Welcome to Canadian Punjabi Post
Follow us on

27

September 2024
 
ਟੋਰਾਂਟੋ/ਜੀਟੀਏ

ਪ੍ਰੀਮੀਅਰ ਡੱਗ ਫੋਰਡ ਮੁੱਖ ਸੜਕਾਂ ਦੀ ਥਾਂ ‘ਸਾਈਡ ਸਟਰੀਟ’ `ਤੇ ਬਾਈਕ ਲੇਨ ਬਣਾਉਣ ਦੇ ਇਛੁੱਕ

September 23, 2024 11:37 PM

ਟੋਰਾਂਟੋ, 23 ਸਤੰਬਰ (ਪੋਸਟ ਬਿਊਰੋ): ਪ੍ਰੀਮੀਅਰ ਡੱਗ ਫੋਰਡ ਰੈਗੂਲਰ ਤੌਰ `ਤੇ ਟੋਰਾਂਟੋ ਦੀਆਂ ਦੋ ਪ੍ਰਮੁੱਖ ਸੜਕਾਂ `ਤੇ ਬਾਈਕ ਲੇਨ ਬਣਾਉਣਾ ਪ੍ਰੀਮਿਅਰ ਦੇ ਧਿਆਨ ਵਿਚ ਹੈ, ਜਿਸ ਤਹਿਤ ਓਂਟਾਰੀਓ ਦੇ ਕਸਬਿਆਂ ਅਤੇ ਸ਼ਹਿਰਾਂ ਵਿੱਚ ਸਾਈਕਲਿੰਗ ਦੇ ਨਵੇਂ ਬੁਨਿਆਦੀ ਢਾਂਚੇ ਨੂੰ ਸੀਮਤ ਕਰਮ ਦੀ ਸਰਕਾਰ ਦੀ ਯੋਜਨਾ ਬਣਾਈ ਗਈ ਹੈ।
ਫੋਰਡ ਸਰਕਾਰ ਵਰਤਮਾਨ ਵਿੱਚ ਇੱਕ ਨਵੇਂ ਐਂਟੀ-ਕੰਜੇਸ਼ਨ ਕਾਨੂੰਨ ਦੀ ਯੋਜਨਾ ਬਣਾ ਰਹੀ ਹੈ, ਜਿਸ ਤਹਿਤ ਮਿਊਂਨੀਸੀਪੈਲਟੀਜ਼ ਨੂੰ ਨਵੀਂ ਬਾਇੀਕ ਲੇਨ ਬਣਾਉਣ ਲਈ ਕਿੱਥੇ ਅਤੇ ਕਿਵੇਂ ਆਗਿਆ ਦਿੱਤੀ ਜਾਵੇਗੀ, ਇਸ `ਤੇ ਰੋਕ ਲਗਾਈ ਜਾਵੇਗੀ। ਇਹ ਕਾਨੂੰਨ, ਜਿਸਨੂੰ ਸਦਨ ਵਿਚ ਪੇਸ਼ ਕੀਤਾ ਜਾਣਾ ਹੈ, ਕਈ ਹੋਰ ਟ੍ਰਾਂਸਪੋਰਟ ਪਹਿਲਕਦਮੀਆਂ ਨਾਲ ਨਿੱਪਟੇਗਾ।
ਸੋਮਵਾਰ ਨੂੰ ਆਪਣੇ ਇਸ ਕਾਨੂੰਨ ਬਾਰੇ ਪੁੱਛੇ ਜਾਣ `ਤੇ ਪ੍ਰੀਮੀਅਰ ਫੋਰਡ ਨੇ ਕਿਹਾ ਕਿ ਉਹ ਆਵਾਜਾਈ ਨੂੰ ਗਤੀਮਾਨ ਬਣਾਉਣਾ ਚਾਹੁੰਦੇ ਹਨ ਅਤੇ ਦਾਅਵਾ ਕੀਤਾ ਕਿ ਮੁੱਖ ਸੜਕਾਂ `ਤੇ ਸਾਈਕਲਿੰਗ ਨੈੱਟਵਰਕ ਸਮੱਸਿਆ ਦਾ ਇੱਕ ਹਿੱਸਾ ਹੈ।
ਉਨ੍ਹਾਂ ਨੇ ਕਿਹਾ ਕਿ ਅਸੀਂ ਇਹ ਯਕੀਨੀ ਕਰਨਾ ਚਾਹੁੰਦੇ ਹਾਂ ਕਿ ਸਾਰੇ ਤਰ੍ਹਾਂ ਦੇ ਟ੍ਰਾਂਸਪੋਰਟ ਤੇਜ਼ੀ ਨਾਲ ਅੱਗੇ ਵਧਣ ਅਤੇ ਇਹੀ ਗੱਲ ਮਾਅਨੇ ਰੱਖਦੀ ਹੈ। ਇਹ ਯਕੀਨੀ ਕਰਨਾ ਕਿ ਤੁਸੀ ਦੇਸ਼ ਦੀ ਕੁੱਝ ਸਭਤੋਂ ਮਸ਼ਰੂਫ ਸੜਕਾਂ ਵਿਚਕਾਰ ਬਾਈਕ ਲੇਨ ਨਾ ਬਣਾ ਰਹੇ ਹੋਵੋਂ। ਪ੍ਰੀਮਿਅਰ ਨੇ ਇਸ ਬਾਰੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਦਾ ਬਾਇੀਕ ਲੇਨ ਕਾਨੂੰਨ ਕਿਵੇਂ ਕੰਮ ਕਰ ਸਕਦਾ ਹੈ, ਜੋ ਸੰਭਾਵੀ ਰੂਪ ਤੋਂ ਸ਼ਹਿਰਾਂ ਨੂੰ ਰਿਹਾਇਸ਼ੀ ਸੜਕਾਂ `ਤੇ ਸਾਈਕਲਿੰਗ ਬੁਨਿਆਦੀ ਢਾਂਚੇ ਦਾ ਨਿਰਮਾਣ ਕਰਨ ਲਈ ਮਜ਼ਬੂਰ ਕਰ ਸਕਦਾ ਹੈ। ਫੋਰਡ ਨੇ ਸੁਝਾਅ ਦਿੱਤਾ ਕਿ ਉਹ ਆਪਣੇ ਭਰਾ ਰਾਬ ਦੇ ਟੋਰਾਂਟੋ ਮੇਅਰ ਦੇ ਕਾਰਜਕਾਲ ਤੋਂ ਬਾਅਦ ਇਸ ਦ੍ਰਿਸ਼ਟੀਕੋਣ ਨੂੰ ਅਪਣਾਉਂਣਗੇ।

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਮਿਸੀਸਾਗਾ ਵਿੱਚ ਸੜਕ ਹਾਦਸੇ ਵਿਚ ਚਾਰ ਲੋਕ ਜ਼ਖਮੀ ਕਿੰਗ ਸਿਟੀ ਵਿੱਚ ਟਾਰਗਿਟ ਗੋਲੀਬਾਰੀ ਕਰਨ ਵਾਲਾ ਗ੍ਰਿਫ਼ਤਾਰ ਪੋਰਸ਼ ਚੋਰੀ ਦੇ ਵਾਇਰਲ ਵੀਡੀਓ ਵਿੱਚ ਦਿਸੀ ਬਰੈਂਪਟਨ ਦੀ ਲੜਕੀ `ਤੇ ਹੁਣ ਲੱਗੇ ਟੋਰਾਂਟੋ ਵਿੱਚ ਆਟੋ ਚੋਰੀ ਦੇ ਚਾਰਜਿਜ਼ ਬਰੈਂਪਟਨ ਦੇ ਵਿਅਕਤੀ `ਤੇ ਇੱਕ ਲੱਖ 70 ਹਜ਼ਾਰ ਡਾਲਰ ਦੀ ਠੱਗੀ ਦਾ ਦੋਸ਼, ਇੱਕ ਗ੍ਰਿਫ਼ਤਾਰ ਬਰੈਂਪਟਨ ਨਿਵਾਸੀ ਪੁਨੀਤ ਜੋਹਲ ਨੂੰ ‘ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਭਲਾਈ ਕਰਨ ਲਈ ਕੀਤਾ ਸਨਮਾਨਿਤ ਨਕਲੀ ਪੁਲਿਸ ਅਧਿਕਾਰੀ ਬਣਕੇ ਕੀਤਾ ਫੋਨ, ਠੱਗੇ 6 ਹਜ਼ਾਰ ਡਾਲਰ, ਪੁਲਿਸ ਨੇ ਬਰੈਂਪਟਨ ਦੇ ਵਿਅਕਤੀ `ਤੇ ਲਗਾਇਆ ਚਾਰਜਿਜ਼, ਦੂਜੇ ਮੁਲਜ਼ਮ ਦੀ ਭਾਲ ਜਾਰੀ ਟੀ.ਪੀ.ਏ.ਆਰ. ਕਲੱਬ ਦੇ 26 ਮੈਂਬਰਾਂ ਨੇ ਪੀਟਰਬੋਰੋ ਵਿਖੇ ਦੂਸਰੇ ‘ਮੋਨਾਰਕ ਬਟਰਫ਼ਲਾਈ ਫੈਸਟੀਵਲ’ ਦੌਰਾਨ 10 ਕਿਲੋਮੀਟਰ ਦੌੜ ਵਿਚ ਲਿਆ ਹਿੱਸਾ ਪਰਵਾਸੀ ਪੰਜਾਬੀ ਪੈੱਨਸ਼ਨਰਾਂ ਦਾ ਭਰਵਾਂ ਸਲਾਨਾ ਇਜਲਾਸ: ਪੈੱਨਸ਼ਨ ਸਬੰਧੀ ਮੰਗਾਂ ਤੋਂ ਇਲਾਵਾ ਸੀਨੀਅਰ ਸਿਟੀਜ਼ਨਾਂ ਦੇਫ਼ੈੱਡਰਲ, ਪ੍ਰੋਵਿੰਸ਼ੀਅਲ ਤੇ ਸਥਾਨਕ ਸਰਕਾਰਾਂ ਦੇ ਪੱਧਰ ਦੇਮਸਲੇ ਵੀ ਵਿਚਾਰੇ ਗਏ ਓਂਟਾਰੀਓ ਦੇ ਇਲਾਕਿਆਂ ਵਿੱਚ ਮੀਂਹ ਦੀ ਚਿਤਾਵਨੀ, ਟੋਰਾਂਟੋ ਵਿੱਚ 50 ਮਿ.ਮੀ. ਤੱਕ ਪੈ ਸਕਦਾ ਹੈ ਮੀਂਹ ਟੋਰਾਂਟੋ ਵਿਰੋਧ ਪ੍ਰਦਰਸ਼ਨ ਲਈ ਸਕੂਲ ਟਰਿਪ ਦੀ ਜਾਂਚ ਹੋਵੇ : ਫੋਰਡ