Welcome to Canadian Punjabi Post
Follow us on

26

September 2024
 
ਅੰਤਰਰਾਸ਼ਟਰੀ

ਅਮਰੀਕਾ ਨੇ ਭਾਰਤ ਨੂੰ ਵਾਪਿਸ ਕੀਤੀਆਂ 297 ਪ੍ਰਾਚੀਨ ਮੂਰਤੀਆਂ, ਪ੍ਰਧਾਨ ਮੰਤਰੀ ਮੋਦੀ ਨੇ ਕੀਤਾ ਧੰਨਵਾਦ

September 23, 2024 10:07 PM

ਵਾਸਿ਼ੰਗਟਨ, 23 ਸਤੰਬਰ (ਪੋਸਟ ਬਿਊਰੋ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਿੰਨ ਦਿਨਾਂ ਅਮਰੀਕਾ ਦੌਰੇ ’ਤੇ ਗਏ ਹੋਏ ਹਨ। ਇੱਥੇ ਕੁਵਾਡ ਸਿਖ਼ਰ ਸੰਮੇਲਨ ਵਿਚ ਹਿੱਸਾ ਲੈਣ ਤੋਂ ਇਲਾਵਾ ਪ੍ਰਧਾਨ ਮੰਤਰੀ ਨੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨਾਲ ਵੀ ਦੁਵੱਲੀ ਗੱਲਬਾਤ ਕੀਤੀ। ਇਸ ਦੌਰਾਨ ਅਮਰੀਕਾ ਨੇ ਮੋਦੀ ਨੂੰ ਇਕ ਖ਼ਾਸ ਤੋਹਫ਼ਾ ਦਿਤਾ ਹੈ।
ਦਰਅਸਲ, ਅਮਰੀਕਾ ਨੇ ਭਾਰਤ ਨੂੰ 297 ਪ੍ਰਾਚੀਨ ਵਸਤੂਆਂ ਵਾਪਿਸ ਕਰ ਦਿੱਤੀਆਂ ਹਨ, ਜੋ ਭਾਰਤ ਤੋਂ ਤਸਕਰੀ ਕੀਤੀਆਂ ਗਈਆਂ ਸਨ। 2014 ਤੋਂ ਭਾਰਤ ਨੂੰ ਵੱਖ-ਵੱਖ ਦੇਸ਼ਾਂ ਤੋਂ 640 ਦੁਰਲੱਭ ਪ੍ਰਾਚੀਨ ਵਸਤੂਆਂ ਮਿਲੀਆਂ ਹਨ। ਇਕੱਲੇ ਅਮਰੀਕਾ ਨੇ 578 ਵਸਤੂਆਂ ਵਾਪਿਸ ਕੀਤੀਆਂ ਹਨ। ਸਭਿਆਚਾਰਕ ਸੰਪਤੀ ਦੀ ਗੈਰ-ਕਾਨੂੰਨੀ ਤਸਕਰੀ ਇਕ ਪੁਰਾਣਾ ਮੁੱਦਾ ਹੈ ਜਿਸ ਨੇ ਇਤਿਹਾਸ ਦੌਰਾਨ ਬਹੁਤ ਸਾਰੇ ਸਭਿਆਚਾਰਾਂ ਤੇ ਦੇਸ਼ਾਂ ਨੂੰ ਪ੍ਰਭਾਵਤ ਕੀਤਾ ਹੈ ਅਤੇ ਭਾਰਤ ਖ਼ਾਸ ਤੌਰ ’ਤੇ ਪ੍ਰਭਾਵਿਤ ਹੋਇਆ ਹੈ।
ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਮੈਂ ਭਾਰਤ ਨੂੰ 297 ਅਨਮੋਲ ਪੁਰਾਤਨ ਵਸਤਾਂ ਦੀ ਵਾਪਸੀ ਨੂੰ ਯਕੀਨੀ ਬਣਾਉਣ ਲਈ ਰਾਸ਼ਟਰਪਤੀ ਬਾਇਡਨ ਤੇ ਅਮਰੀਕੀ ਸਰਕਾਰ ਦਾ ਬਹੁਤ ਧੰਨਵਾਦੀ ਹਾਂ। ਅਧਿਕਾਰੀਆਂ ਨੇ ਦਸਿਆ ਕਿ 2021 ਵਿਚ ਉਨ੍ਹਾਂ ਦੀ ਅਮਰੀਕਾ ਫੇਰੀ ਦੌਰਾਨ ਅਮਰੀਕੀ ਸਰਕਾਰ ਵਲੋਂ 157 ਦੁਰਲੱਭ ਵਸਤੂਆਂ ਸੌਂਪੀਆਂ ਗਈਆਂ ਸਨ, ਜਿਨ੍ਹਾਂ ਵਿਚ 12ਵੀਂ ਸਦੀ ਦੀ ਕਾਂਸੀ ਦੀ ਨਟਰਾਜ ਦੀ ਮੂਰਤੀ ਵੀ ਸ਼ਾਮਿਲ ਹੈ। ਇਸ ਤੋਂ ਇਲਾਵਾ, 2023 ਵਿਚ ਉਨ੍ਹਾਂ ਦੀ ਅਮਰੀਕਾ ਫੇਰੀ ਤੋਂ ਕੁਝ ਦਿਨਾਂ ਬਾਅਦ, 105 ਪੁਰਾਤਨ ਵਸਤੂਆਂ ਭਾਰਤ ਨੂੰ ਵਾਪਿਸ ਕਰ ਦਿੱਤੀਆਂ ਗਈਆਂ ਸਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਨਾਲ ਸਾਰਥਕ ਮੁਲਾਕਾਤ ਕੀਤੀ, ਜਿਸ ਦੌਰਾਨ ਦੋਵਾਂ ਨੇਤਾਵਾਂ ਨੇ ਆਪਸੀ ਹਿੱਤਾਂ ਦੇ ਖੇਤਰਾਂ ਵਿਚ ਦੁਵੱਲੇ ਸਹਿਯੋਗ ਨੂੰ ਹੋਰ ਵਧਾਉਣ ਦੇ ਤਰੀਕਿਆਂ ’ਤੇ ਚਰਚਾ ਕੀਤੀ। ਭਾਰਤ-ਪ੍ਰਸ਼ਾਂਤ ਖੇਤਰ ਸਮੇਤ ਗਲੋਬਲ ਅਤੇ ਖੇਤਰੀ ਮੁੱਦਿਆਂ ’ਤੇ ਵੀ ਚਰਚਾ ਕੀਤੀ ਗਈ। ਰਾਸ਼ਟਰਪਤੀ ਬਾਇਡਨ ਨੇ ਸਨਿਚਰਵਾਰ ਨੂੰ ਡੇਲਾਵੇਅਰ ਦੇ ਗ੍ਰੀਨਵਿਲੇ ਸਥਿਤ ਅਪਣੀ ਰਿਹਾਇਸ਼ ’ਤੇ ਉਨ੍ਹਾਂ ਦਾ ਸਵਾਗਤ ਕੀਤਾ।
ਇਸ ਮੁਲਾਕਾਤ ਦੌਰਾਨ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਯੂਕਰੇਨ ਦੀ ਇਤਿਹਾਸਕ ਫੇਰੀ ਲਈ ਤਾਰੀਫ਼ ਕੀਤੀ। ਦੋਵਾਂ ਦੇਸ਼ਾਂ ਵਿਚਾਲੇ ਇਸ ਦੁਵੱਲੀ ਗੱਲਬਾਤ ਦੌਰਾਨ ਕਈ ਅਹਿਮ ਸਮਝੌਤੇ ਹੋਏ ਹਨ।
ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਬਾਇਡਨ ਨੇ ਇੱਕ ਸੁਰੱਖਿਅਤ ਗਲੋਬਲ ਸਵੱਛ ਊਰਜਾ ਸਪਲਾਈ ਲੜੀ ਬਣਾਉਣ ਲਈ ਅਮਰੀਕਾ-ਭਾਰਤ ਰੋਡਮੈਪ ਦੀ ਸ਼ਲਾਘਾ ਕੀਤੀ। ਇਸ ਮਾਮਲੇ ’ਤੇ ਵ੍ਹਾਈਟ ਹਾਊਸ ਨੇ ਕਿਹਾ ਹੈ ਕਿ ਸ਼ੁਰੂਆਤੀ ਪੜਾਅ ’ਚ ਅਮਰੀਕਾ ਅਤੇ ਭਾਰਤ ਨਵਿਆਉਣਯੋਗ ਊਰਜਾ, ਊਰਜਾ ਸਟੋਰੇਜ, ਪਾਵਰ ਗਰਿੱਡ, ਟਰਾਂਸਮਿਸ਼ਨ ਟੈਕਨਾਲੋਜੀ, ਉੱਚ ਕੁਸ਼ਲਤਾ ਵਾਲੇ ਕੂਲਿੰਗ ਸਿਸਟਮ, ਜ਼ੀਰੋ ਐਮੀਸ਼ਨ ਵਾਹਨਾਂ ਅਤੇ ਹੋਰ ਉੱਭਰਦੀਆਂ ਸਾਫ਼ ਤਕਨੀਕਾਂ ’ਤੇ ਮਿਲ ਕੇ ਕੰਮ ਕਰਨਗੇ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਮੁਹੰਮਦ ਯੂਨਸ ਨੇ ਮੰਨਿਆ: ਹਸੀਨਾ ਨੂੰ ਸਾਜਿ਼ਸ਼ ਤਹਿਤ ਹਟਾਇਆ ਗਿਆ ਫਰਾਂਸ ਦੇ ਰਾਸ਼ਟਰਪਤੀ ਨੇ ਕਿਹਾ- ਭਾਰਤ ਨੂੰ ਯੂਐੱਨਐੱਸਸੀ ਦਾ ਸਥਾਈ ਮੈਂਬਰ ਬਣਨਾ ਚਾਹੀਦਾ ਸ਼ੀਆ-ਸੁੰਨੀ ਵਿਚਾਲੇ ਜ਼ਮੀਨੀ ਵਿਵਾਦ ਨੂੰ ਲੈ ਕੇ ਪਾਕਿਸਤਾਨ 'ਚ ਝੜਪ, 36 ਲੋਕਾਂ ਦੀ ਮੌਤਾਂ, 80 ਤੋਂ ਵੱਧ ਜ਼ਖਮੀ ਨੇਤਨਯਾਹੂ ਨੇ ਲੇਬਨਾਨ ਵਿੱਚ ਜੰਗ ਰੋਕਣ ਤੋਂ ਕੀਤਾ ਇਨਕਾਰ ਤਾਲਿਬਾਨ ਸਰਕਾਰ ਨੇ ਮਰਦਾਂ ਲਈ ਵੀ ਸਖਤ ਇਸਲਾਮੀ ਨਿਯਮ ਕੀਤੇ ਲਾਗੂ, ਨਹੀਂ ਪਾ ਸਕਣਗੇ ਜੀਨਜ਼ 1951 ਵਿੱਚ ਕੈਲੇਫੋਰਨੀਆ ਪਾਰਕ ਤੋਂ ਅਗਵਾ ਹੋਇਆ ਲੜਕਾ 70 ਸਾਲ ਬਾਅਦ ਮਿਲਿਆ ਡੋਨਾਲਡ ਟਰੰਪ ਨੇ ਕਿਹਾ: ਜੇਕਰ ਉਹ ਨਵੰਬਰ 'ਚ ਹਾਰ ਜਾਂਦੇ ਹਨ ਤਾਂ ਉਹ ਦੁਬਾਰਾ ਚੋਣ ਨਹੀਂ ਲੜਨਗੇ ਸ੍ਰੀਲੰਕਾ ਦੀਆਂ ਰਾਸ਼ਟਰਪਤੀ ਚੋਣਾਂ 'ਚ ਅਨੁਰਾ ਦਿਸਾਨਾਇਕੇ ਦੀ ਹੋਈ ਜਿੱਤ, ਕੱਲ੍ਹ ਚੁੱਕ ਸਕਦੇ ਹਨ ਸਹੁੰ ਅਮਰੀਕਾ ਦੇ ਰਾਸ਼ਟਰਪਤੀ ਬਾਇਡਨ ਕਵਾਡ ਸਮਿਟ ਵਿਚ ਭੁੱਲ ਗਏ ਪ੍ਰਧਾਨ ਮੰਤਰੀ ਮੋਦੀ ਦਾ ਨਾਮ, ਵੀਡੀਓ ਵਾਇਰਲ ਚੀਨ ਵਿਚ 'ਬਿਊਟੀਫੁੱਲ ਗਵਰਨਰ' ਵਜੋਂ ਜਾਣੀ ਜਾਂਦੀ ਗਵਰਨਰ ਨੂੰ 13 ਸਾਲ ਦੀ ਕੈਦ, 58 ਸਾਥੀਆਂ ਨਾਲ ਸਨ ਸਰੀਰਕ ਸਬੰਧ, 71 ਕਰੋੜ ਦੀ ਲਈ ਸੀ ਰਿਸ਼ਵਤ