Welcome to Canadian Punjabi Post
Follow us on

26

September 2024
 
ਟੋਰਾਂਟੋ/ਜੀਟੀਏ

ਪਰਵਾਸੀ ਪੰਜਾਬੀ ਪੈੱਨਸ਼ਨਰਾਂ ਦਾ ਭਰਵਾਂ ਸਲਾਨਾ ਇਜਲਾਸ: ਪੈੱਨਸ਼ਨ ਸਬੰਧੀ ਮੰਗਾਂ ਤੋਂ ਇਲਾਵਾ ਸੀਨੀਅਰ ਸਿਟੀਜ਼ਨਾਂ ਦੇਫ਼ੈੱਡਰਲ, ਪ੍ਰੋਵਿੰਸ਼ੀਅਲ ਤੇ ਸਥਾਨਕ ਸਰਕਾਰਾਂ ਦੇ ਪੱਧਰ ਦੇਮਸਲੇ ਵੀ ਵਿਚਾਰੇ ਗਏ

September 24, 2024 11:26 AM

ਬਰੈਂਪਟਨ, (ਡਾ. ਝੰਡ) -ਪਰਵਾਸੀ ਪੰਜਾਬੀ ਪੈੱਨਸ਼ਨਰਜ਼ ਵੈੱਲਫ਼ੇਅਰ ਐਸੋਸੀਏਸ਼ਨ ਓਨਟਾਰੀਓ ਦਾ ਸਲਾਨਾ ਇਜਲਾਸ ਲੰਘੇ ਐਤਵਾਰ 22 ਸਤੰਬਰ ਨੂੰ ‘ਵਿਸ਼ਵ ਪੰਜਾਬੀ ਭਵਨ’ ਵਿਚ ਬਾਅਦ ਦੁਪਹਿਰ 1.30 ਵਜੇ ਤੋਂ 5.00 ਵਜੇ ਤੱਕ ਐਸੋਸੀਏਸ਼ਨ ਦੇ ਮੈਂਬਰਾਂ ਦੀ ਭਰਵੀਂ ਹਾਜ਼ਰੀ ਵਿਚ ਹੋਇਆ। ਇਸ ਸਲਾਨਾ ਇਕੱਤਰਤਾ ਵਿਚ ਤਿੰਨ ਪ੍ਰਕਾਰ ਦੀਆਂ ਮੰਗਾਂ ਬਾਰੇ ਵਿਚਾਰ ਕੀਤੀ ਗਈ। ਪਹਿਲੀ ਕੈਟਾਗਰੀ ਵਿਚਲੀਆਂ ਮੰਗਾਂ ਪੰਜਾਬ ਸਰਕਾਰ ਨਾਲ ਸੰਬੰਧਿਤ ਸਨ, ਜਿਵੇਂ‘ਪੇਅ ਕਮਿਸ਼ਨ’ ਦੀਆਂ ਸਿਫ਼ਾਰਿਸ਼ਾਂ ਲਾਗੂ ਕਰਨਾ, ਡੀ.ਏ. ਦੀਆਂ ਪਿਛਲੇ ਲੰਮੇਂ ਸਮੇਂ ਤੋਂ ਬਕਾਇਆ ਕਿਸ਼ਤਾਂ ਦਾ ਬਕਾਇਆ ਦੇਣਾ, 25 ਸਾਲ ਦੀ ਸੇਵਾ ਪੂਰੀ ਕਰਨ ‘ਤੇ ਪੈੱਨਸ਼ਨ ਦੇਣਾ, ਆਦਿ। ਦੂਸਰੀ ਕਿਸਮ ਦੀਆਂ ਮੰਗਾਂ ਪੰਜਾਬ ਸਰਕਾਰ ਦੇ ਪਟਵਾਰੀਆਂ ਨਾਲਮਾਲਜੁੜੇ ਵਿਭਾਗ ਨਾਲ ਸਨ ਜਿਨ੍ਹਾਂ ਵਿਚ ਮੁੱਖ ਤੌਰ ‘ਤੇ ਪਟਵਾਰੀਆਂ ਵੱਲੋਂ ਪਰਵਾਸੀਆਂ ਦੀਆਂ ਜ਼ਮੀਨਾਂ/ਜਾਇਦਾਦਾਂ ਦੀ ਤਕਸੀਮ ਕਰਨਾ ਹੈ।

ਤੀਸਰੀ ਕਿਸਮ ਦੀਆਂ ਸਮੱਸਿਆਵਾਂ ਦਾ ਸਬੰਧ ਕੈਨੇਡਾ ਦੀ ਫ਼ੈੱਡਰਲ ਸਰਕਾਰ, ਪ੍ਰੋਵਿੰਸ਼ੀਅਲ ਸਰਕਾਰ ਅਤੇ ਬਰੈਂਪਟਨ ਸਿਟੀ ਸਰਕਾਰ ਨਾਲ ਸੀ ਜਿਨ੍ਹਾਂ ਵਿਚ ‘ਓਲਡ ਏਜ ਸਕਿਉਰਿਟੀ’ ਤੇ ਜੀ.ਆਈ.ਐੱਸ. ਵਿਚ ਵਾਧਾ, ਘਰਾਂ ਦੀ ਘਾਟ ਦੀ ਸਮੱਸਿਆ, ਸਿਹਤ-ਸੇਵਾਵਾਂ ਵਿਚ ਸੁਧਾਰ, ਕਾਰਾਂ ਦੀ ਇਨਸ਼ੋਅਰੈਂਸ ਘਟਾਉਣਾ, ਆਦਿ ਸ਼ਾਮਲ ਸਨ।ਇਨ੍ਹਾਂ ਵਿੱਚੋਂ ਫ਼ੈੱਡਰਲ ਤੇ ਪ੍ਰੋਵਿੰਸ਼ੀਅਲ ਸਰਕਾਰ ਨਾਲ ਸਬੰਧਿਤ ਮੰਗਾਂਐਸੋਸੀਏਸ਼ਨ ਦੇ ਪ੍ਰਧਾਨ ਬਲਦੇਵ ਸਿੰਘ ਬਰਾੜ ਵੱਲੋਂ ਅਤੇ ਬਰੈਂਪਟਨ ਸਿਟੀ ਨਾਲ ਜੁੜੀਆਂ ਮੰਗਾਂ ਬਾਰੇ ਉਪ-ਪ੍ਰਧਾਨ ਅੰਮ੍ਰਿਤਪਾਲ ਸਿੰਘ ਵੱਲੋਂ ਵਿਸਥਾਰ ਸਹਿਤ ਉਭਾਰੀਆਂ ਗਈਆਂ।ਇਨ੍ਹਾਂ ਵਿਚ ਵੱਧਦੀ ਮਹਿੰਗਾਈ ਨੂੰ ਮੁੱਖ ਰੱਖਦਿਆਂਓਲਡ-ਏਜ ਸਕਿਉਰਿਟੀ ਵਿਚ ਵਾਧਾ ਕਰਨ, ਸੀਨੀਅਰਜ਼ ਦੀ ਵੱਧਦੀ ਉਮਰ ਨਾਲ 80, 85 ਅਤੇ 90 ਸਾਲ ਦੀ ਉਮਰ ਵਿਚ ਓਲਡ ਏਜ ਸਕਿਉਰਿਟੀ ਵਿਚ 10 ਤੋਂ 15% ਵਾਧਾ ਕਰਨਾ, ਨਵੇਂ ਬਣਾਏ ਜਾਰਹੇ ਮਕਾਨਾਂ ਵਿਚ ਸੀਨੀਅਰਜ਼ ਲਈ 10% ਰਾਖਵੇਂ ਕਰਨ ਤੇ ਉਨ੍ਹਾਂ ਨੂੰ ਘੱਟ ਕੀਮਤ ਉੱਪਰਦੇਣ ਅਤੇ ਸੀਨੀਅਰਜ਼ ਲਈ ਹਰ ਪ੍ਰਕਾਰ ਦੀ ਸਰਜਰੀ,ਲੋੜੀਂਦੀਆਂ ਦਵਾਈਆਂਅਤੇ ‘ਹੀਅਰਿੰਗ ਏਡਜ਼’ ਮੁਫ਼ਤ ਦੇਣ ਦੀ ਮੰਗ ਕੀਤੀ ਗਈ।

ਇਸ ਸਲਾਨਾ ਇਜਲਾਸ ਦਾ ਆਰੰਭ ਪਰਮਿੰਦਰ ਸਿੰਘ, ਹਰਜੀਤ ਕੌਰ ਬਰਾੜ ਤੇ ਪਰਮਜੀਤ ਕੌਰ ਵੱਲੋਂ ਕੀਤੇ ਗਏ ਸ਼ਬਦ-ਗਾਇਨ ਨਾਲ ਕੀਤਾ ਗਿਆ। ਇਸ ਮੌਕੇ ਪ੍ਰਧਾਨਗੀ-ਮੰਡਲ ਵਿਚ ਐਸੋਸੀਏਸ਼ਨ ਦੇ ਪ੍ਰਧਾਨ ਇੰਜੀ. ਬਲਦੇਵ ਸਿੰਘ ਬਰਾੜ,ਉਪ-ਪ੍ਰਧਾਨ ਮੁਹਿੰਦਰ ਸਿੰਘ ਮੋਹੀ,ਚੇਅਰਮੈਨ ਡਾ. ਪਰਮਜੀਤ ਸਿੰਘ ਢਿੱਲੋਂ, ਤੇ ਜਨਰਲ ਸਕੱਤਰ ਪ੍ਰੋ. ਜਗੀਰ ਸਿੰਘ ਕਾਹਲੋਂ ਸ਼ਾਮਲ ਸਨ।ਮੰਚ-ਸੰਚਾਲਨ ਦੀ ਜ਼ਿੰਮੇਂਵਾਰੀ ਨਿਭਾਉਂਦਿਆਂ ਪ੍ਰੋ. ਜਗੀਰ ਸਿੰਘ ਨੇਐਸੋਸੀਏਸ਼ਨ ਦੀਆਂ ਪਿਛਲੇ ਦੀਆਂ ਸਰਗ਼ਰਮੀਆਂ ਦੀ ਰਿਪੋਰਟ ਪੇਸ਼ ਕੀਤੀਜੋ ਸਰਬਸੰਮਤੀ ਨਾਲਪਾਸ ਕੀਤੀ ਗਈ।ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨਾਲ ਸਬੰਧਿਤ ਮੰਗਾਂ ਬਾਰੇ ਵਿਸਤ੍ਰਿਤ ਪੱਤਰ ਲਿਖ ਕੇ ਵਿਸ਼ੇਸ਼ ਏਲਚੀ ਰਾਹੀਂ ਮੁੱਖ-ਮੰਤਰੀ ਪੰਜਾਬ, ਵਿੱਤ ਮੰਤਰੀ ਪੰਜਾਬ ਅਤੇ ਪਰਵਾਸੀਆਂ ਸਬੰਧਿਤ ਮੰਤਰੀ ਨੂੰ ਪੇਸ਼ ਕੀਤੀਆਂ ਗਈਆਂ ਹਨ। ਕੈਨੇਡਾ ਸਰਕਾਰ ਨਾਲ ਸਬੰਧਿਤ ਮੰਗਾਂ ਸਬੰਧੀ ਐਸੋਸੀਏਸ਼ਨ ਦੇ ਵਫ਼ਦ ਨੇ ਪਿਛਲੇ ਦਿਨੀਂ ਪਾਰਲੀਮੈਂਟ ਮੈਂਬਰਾਂ  ਮਨਿੰਦਰ ਸਿੱਧੂ, ਸ਼ਫ਼ਕਤ ਅਲੀ, ਸੋਨੀਆ ਸਿੱਧੂ ਤੇ ਰੂਬੀ ਸਹੋਤਾਨੂੰ ਮਿਲ ਕੇ ਉਨ੍ਹਾਂ ਨਾਲ ਵਿਚਾਰ-ਵਟਾਂਦਰਾ ਕੀਤਾ ਹੈ। ਏਸੇ ਤਰ੍ਹਾਂ ਪ੍ਰੋਵਿੰਸ਼ੀਅਲ ਸਰਕਾਰ ਨਾਲ ਸਬੰਧਿਤ ਮੰਗਾਂ ਲਈ ਉਹ ਐੱਮ.ਪੀ.ਪੀਜ਼. ਅਮਰਜੋਤ ਸੰਧੂ ਅਤੇ ਹਰਦੀਪ ਗਰੇਵਾਲ ਨੂੰ ਮਿਲੇ ਹਨ ਅਤੇ ਸਿਟੀ ਨਾਲ ਸਬੰਧਿਤ ਮੰਗਾਂ ਸਬੰਧੀ ਬਰੈਂਪਟਨ ਸਿਟੀ ਦੇ ਰੀਜਨਲ ਤੇ ਸਿਟੀ ਕੌਂਸਲਰਾਂ ਨਾਲ ਵਿਚਾਰ-ਵਟਾਂਦਰਾਕੀਤਾ ਜਾ ਰਿਹਾ ਹੈ।

ਇਸ ਦੌਰਾਨ ਐਸੋਸੀਏਸ਼ਨ ਦੇ ਮੈਂਬਰਾਂ ਦੀ ਇਸ ਭਰਵੀਂ ਇਕੱਤਰਤਾ ਨੂੰ ਸਕੂਲ-ਟਰੱਸਟੀ ਸੱਤਪਾਲ ਜੌਹਲ ਨੇ ਸਕੂਲਾਂ ਦੇ ਵਿਦਿਆਰਥੀਆਂ ਅਤੇ ਪਾਸਪੋਰਟਾਂ ਨੂੰ ਨਵਿਆਉਣ ਵਿਚ ਆ ਰਹੀਆਂ ਸਮੱਸਿਆਵਾਂ ਬਾਰੇ ਸੰਬੋਧਨ ਕੀਤਾ।ਸੇਵਾ-ਮੁਕਤ ਸਿਵਲ ਸਰਜਨ ਡਾ. ਕੰਵਲਜੀਤ ਸਿੰਘ ਨੇ ਡਾਇਬਟੀਜ਼ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇਵਿੱਤੀ ਮਾਮਲਿਆਂ ਦੇ ਮਾਹਿਰ ਭਾਰਤ ਵਿਚ ਬੈਂਕ ਵਿਚ ਉੱਚ ਅਹੁਦੇ ਤੋਂ ਸੇਵਾ-ਮੁਕਤ ਹੋਏਸੁਰਿੰਦਰ ਸਿੰਘ ਸਿੱਧੂ ਨੇ ਐੱਨ.ਆਰ. ਆਈਜ਼ ਨੂੰ ਦਰਪੇਸ਼ ਵਿੱਤੀ ਮੁਸ਼ਕਲਾਂ ਤੇ ਦਿਮਾਗ਼ੀ ਪ੍ਰੇਸ਼ਾਨੀਆਂ ਤੋਂ ਬਚਾਅ ਬਾਰੇ ਦੱਸਿਆ। ਪ੍ਰੋ. ਇੰਦਰਦੀਪ ਨੇ ਸੋਸ਼ਲ ਮੀਡੀਏ (ਗੂਗਲ, ਫੇਸਬੁੱਕ, ਆਦਿ) ਦੇ ਚੰਗੇ ਤੇ ਮਾੜੇ ਪ੍ਰਭਾਵਾਂ ਬਾਰੇ ਗੱਲ ਕਰਦਿਆਂ‘ਫਿਊਡਲ ਟੈਕਸ ਜਾਇੰਟਸ’ਤੇ ‘ਬਨਾਉਟੀ-ਬੁੱਧੀ’ (ਆਰਟੀਫ਼ਿਸ਼ੀਅਲ ਇੰਟੈਲੀਜੈਸ)ਬਾਰੇ ਅਤੇ ਡਾ. ਸੁਖਦੇਵ ਸਿੰਘ ਝੰਡ ਨੇ ਅਜੋਕੇ ਸਮੇਂ ਵਿਚ ਕੰਪਿਊਟਰ ਦੀ ਮਹੱਤਵਪੂਰਨ ਭੂਮਿਕਾ ਤੇ ਆਉਂਦੇ ਸਮੇਂ ਵਿਚ ਆਰਟੀਫ਼ਿਸ਼ਿਅਲ ਇੰਟੈਲੀਜੈਂਸ ਦੀ ਚੰਗੇਰੀ ਵਰਤੋਂ ਦੇ ਨਾਲ ਨਾਲ ਇਸ ਦੇ ਸੰਭਾਵੀ ਮਾੜੇ ਪ੍ਰਭਾਵਾਂ ਤੋਂ ਖ਼ਬਰਦਾਰ ਰਹਿਣਬਾਰੇ ਆਪਣੇ ਵਿਚਾਰ ਪੇਸ਼਼ ਕੀਤੇ।

ਲਹਿੰਦੇ ਪੰਜਾਬ ਤੋਂ ਆਏ ਅਕਬਰ ਹਮਸੈਨ ਨੇ ਆਪਣੀ ਤੇ ਸੁਰੀਲੀਤੇ ਬੁਲੰਦ ਆਵਾਜ਼ ਵਿਚ ਵਾਰਿਸ ਸ਼ਾਹ ਦੀ ‘ਹੀਰ’ ਦੇ ਕੁਝ ਬੰਦ ਸੁਣਾ ਕੇ ਸਰੋਤਿਆਂ ਨੂੰ ਮੰਤਰ-ਮੁਗਧ ਕੀਤਾ।ਸਰੋਤਿਆਂ ਵੱਲੋਂ ਇਸ ਦੀ ਭਰਪੂਰ ਦਾਦ “ਵਾਹ-ਵਾਹ” ਨਾਲ ਦਿੱਤੀ ਗਈ ਅਤੇ‘ਹੌਸਲਾ-ਅਫ਼ਜਾਈ’ 10, 20 ਤੇ 50 ਡਾਲਰਾਂ ਦੇ ਨੋਟਾਂ ਨਾਲ ਕੀਤੀ ਗਈ। ਪਰਮਿੰਦਰ ਸਿੰਘ ਨੇ ਹਿੰਦੀ ਫ਼ਿਲਮ ‘ਸ਼ੋਰ’ ਦਾ ਸਵਰਗੀ ਲਤਾ ਮੰਗੇਸ਼਼ਕਰ ਤੇ ਮੁਕੇਸ਼ ਦਾ ਵੱਖਰਾ-ਵੱਖਰਾ ਗਾਇਆ ਗੀਤ “ਇੱਕ ਪਿਆਰ ਕਾ ਨਗ਼ਮਾ ਹੈ, ਮੌਜੋਂ ਕੀ ਰਵਾਨੀ ਹੈ ....” ਖ਼ੂਬਸੂਰਤ ਤਰੰਨਮ ਵਿਚ ਗਾ ਕੇ ਹਾਜ਼ਰੀਨ ਦੇ ਮਨੋਰੰਜਨ ਕਰਨ ਵਿਚ ਬਾਖ਼ੂਬੀ ਹਿੱਸਾ ਪਾਇਆ।ਉਪਰੰਤ,ਐਸੋਸੀਏਸ਼ਨ ਦੇ ਵਿੱਤ-ਸਕੱਤਰ ਹਰੀ ਸਿੰਘ ਵੱਲੋਂ ਪਿਛਲੇ ਸਾਲ 2023 ਦੀ ਆਮਦਨ ਤੇ ਖ਼ਰਚ ਦਾ ਹਿਸਾਬ-ਕਿਤਾਬ‘ਸੈਂਟਾਂ’ਤੱਕ ਪੇਸ਼ ਕੀਤਾ ਗਿਆ ਜਿਸ ਦੀ ਮੈਂਬਰਾਂ ਵੱਲੋਂ ਭਰਪੂਰ ਸ਼ਲਾਘਾ ਹੋਈ, ਹਾਲਾਂ ਕਿ ਕਈਆਂ ਦਾ ਇਹ ਵੀ ਵਿਚਾਰ ਸੀ ਕਿ ਉਨ੍ਹਾਂ ਨੂੰ ਏਨੀ ਬਾਰੀਕੀ ਵਿਚ ਜਾਣ ਦੀ ਜ਼ਰੂਰਤ ਨਹੀਂ ਹੈ।

ਅਖ਼ੀਰ ਵਿਚ ਐਸੋਸੀਏਸ਼ਨ ਦੇ ਸੱਭ ਤੋਂ ਸੀਨੀਅਰ ਪੈੱਨਸ਼ਨਰ 89 ਸਾਲਾ ਸੇਵਾ-ਮੁਕਤ ਡੀ.ਐੱਸ.ਪੀ. ਰੇਸ਼ਮ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਮੰਚ-ਸੰਚਾਲਕ ਵੱਲੋਂ ਸਮੂਹ ਮੈਂਬਰਾਂ ਦਾ ਵੱਡੀ ਗਿਣਤੀ ਵਿਚ ਇਸ ਸਲਾਨਾ ਇਜਲਾਸ ਵਿਚ ਸ਼ਿਰਕਤ ਕਰਨ ਲਈ ਧੰਨਵਾਦ ਕੀਤਾ ਗਿਆ।ਉਨ੍ਹਾਂ ਵੱਲੋਂ ‘ਬਰੈਂਪਟਨ ਪੰਜਾਬੀ ਭਵਨ’ ਦਾ ਵਿਸ਼ਾਲ ਹਾਲ ਲੋੜੀਂਦੇ ਫ਼ਰਨੀਚਰ ਤੇ ਸ਼ਾਨਦਾਰ ਸਾਊਂਡ ਸਮੇਤ ਐਸੋਸੀਏਸ਼ਨ ਨੂੰ ਬਿਨਾਂ ਕਿਸੇ ਕਰਾਏ ਦੇਦੇਣ ਲਈ ਡਾ. ਦਲਬੀਰ ਸਿੰਘ ਕਥੂਰੀਆ ਦਾਵੀ ਹਾਰਦਿਕ ਧੰਨਵਾਦ ਕੀਤਾ ਗਿਆ। 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਮਿਸੀਸਾਗਾ ਵਿੱਚ ਸੜਕ ਹਾਦਸੇ ਵਿਚ ਚਾਰ ਲੋਕ ਜ਼ਖਮੀ ਕਿੰਗ ਸਿਟੀ ਵਿੱਚ ਟਾਰਗਿਟ ਗੋਲੀਬਾਰੀ ਕਰਨ ਵਾਲਾ ਗ੍ਰਿਫ਼ਤਾਰ ਪੋਰਸ਼ ਚੋਰੀ ਦੇ ਵਾਇਰਲ ਵੀਡੀਓ ਵਿੱਚ ਦਿਸੀ ਬਰੈਂਪਟਨ ਦੀ ਲੜਕੀ `ਤੇ ਹੁਣ ਲੱਗੇ ਟੋਰਾਂਟੋ ਵਿੱਚ ਆਟੋ ਚੋਰੀ ਦੇ ਚਾਰਜਿਜ਼ ਬਰੈਂਪਟਨ ਦੇ ਵਿਅਕਤੀ `ਤੇ ਇੱਕ ਲੱਖ 70 ਹਜ਼ਾਰ ਡਾਲਰ ਦੀ ਠੱਗੀ ਦਾ ਦੋਸ਼, ਇੱਕ ਗ੍ਰਿਫ਼ਤਾਰ ਬਰੈਂਪਟਨ ਨਿਵਾਸੀ ਪੁਨੀਤ ਜੋਹਲ ਨੂੰ ‘ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਭਲਾਈ ਕਰਨ ਲਈ ਕੀਤਾ ਸਨਮਾਨਿਤ ਨਕਲੀ ਪੁਲਿਸ ਅਧਿਕਾਰੀ ਬਣਕੇ ਕੀਤਾ ਫੋਨ, ਠੱਗੇ 6 ਹਜ਼ਾਰ ਡਾਲਰ, ਪੁਲਿਸ ਨੇ ਬਰੈਂਪਟਨ ਦੇ ਵਿਅਕਤੀ `ਤੇ ਲਗਾਇਆ ਚਾਰਜਿਜ਼, ਦੂਜੇ ਮੁਲਜ਼ਮ ਦੀ ਭਾਲ ਜਾਰੀ ਟੀ.ਪੀ.ਏ.ਆਰ. ਕਲੱਬ ਦੇ 26 ਮੈਂਬਰਾਂ ਨੇ ਪੀਟਰਬੋਰੋ ਵਿਖੇ ਦੂਸਰੇ ‘ਮੋਨਾਰਕ ਬਟਰਫ਼ਲਾਈ ਫੈਸਟੀਵਲ’ ਦੌਰਾਨ 10 ਕਿਲੋਮੀਟਰ ਦੌੜ ਵਿਚ ਲਿਆ ਹਿੱਸਾ ਓਂਟਾਰੀਓ ਦੇ ਇਲਾਕਿਆਂ ਵਿੱਚ ਮੀਂਹ ਦੀ ਚਿਤਾਵਨੀ, ਟੋਰਾਂਟੋ ਵਿੱਚ 50 ਮਿ.ਮੀ. ਤੱਕ ਪੈ ਸਕਦਾ ਹੈ ਮੀਂਹ ਟੋਰਾਂਟੋ ਵਿਰੋਧ ਪ੍ਰਦਰਸ਼ਨ ਲਈ ਸਕੂਲ ਟਰਿਪ ਦੀ ਜਾਂਚ ਹੋਵੇ : ਫੋਰਡ ਪ੍ਰੀਮੀਅਰ ਡੱਗ ਫੋਰਡ ਮੁੱਖ ਸੜਕਾਂ ਦੀ ਥਾਂ ‘ਸਾਈਡ ਸਟਰੀਟ’ `ਤੇ ਬਾਈਕ ਲੇਨ ਬਣਾਉਣ ਦੇ ਇਛੁੱਕ