Welcome to Canadian Punjabi Post
Follow us on

26

September 2024
 
ਟੋਰਾਂਟੋ/ਜੀਟੀਏ

ਬਰੈਂਪਟਨ ਨਿਵਾਸੀ ਪੁਨੀਤ ਜੋਹਲ ਨੂੰ ‘ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਭਲਾਈ ਕਰਨ ਲਈ ਕੀਤਾ ਸਨਮਾਨਿਤ

September 25, 2024 11:48 AM

ਬਰੈਂਪਟਨ, 25 ਸਤੰਬਰ (ਪੋਸਟ ਬਿਊਰੋ): 2021 ਵਿੱਚ ਇੱਕ ਫੂਡ ਬੈਂਕ ਪੋਸਟਿੰਗ ਨੂੰ ਮਿਲੀ ਜਬਰਦਸਤ ਹੁੰਗਾਰੇ ਕਾਰਨ ਪੁਨੀਤ ਜੋਹਲ ਨੇ ਸ਼ੇਰਿਡਨ ਕਾਲਜ ਵਿੱਚ ਇੱਕ ਫੂਡ ਪ੍ਰੋਗਰਾਮ ਸ਼ੁਰੂ ਕੀਤਾ, ਜਿਸ ਨਾਲ ਹਜ਼ਾਰਾਂ ਵਿਦਿਆਰਥੀਆਂ ਨੂੰ ਮਦਦ ਮਿਲੀ।
ਬਰੈਂਪਟਨ ਨਿਵਾਸੀ ਜੋਹਲ 2018 ਵਿੱਚ ਕੈਮੀਕਲ ਇੰਜੀਨੀਅਰਿੰਗ ਤਕਨੀਕ ਦੀ ਪੜ੍ਹਾਈ ਕਰਨ ਲਈ ਭਾਰਤ ਤੋਂ ਕੈਨੇਡਾ ਆਏ ਸਨ। 2021 ਵਿੱਚ ਦਰਜੇਦਾਰ ਹੋਣ ਤੋਂ ਬਾਅਦ ਉਨ੍ਹਾਂ ਨੂੰ ਸ਼ੇਰਿਡਨ ਵਿੱਚ ਨੌਕਰੀ ਮਿਲ ਗਈ ਅਤੇ ਉਨ੍ਹਾਂ ਨੇ ਅੰਤਰਰਾਸ਼ਟਰੀ ਵਿਦਿਆਰਥੀ ਅਨੁਭਵ ਨੂੰ ਵਧਾਉਣ `ਤੇ ਕੇਂਦਰਿਤ ਅਲੱਗ-ਅਲੱਗ ਪਹਿਲਕਦਮੀਆਂ `ਤੇ ਕਾਲਜ ਦੇ ਵਿਦਿਆਰਥੀ ਮਾਮਲਿਆਂ ਦੇ ਦਫ਼ਤਰ ਦਾ ਸਮਰਥਨ ਕਰਨਾ ਸ਼ੁਰੂ ਕਰ ਦਿੱਤਾ।
ਹਾਲ ਹੀ ਵਿੱਚ ਇੱਕ ਇੰਟਰਵਿਊ ਵਿੱਚ ਉਨ੍ਹਾਂ ਨੇ ਕਿਹਾ ਕਿ ਫੂਡ ਇਨਸਕਿਓਰਿਟੀ ਇੱਕ ਅਜਿਹਾ ਵਿਸ਼ਾ ਸੀ ਜੋ ਵਾਰ - ਵਾਰ ਸਾਹਮਣੇ ਆਉਂਦਾ ਸੀ। 2021 ਵਿੱਚ ਇਸਦੀ ਜ਼ਰੂਰਤ ਤੱਦ ਸਪੱਸ਼ਟ ਹੋਈ ਜਦੋਂ ਇੱਕ ਸਥਾਨਕ ਫੂਡ ਬੈਂਕ ਨੇ ਕਾਲਜ ਵਲੋਂ ਇਹ ਪੋਸਟ ਕਰਨ ਲਈ ਕਿਹਾ ਕਿ ਫੂਡ ਬੈਂਕ ਸਰਦੀਆਂ ਦੀਆਂ ਛੁੱਟੀਆਂ ਵਿੱਚ ਖੁੱਲ੍ਹਾ ਹੈ।
ਜੋਹਲ ਨੇ ਕਿਹਾ ਕਿ ਉਸ ਇੱਕ ਪੋਸਟ ਨੂੰ ਅਸਲ ਵਿੱਚ ਜਬਰਦਸਤ ਹੁੰਗਾਰਾ ਮਿਲਿਆ। ਫੂਡ ਬੈਂਕ ਵਿੱਚ ਸਿਰਫ ਕੁੱਝ ਦਿਨਾਂ ਵਿੱਚ 30 ਤੋਂ 40 ਵਿਦਿਆਰਥੀ ਆਏ। ਇਹ ਇੱਕ ਤਰ੍ਹਾਂ ਨਾਲ ਸ਼ੁਰੂਆਤ ਸੀ। ਆਨੂੰ ਲੱਗਾ ਕਿ ਇਹ ਸਮੱਸਿਆ ਸੀ ਅਤੇ ਇਸਦੀ ਲੋੜ ਸੀ ਅਤੇ ਫਿਰ ਅਸੀਂ ਪ੍ਰੋਗਰਾਮਿੰਗ ਵਿਕਸਿਤ ਕਰਨਾ ਸ਼ੁਰੂ ਕਰ ਦਿੱਤਾ।
ਇਸਤੋਂ ਜੋਹਲ ਨੇ ਸ਼ੇਰਿਡਨ ਫੂਡ ਪ੍ਰੋਗਰਾਮ ਸ਼ੁਰੂ ਕੀਤਾ, ਜਿਸ ਤਹਿਤ 100,000 ਪਾਊਂਡ ਤੋਂ ਜਿ਼ਆਦਾ ਭੋਜਨ ਵੰਡਿਆ ਗਿਆ, ਜਿਸ ਨਾਲ 4,000 ਤੋਂ ਜਿ਼ਆਦਾ ਵਿਦਿਆਰਥੀਆਂ ਨੂੰ ਮਦਦ ਮਿਲੀ। ਜੋਹਲ ਨੇ ਕਿਹਾ ਕਿ ਪ੍ਰੋਗਰਾਮ ਨੂੰ ਜਨਵਰੀ 2022 ਵਿੱਚ ਇੱਕ ਪਾਇਲਟ ਪ੍ਰੋਜੈਕਟ ਦੇ ਰੂਪ ਵਿੱਚ ਲਾਂਚ ਕੀਤਾ ਗਿਆ ਸੀ ਅਤੇ ਫਿਰ ਉਸ ਸਾਲ ਦੇ ਅੰਤ ਵਿੱਚ ਸਾਰੇ ਤਿੰਨ ਸ਼ੇਰਿਡਨ ਕੰਪਲੈਕਸਾਂ ਵਿੱਚ ਇੱਕ ਫੁਲ-ਸਕੇਲ ਦਾ ਪ੍ਰੋਗਰਾਮ ਬਣ ਗਿਆ।
ਪਿਛਲੇ ਮਹੀਨੇ ਜੋਹਲ ਨੂੰ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਭਲਾਈ ਦੀ ਵਕਾਲਤ ਕਰਨ ਦੇ ਯਤਨਾਂ ਲਈ 2024 ਦੇInternational Alumni of Impact awards ਦੇ 10 ਪ੍ਰਾਪਤਕਰਤਾਵਾਂ ਵਿੱਚ ਸ਼ਾਮਿਲ ਕੀਤਾ ਗਿਆ ਸੀ।
ਪੁਰਸਕਾਰ ਇੱਕ ਕੈਨੇਡਾ ਆਧਾਰਿਤ ਕੰਪਨੀ ApplyBoard ਵੱਲੋਂ ਦਿੱਤਾ ਜਾਂਦਾ ਹੈ ਜੋ ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਸਿੱਖਿਆ ਤੱਕ ਪਹੁੰਚਣ ਵਿੱਚ ਮਦਦ ਕਰਦੀ ਹੈ।

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਮਿਸੀਸਾਗਾ ਵਿੱਚ ਸੜਕ ਹਾਦਸੇ ਵਿਚ ਚਾਰ ਲੋਕ ਜ਼ਖਮੀ ਕਿੰਗ ਸਿਟੀ ਵਿੱਚ ਟਾਰਗਿਟ ਗੋਲੀਬਾਰੀ ਕਰਨ ਵਾਲਾ ਗ੍ਰਿਫ਼ਤਾਰ ਪੋਰਸ਼ ਚੋਰੀ ਦੇ ਵਾਇਰਲ ਵੀਡੀਓ ਵਿੱਚ ਦਿਸੀ ਬਰੈਂਪਟਨ ਦੀ ਲੜਕੀ `ਤੇ ਹੁਣ ਲੱਗੇ ਟੋਰਾਂਟੋ ਵਿੱਚ ਆਟੋ ਚੋਰੀ ਦੇ ਚਾਰਜਿਜ਼ ਬਰੈਂਪਟਨ ਦੇ ਵਿਅਕਤੀ `ਤੇ ਇੱਕ ਲੱਖ 70 ਹਜ਼ਾਰ ਡਾਲਰ ਦੀ ਠੱਗੀ ਦਾ ਦੋਸ਼, ਇੱਕ ਗ੍ਰਿਫ਼ਤਾਰ ਨਕਲੀ ਪੁਲਿਸ ਅਧਿਕਾਰੀ ਬਣਕੇ ਕੀਤਾ ਫੋਨ, ਠੱਗੇ 6 ਹਜ਼ਾਰ ਡਾਲਰ, ਪੁਲਿਸ ਨੇ ਬਰੈਂਪਟਨ ਦੇ ਵਿਅਕਤੀ `ਤੇ ਲਗਾਇਆ ਚਾਰਜਿਜ਼, ਦੂਜੇ ਮੁਲਜ਼ਮ ਦੀ ਭਾਲ ਜਾਰੀ ਟੀ.ਪੀ.ਏ.ਆਰ. ਕਲੱਬ ਦੇ 26 ਮੈਂਬਰਾਂ ਨੇ ਪੀਟਰਬੋਰੋ ਵਿਖੇ ਦੂਸਰੇ ‘ਮੋਨਾਰਕ ਬਟਰਫ਼ਲਾਈ ਫੈਸਟੀਵਲ’ ਦੌਰਾਨ 10 ਕਿਲੋਮੀਟਰ ਦੌੜ ਵਿਚ ਲਿਆ ਹਿੱਸਾ ਪਰਵਾਸੀ ਪੰਜਾਬੀ ਪੈੱਨਸ਼ਨਰਾਂ ਦਾ ਭਰਵਾਂ ਸਲਾਨਾ ਇਜਲਾਸ: ਪੈੱਨਸ਼ਨ ਸਬੰਧੀ ਮੰਗਾਂ ਤੋਂ ਇਲਾਵਾ ਸੀਨੀਅਰ ਸਿਟੀਜ਼ਨਾਂ ਦੇਫ਼ੈੱਡਰਲ, ਪ੍ਰੋਵਿੰਸ਼ੀਅਲ ਤੇ ਸਥਾਨਕ ਸਰਕਾਰਾਂ ਦੇ ਪੱਧਰ ਦੇਮਸਲੇ ਵੀ ਵਿਚਾਰੇ ਗਏ ਓਂਟਾਰੀਓ ਦੇ ਇਲਾਕਿਆਂ ਵਿੱਚ ਮੀਂਹ ਦੀ ਚਿਤਾਵਨੀ, ਟੋਰਾਂਟੋ ਵਿੱਚ 50 ਮਿ.ਮੀ. ਤੱਕ ਪੈ ਸਕਦਾ ਹੈ ਮੀਂਹ ਟੋਰਾਂਟੋ ਵਿਰੋਧ ਪ੍ਰਦਰਸ਼ਨ ਲਈ ਸਕੂਲ ਟਰਿਪ ਦੀ ਜਾਂਚ ਹੋਵੇ : ਫੋਰਡ ਪ੍ਰੀਮੀਅਰ ਡੱਗ ਫੋਰਡ ਮੁੱਖ ਸੜਕਾਂ ਦੀ ਥਾਂ ‘ਸਾਈਡ ਸਟਰੀਟ’ `ਤੇ ਬਾਈਕ ਲੇਨ ਬਣਾਉਣ ਦੇ ਇਛੁੱਕ