Welcome to Canadian Punjabi Post
Follow us on

26

September 2024
 
ਟੋਰਾਂਟੋ/ਜੀਟੀਏ

ਟੀ.ਪੀ.ਏ.ਆਰ. ਕਲੱਬ ਦੇ 26 ਮੈਂਬਰਾਂ ਨੇ ਪੀਟਰਬੋਰੋ ਵਿਖੇ ਦੂਸਰੇ ‘ਮੋਨਾਰਕ ਬਟਰਫ਼ਲਾਈ ਫੈਸਟੀਵਲ’ ਦੌਰਾਨ 10 ਕਿਲੋਮੀਟਰ ਦੌੜ ਵਿਚ ਲਿਆ ਹਿੱਸਾ

September 24, 2024 11:28 AM

-ਕਲੱਬ ਦੇ 18 ਹੋਰ ਮੈਂਬਰ ਹੌਸਲਾ-ਅਫ਼ਜ਼ਾਈ ਲਈ ਵਾਲੰਟੀਅਰਾਂ ਵਜੋਂ ਉਨ੍ਹਾਂ ਦੇ ਨਾਲ ਗਏ

ਬਰੈਂਪਟਨ, (ਡਾ. ਝੰਡ) - ਲੰਘੇ ਸ਼ਨੀਵਾਰ 21 ਸਤੰਬਰ ਨੂੰ ਪੀਟਰਬੋਰੋ ਸ਼ਹਿਰ ਵਿਚ ਆਯੋਜਿਤ ਕੀਤੇ ਗਏ ‘ਬਟਰਫ਼ਲਾਈ ਫੈਸਟੀਵਲ ਐਂਡ ਰੇਸ’ ਦੇ ਰੇਸ ਵਾਲੇ ਈਵੈਂਟ ਵਿਚ ਟੋਰਾਂਟੋ ਪੀਅਰਸਨ ਏਅਰਪੋਰਟ ਰੱਨਰਜ਼ ਕਲੱਬ (ਟੀ.ਪੀ.ਏ.ਆਰ. ਕਲੱਬ) ਦੇ 26 ਮੈਂਬਰਾਂ ਨੇ ਬੜੇ ਉਤਸ਼ਾਹ ਨਾਲ 10 ਕਿਲੋਮੀਟਰ ਦੌੜ ਵਿਚ ਭਾਗ ਲਿਆ। ਉਨ੍ਹਾਂ ਦੇ ਨਾਲ ਇੱਥੋਂ ਕਲੱਬ ਦੇ 18 ਹੋਰ ਮੈਂਬਰ ਉਨ੍ਹਾਂ ਦੀ ਹੌਸਲਾ ਅਫ਼ਜਾਈ ਕਰਨ ਤੇ ਰੌਣਕ ਮੇਲਾ ਵੇਖਣ ਲਈ ਗਏ।

 

ਪਿਛਲੇ ਸਾਲ 2023 ਵਿਚ ਆਰੰਭ ਕੀਤਾ ਗਿਆ ਇਹ ‘ਬਟਰਫ਼ਲਾਈ ਫੈਸਟੀਵਲ ਐਂਡ ਰੇਸ’ ਈਵੈਂਟ ਇਸ ਸਾਲ ਦੂਸਰੀ ਵਾਰ ਮਨਾਇਆ ਗਿਆ। ਤਿਤਲੀਆਂ ਦੀ ਸੁਰੱਖਿਆ ਅਤੇ ਉਨ੍ਹਾਂ ਦੀ ਅਹਿਮੀਅਤ ਕਾਇਮ ਰੱਖਣ ਲਈ ਪ੍ਰਬੰਧਕਾਂ ਵੱਲੋਂ ਇਸ ‘ਤਿਤਲੀ ਮੇਲੇ’ ਦਾ ਆਯੋਜਨ ਕੀਤਾ ਜਾਂਦਾ ਹੈ। ਇਸ ਮੌਕੇ ਬੱਚਿਆਂ ਲਈ ਇਕ ਕਿਲੋਮੀਟਰ ਅਤੇ ਨੌਜੁਆਨਾਂ ਤੇ ਸੀਨੀਅਰਾਂ ਲਈ 10 ਕਿਲੋਮੀਟਰ ਦੌੜ ਦੇ ਈਵੈਂਟ ਕਰਵਾਏ ਜਾਂਦੇ ਹਨ। ਇਸ ਦੇ ਨਾਲ ਹੀ ਮਿਊਜ਼ਿਕ, ਡਾਂਸ ਤੇ ਕਲਾਕਾਰਾਂ ਵੱਲੋਂ ਹੋਰ ਪੇਸ਼ਕਾਰੀਆਂ ਵੀ ਕੀਤੀਆਂ ਜਾਂਦੀਆਂ ਹਨ ਅਤੇ ਇਸ ਦੌਰਾਨ ‘ਮੋਨਾਰਕ ਬਟਰਫਲਾਈਜ਼’ ਲਈ ਫ਼ੰਡ ਵੀ ਇਕੱਤਰ ਕੀਤਾ ਜਾਂਦਾ ਹੈ।

 

ਇਸ ਦੂਸਰੇ ਮੋਨਾਰਕ ਤਿਤਲੀਆਂ ਦੇ ਮੇਲੇ ਵਿਚ ਸ਼ਾਮਲ ਹੋਣ ਲਈ ਟੀ.ਪੀ.ਏ.ਆਰ. ਕਲੱਬ ਦੇ ਮੈਂਬਰ ਸਕੂਲ ਬੱਸ ਵਿਚ ਸਵੇਰੇ 6.30 ਵਜੇ ਸਵਾਰ ਹੋ ਕੇ ਰਸਤੇ ਵਿਚ ਛੋਟਾ ਜਿਹਾ ਕੇਵਲ ਇਕ ਹੀ ਪੜਾਅ ਕਰਕੇ ਪੀਟਰਬੋਰੋ ਸ਼ਹਿਰ 8.45 ਵਜੇ ਪਹੁੰਚੇ। ਸਵੇਰੇ 9.00 ਵਜੇ ਉਨ੍ਹਾਂ ਨੇ ਪ੍ਰਬੰਧਕਾਂ ਕੋਲੋਂ ਆਪਣੇ ਬਿਬ ਪ੍ਰਾਪਤ ਕੀਤੇ ਅਤੇ ਉਨ੍ਹਾਂ ਵੱਲੋਂ ਪਰੋਸਿਆ ਗਿਆ ਹਲਕਾ ਜਿਹਾ ਨਾਸ਼ਤਾ ਕੀਤਾ।

 

9.30 ਵਜੇ ਬੱਚਿਆਂ ਦੀ ਇਕ ਕਿਲੋਮੀਟਰ ਦੌੜ ਆਰੰਭ ਹੋ ਗਈ।ਸਵੇਰੇ ਸਵੇਰ ਸੁੱਤੇ ਉੱਠ ਕੇ ਉਹ ਆਪਣੇ ਮਾਪਿਆਂ ਨਾਲ ਉੱਥੇ ਪਹੁੰਚੇ ਸਨ। ਇਹ ਵੀ ਉਨ੍ਹਾਂ ਲਈ ਬੜੀ ਹਿੰਮਤ ਤੇ ਹੌਸਲੇ ਵਾਲੀ ਗੱਲ ਸੀ। ਛੋਟੇ-ਛੋਟੇ ਬੱਚਿਆਂ ਨੂੰ ਨਿੱਕੇ-ਨਿੱਕੇ ਕਦਮ ਪੁੱਟ ਕੇ ਦੌੜਦਿਆਂ ਨੂੰ ਵੇਖ ਕੇ ਬੜਾ ਵਧੀਆ ਲੱਗ ਰਿਹਾ ਸੀ। ਮੌਸਮ ਬੜਾ ਸੁਹਾਵਣਾ ਸੀ ਅਤੇ ਇਹ ਇਸ ਈਵੈਂਟ ਦੀ ਖ਼ੂਬਸੂਰਤੀ ਵਿਚ ਹੋਰ ਵੀ ਵਾਧਾ ਕਰਰਿਹਾ ਸੀ।

 

ਠੀਕ 10.00 ਵਜੇ 10 ਕਿਲੋਮੀਟਰ ਦੀ ਦੌੜ ਸ਼ੁਰੂ ਹੋਈ। ਇਸ ਵਿਚ ਭਾਗ ਲੈਣ ਲਈ ਨੌਜੁਆਨ ਅਤੇ ਸੀਨੀਅਰਜ਼ ਬੜੀ ਦੂਰ-ਦੂਰ ਤੋਂ ਆਏ ਹੋਏ ਸਨ। ਸਾਰੇ ਬੜੇ ਸ਼ੌਕ ਤੇ ਉਤਸ਼ਾਹ ਨਾਲ ਇਸ ਵਿਚ ਆਰਾਮ ਨਾਲ ਦੌੜ ਰਹੇ ਸਨ। ਕੋਈ ਕਾਹਲੀ ਨਹੀਂ ਸੀ, ਲੱਗਭੱਗ 11.30 ਵਜੇ ਤੱਕ ਸਾਰੇ ਦੌੜਾਕ ਇਹ ਦੌੜ ਸਮਾਪਤ ਕਰਕੇ ਵਾਪਸ ਆ ਗਏ ਅਤੇ ਇਸ ਦੇ ਨਾਲ ਹੀ ਜੇਤੂਆਂ ਨੂੰ ਇਨਾਮ ਵੰਡਣ ਦਾ ਸਿਲਸਿਲਾ ਆਰੰਭ ਹੋ ਗਿਆ ਜੋ ਲੱਗਭੱਗ ਬਾਰਾਂ ਵਜੇ ਤੀਕ ਚੱਲਦਾ ਰਿਹਾ।

ਇੱਥੋਂ ਵਿਹਲੇ ਹੋ ਕੇ ਕਲੱਬ ਦੇ ਸਾਰੇ ਮੈਂਬਰ ਬੱਸ ਵਿਚ ਸਵਾਰ ਹੋ ਕੇ ਇਕ ਪਾਰਕ ਵਿਚ ਚਲੇ ਗਏ ਜਿੱਥੇ ਨਾਲ ਲਿਆਂਦੇ ਹੋਏ ਵੈੱਜ ਤੇ ਨਾਨ-ਵੈੱਜ ‘ਸੱਬਾਂ’ਅਤੇ ਹੋਰ ‘ਸਾਜ਼ੋ-ਸਮਾਨ’ ਨਾਲ ਲੰਚ ਕੀਤਾ। ਹਰਚੰਦ ਸਿੰਘ ਬਾਸੀ, ਗੈਰੀ ਗਰੇਵਾਲ, ਜੱਸੀ ਭੁੱਲਰ ਤੇ ਹੋਰ ਕਈਆਂ ਨੇ ਸ਼ਿਅਰੋ-ਸ਼ਾਇਰੀ ਨਾਲ ਖ਼ੂਬ ਰੌਣਕਾਂ ਲਾਈਆਂ। ਕਲੱਬ ਦੇ ਚੇਅਰਪਰਸਨ ਸੰਧੂਰਾ ਸਿੰਘ ਬਰਾੜ ਅਤੇ ਇਸ ਦੇ ਸਰਗਰਮ ਮੈਂਬਰਾਂ ਮਨਜੀਤ ਨੌਟਾਤੇ ਗੈਰੀ ਗਰੇਵਾਲ ਵੱਲੋਂ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ। ਸੁਆਦਲੇ ਸੱਬਾਂ ਲਈ ਉਨ੍ਹਾਂ ਵੱਲੋਂ ‘ਕਿੰਗ ਆਫ਼ ਸਬਵੇਜ਼’ ਕੁਲਵੰਤ ਧਾਲੀਵਾਲ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ ਜੋ ਕਲੱਬ ਦੇ ਹਰੇਕ ਟੂਰ ਤੇ ਪਿਕਨਿਕ ਉੱਪਰ ‘ਸੱਬਾਂ’ ਦੀ ਸੇਵਾ ਕਰਦੇ ਹਨ। ਸ਼ਾਮੀਂ ਚਾਰ ਵਜੇ ਵਾਪਸੀ ਕੀਤੀ ਅਤੇ ਸੱਤ ਵਜੇ ਵਾਪਸ ਬਰੈਂਪਟਨ ਪਹੁੰਚੇ।

 

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਮਿਸੀਸਾਗਾ ਵਿੱਚ ਸੜਕ ਹਾਦਸੇ ਵਿਚ ਚਾਰ ਲੋਕ ਜ਼ਖਮੀ ਕਿੰਗ ਸਿਟੀ ਵਿੱਚ ਟਾਰਗਿਟ ਗੋਲੀਬਾਰੀ ਕਰਨ ਵਾਲਾ ਗ੍ਰਿਫ਼ਤਾਰ ਪੋਰਸ਼ ਚੋਰੀ ਦੇ ਵਾਇਰਲ ਵੀਡੀਓ ਵਿੱਚ ਦਿਸੀ ਬਰੈਂਪਟਨ ਦੀ ਲੜਕੀ `ਤੇ ਹੁਣ ਲੱਗੇ ਟੋਰਾਂਟੋ ਵਿੱਚ ਆਟੋ ਚੋਰੀ ਦੇ ਚਾਰਜਿਜ਼ ਬਰੈਂਪਟਨ ਦੇ ਵਿਅਕਤੀ `ਤੇ ਇੱਕ ਲੱਖ 70 ਹਜ਼ਾਰ ਡਾਲਰ ਦੀ ਠੱਗੀ ਦਾ ਦੋਸ਼, ਇੱਕ ਗ੍ਰਿਫ਼ਤਾਰ ਬਰੈਂਪਟਨ ਨਿਵਾਸੀ ਪੁਨੀਤ ਜੋਹਲ ਨੂੰ ‘ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਭਲਾਈ ਕਰਨ ਲਈ ਕੀਤਾ ਸਨਮਾਨਿਤ ਨਕਲੀ ਪੁਲਿਸ ਅਧਿਕਾਰੀ ਬਣਕੇ ਕੀਤਾ ਫੋਨ, ਠੱਗੇ 6 ਹਜ਼ਾਰ ਡਾਲਰ, ਪੁਲਿਸ ਨੇ ਬਰੈਂਪਟਨ ਦੇ ਵਿਅਕਤੀ `ਤੇ ਲਗਾਇਆ ਚਾਰਜਿਜ਼, ਦੂਜੇ ਮੁਲਜ਼ਮ ਦੀ ਭਾਲ ਜਾਰੀ ਪਰਵਾਸੀ ਪੰਜਾਬੀ ਪੈੱਨਸ਼ਨਰਾਂ ਦਾ ਭਰਵਾਂ ਸਲਾਨਾ ਇਜਲਾਸ: ਪੈੱਨਸ਼ਨ ਸਬੰਧੀ ਮੰਗਾਂ ਤੋਂ ਇਲਾਵਾ ਸੀਨੀਅਰ ਸਿਟੀਜ਼ਨਾਂ ਦੇਫ਼ੈੱਡਰਲ, ਪ੍ਰੋਵਿੰਸ਼ੀਅਲ ਤੇ ਸਥਾਨਕ ਸਰਕਾਰਾਂ ਦੇ ਪੱਧਰ ਦੇਮਸਲੇ ਵੀ ਵਿਚਾਰੇ ਗਏ ਓਂਟਾਰੀਓ ਦੇ ਇਲਾਕਿਆਂ ਵਿੱਚ ਮੀਂਹ ਦੀ ਚਿਤਾਵਨੀ, ਟੋਰਾਂਟੋ ਵਿੱਚ 50 ਮਿ.ਮੀ. ਤੱਕ ਪੈ ਸਕਦਾ ਹੈ ਮੀਂਹ ਟੋਰਾਂਟੋ ਵਿਰੋਧ ਪ੍ਰਦਰਸ਼ਨ ਲਈ ਸਕੂਲ ਟਰਿਪ ਦੀ ਜਾਂਚ ਹੋਵੇ : ਫੋਰਡ ਪ੍ਰੀਮੀਅਰ ਡੱਗ ਫੋਰਡ ਮੁੱਖ ਸੜਕਾਂ ਦੀ ਥਾਂ ‘ਸਾਈਡ ਸਟਰੀਟ’ `ਤੇ ਬਾਈਕ ਲੇਨ ਬਣਾਉਣ ਦੇ ਇਛੁੱਕ