲ ਦਿੱਤਾ, ਜਿਸਦਾ ਵੀਡੀਓ ਸਾਹਮਣੇ ਆਇਆ ਹੈ। ਹੁਣ ਉਸ `ਤੇ ਟੋਰਾਂਟੋ ਵਿੱਚ ਆਟੋ ਚੋਰੀ ਦੇ ਚਾਰਜਿਜ਼ ਲੱਗੇ ਹਨ।
ਟੋਰਾਂਟੋ ਪੁਲਿਸ ਦਾ ਕਹਿਣਾ ਹੈ ਕਿ ਸ਼ੱਕੀ `ਤੇ ਸੋਮਵਾਰ ਨੂੰ ਚਾਰਜਿਜ਼ ਲਗਾਇਆ ਗਿਆ, ਜਦੋਂਕਿ ਉਹ ਹਾਲੇ ਵੀ ਪੀਲ ਰੀਜਨਲ ਪੁਲਿਸ ਦੀ ਹਿਰਾਸਤ ਵਿੱਚ ਹੈ।
ਉਸ `ਤੇ ਇਸ ਮਹੀਨੇ ਦੇ ਸ਼ੁਰੂ ਵਿੱਚ ਟੋਰੰਟੋ ਦੇ ਪੱਛਮੀ ਏਂਡ `ਤੇ ਪੰਜ ਦਿਨਾਂ ਦੌਰਾਨ ਹੋਈਆਂ ਦੋ ਘਟਨਾਵਾਂ ਵਿੱਚ ਸ਼ਾਮਿਲ ਹੋਣ ਦਾ ਦੋਸ਼ ਹੈ। 11 ਸਤੰਬਰ ਨੂੰ ਪਹਿਲੀ ਘਟਨਾ ਵਿੱਚ ਇੱਕ ਪੁਰਸ਼ ਅਤੇ ਔਰਤ ਪੀੜਤ ਦੇ ਵਾਹਨ ਨੂੰ ਖਰੀਦਣ ਲਈ ਪਹਿਲਾਂ ਤੋਂਂ ਤੈਅ ਬੈਠਕ ਲਈ ਕਿਪਲਿੰਗ ਏਵੇਨਿਊ ਅਤੇ ਰੈਥਬਰਨ ਰੋਡ ਕੋਲ ਇੱਕ ਘਰ ਵਿੱਚ ਗਏ ਸਨ।
ਪੁਲਿਸ ਦਾ ਕਹਿਣਾ ਹੈ ਕਿ ਪੀੜਤ ਨੇ ਜੋੜੇ ਨੂੰ ਵਾਹਨ ਦੇ ਅੰਦਰ ਜਾਣ ਦਿੱਤਾ ਤਾਂਕਿ ਉਹ ਉਸਦਾ ਇੰਟੀਰੀਅਰ ਵੇਖ ਸਕਣ ਅਤੇ ਇੰਜਨ ਦਾ ਟੈਸਟ ਕਰ ਸਕਣ, ਜਿਸਤੋਂ ਬਾਅਦ ਉਹ ਤੁਰੰਤ ਉਸ ਖੇਤਰ ਵਿਚੋਂ ਚਲੇ ਗਏ। ਗੱਡੀ ਓਂਟਾਰੀਓ ਲਾਈਸੈਂਸ ਪਲੇਟ 183 ਵਾਲੀ ਇੱਕ ਕਾਲੇ ਰੰਗ ਦੀ 2021 ਬੀਐੱਮਡਬਲਯੂ ਐਕਸ6 ਹੈ, ਜਿਸਨੂੰ ਬਰਾਮਦ ਨਹੀਂ ਕੀਤਾ ਗਿਆ ਹੈ।
ਦੂਜੀ ਘਟਨਾ 16 ਸਤੰਬਰ ਨੂੰ ਡਫਰਿਨ ਸਟਰੀਟ ਅਤੇ ਯਾਰਕਡੇਲ ਰੋਡ ਇਲਾਕੇ ਵਿੱਚ ਹੋਈ। ਪੁਲਿਸ ਦਾ ਕਹਿਣਾ ਹੈ ਕਿ ਉਹੀ ਸ਼ੱਕੀ ਪੀੜਤ ਦੀ ਗੱਡੀ ਖਰੀਦਣ ਲਈ ਪਹਿਲਾਂ ਤੋਂ ਤੈਅ ਮੀਟਿੰਗ ਲਈ ਪਾਰਕਿੰਗ ਵਿੱਚ ਗਏ ਸਨ।
ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਔਰਤ ਬਹੁਤ ਘਬਰਾਈ ਹੋਈ ਸੀ, ਜਿਸ ਕਾਰਨ ਪੀੜਤ ਨੇ ਗੱਲਬਾਤ ਬੰਦ ਕਰ ਦਿੱਤੀ ਅਤੇ ਇਲਾਕੇ ਵਿਚੋਂ ਨਿਕਲ ਗਈ।
ਸ਼ੱਕੀ ਖਿਲਾਫ ਦੋਸ਼ਾਂ ਦੀ ਖਬਰ ਤੱਦ ਆਈ ਜਦੋਂ ਉਸਨੇ 19 ਸਤੰਬਰ ਨੂੰ ਖੁਦ ਨੂੰ ਪੀਲ ਪੁਲਿਸ ਸਾਹਮਣੇ ਪੇਸ਼ ਕੀਤਾ, ਜਦੋਂ ਇੱਕ ਵੀਡੀਓ ਜਾਰੀ ਕੀਤਾ ਗਿਆ ਜਿਸ ਵਿੱਚ 6 ਸਤੰਬਰ ਦੀ ਦੁਪਹਿਰ ਨੂੰ ਮਿਸੀਸਾਗਾ ਵਿੱਚ ਵਿੰਸਟਨ ਚਰਚਿਲ ਬੁਲੇਵਾਰਡ ਅਤੇ ਏਗਲਿੰਟਨ ਏਵੇਨਿਊ ਕੋਲ ਇੱਕ ਡਰਾਈਵਵੇਅ ਤੋਂ ਪੋਰਸ਼ ਦੀ ਚੋਰੀ ਵਿਖਾਈ ਗਈ ਸੀ।
ਉਸ ਵੀਡੀਓ ਵਿੱਚ ਇੱਕ ਲੜਕੀ ਘਰ ਦੇ ਦਰਵਾਜ਼ਾ ਖੜਕਾਉਂਦੀ ਹੈ ਅਤੇ ਪੀੜਤ ਨੂੰ ਕਹਿੰਦੀ ਹੋਈ ਵਿਖਾਈ ਦਿੰਦੀ ਹੈ ਕਿ ਉਹ ਆਪਣੇ ਪਿਤਾ ਦਾ ਇੰਤਜ਼ਾਰ ਕਰ ਰਹੀ ਹੈ ਅਤੇ ਆਟੋ ਟਰੇਡਰ ਦੇ ਇਸ਼ਤਿਹਾਰ `ਤੇ ਪ੍ਰਤੀਕਿਰਿਆ ਦੇਣ ਤੋਂ ਬਾਅਦ ਪੋਰਸ਼ ਨੂੰ ਦੇਖਣ ਵਿੱਚ ਦਿਲਚਸਪੀ ਰੱਖਦੀ ਹੈ।
ਇਸਤੋਂ ਬਾਅਦ ਵੀਡੀਓ ਡਰਾਈਵਵਅੇ `ਤੇ ਕੱਟ ਜਾਂਦਾ ਹੈ, ਜਿੱਥੇ ਸ਼ੱਕੀ ਨੂੰ ਪੋਰਸ਼ ਦੀ ਡਰਾਈਵਰ ਸੀਟ `ਤੇ ਵੇਖਿਆ ਜਾ ਸਕਦਾ ਹੈ। ਜਿਉਂ ਹੀ ਵਾਹਨ ਚਾਲੂ ਹੁੰਦਾ ਹੈ ਅਤੇ ਥੋੜ੍ਹਾ ਅੱਗੇ ਵਧਦਾ ਹੈ, ਪੀੜਤ ਵਾਹਨ ਦੇ ਪਿੱਛੇ ਜਾਣ ਤੋਂ ਪਹਿਲਾਂ ਅੰਦਰ ਜਾਣ ਦੀ ਕੋਸ਼ਿਸ਼ ਕਰਦਾ ਹੈ। ਉਦੋਂ ਸ਼ੱਕੀ ਨੇ ਵਾਹਨ ਨੂੰ ਪਿੱਛੇ ਦੇ ਵੱਲ ਮੋੜਿਆ ਅਤੇ ਪੀੜਤ ਨੂੰ ਟੱਕਰ ਮਾਰਦੇ ਹੋਏ ਸੜਕ `ਤੇ ਲੈ ਆਇਆ।
ਪੀਲ ਰੀਜਨਲ ਪੁਲਿਸ ਕਾਂਸਟੇਬਲ ਟਾਇਲਰ ਬੇਲ ਨੇ ਕਿਹਾ ਕਿ ਘਟਨਾ ਵਿੱਚ ਦੋਸ਼ਾਂ ਦਾ ਸਾਹਮਣਾ ਕਰ ਰਹੀ ਸ਼ੱਕੀ 18 ਸਾਲਾ ਬਰੈਂਪਟਨ ਨਿਵਾਸੀ ਸਾਰਾ ਬੈਡਸ਼ਾ ਪੀਲ ਵਿੱਚ ਕਈ ਹੋਰ ਮਾਮਲਿਆਂ ਨਾਲ ਜੁੜੀ ਹੋਈ ਹੈ ਅਤੇ ਵੱਖ-ਵੱਖ ਜਾਂਚਾਂ ਦੇ ਸਿਲਸਿਲੇ ਵਿੱਚ ਹੋਰ ਇਲਾਕੇ ਦੀ ਪੁਲਿਸ ਵੱਲੋਂ ਵੀ ਉਸਦੀ ਭਾਲ ਕੀਤੀ ਜਾ ਰਹੀ ਸੀ।

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਮਿਸੀਸਾਗਾ ਵਿੱਚ ਸੜਕ ਹਾਦਸੇ ਵਿਚ ਚਾਰ ਲੋਕ ਜ਼ਖਮੀ ਕਿੰਗ ਸਿਟੀ ਵਿੱਚ ਟਾਰਗਿਟ ਗੋਲੀਬਾਰੀ ਕਰਨ ਵਾਲਾ ਗ੍ਰਿਫ਼ਤਾਰ ਬਰੈਂਪਟਨ ਦੇ ਵਿਅਕਤੀ `ਤੇ ਇੱਕ ਲੱਖ 70 ਹਜ਼ਾਰ ਡਾਲਰ ਦੀ ਠੱਗੀ ਦਾ ਦੋਸ਼, ਇੱਕ ਗ੍ਰਿਫ਼ਤਾਰ ਬਰੈਂਪਟਨ ਨਿਵਾਸੀ ਪੁਨੀਤ ਜੋਹਲ ਨੂੰ ‘ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਭਲਾਈ ਕਰਨ ਲਈ ਕੀਤਾ ਸਨਮਾਨਿਤ ਨਕਲੀ ਪੁਲਿਸ ਅਧਿਕਾਰੀ ਬਣਕੇ ਕੀਤਾ ਫੋਨ, ਠੱਗੇ 6 ਹਜ਼ਾਰ ਡਾਲਰ, ਪੁਲਿਸ ਨੇ ਬਰੈਂਪਟਨ ਦੇ ਵਿਅਕਤੀ `ਤੇ ਲਗਾਇਆ ਚਾਰਜਿਜ਼, ਦੂਜੇ ਮੁਲਜ਼ਮ ਦੀ ਭਾਲ ਜਾਰੀ ਟੀ.ਪੀ.ਏ.ਆਰ. ਕਲੱਬ ਦੇ 26 ਮੈਂਬਰਾਂ ਨੇ ਪੀਟਰਬੋਰੋ ਵਿਖੇ ਦੂਸਰੇ ‘ਮੋਨਾਰਕ ਬਟਰਫ਼ਲਾਈ ਫੈਸਟੀਵਲ’ ਦੌਰਾਨ 10 ਕਿਲੋਮੀਟਰ ਦੌੜ ਵਿਚ ਲਿਆ ਹਿੱਸਾ ਪਰਵਾਸੀ ਪੰਜਾਬੀ ਪੈੱਨਸ਼ਨਰਾਂ ਦਾ ਭਰਵਾਂ ਸਲਾਨਾ ਇਜਲਾਸ: ਪੈੱਨਸ਼ਨ ਸਬੰਧੀ ਮੰਗਾਂ ਤੋਂ ਇਲਾਵਾ ਸੀਨੀਅਰ ਸਿਟੀਜ਼ਨਾਂ ਦੇਫ਼ੈੱਡਰਲ, ਪ੍ਰੋਵਿੰਸ਼ੀਅਲ ਤੇ ਸਥਾਨਕ ਸਰਕਾਰਾਂ ਦੇ ਪੱਧਰ ਦੇਮਸਲੇ ਵੀ ਵਿਚਾਰੇ ਗਏ ਓਂਟਾਰੀਓ ਦੇ ਇਲਾਕਿਆਂ ਵਿੱਚ ਮੀਂਹ ਦੀ ਚਿਤਾਵਨੀ, ਟੋਰਾਂਟੋ ਵਿੱਚ 50 ਮਿ.ਮੀ. ਤੱਕ ਪੈ ਸਕਦਾ ਹੈ ਮੀਂਹ ਟੋਰਾਂਟੋ ਵਿਰੋਧ ਪ੍ਰਦਰਸ਼ਨ ਲਈ ਸਕੂਲ ਟਰਿਪ ਦੀ ਜਾਂਚ ਹੋਵੇ : ਫੋਰਡ ਪ੍ਰੀਮੀਅਰ ਡੱਗ ਫੋਰਡ ਮੁੱਖ ਸੜਕਾਂ ਦੀ ਥਾਂ ‘ਸਾਈਡ ਸਟਰੀਟ’ `ਤੇ ਬਾਈਕ ਲੇਨ ਬਣਾਉਣ ਦੇ ਇਛੁੱਕ