ਬਰੈਂਪਟਨ:- ਬਲੈਕ ਓਕ ਸੀਨੀਅਰਜ਼ ਕਲੱਬ, ਬਰੈਪਟਨ ਦੇ ਜਨਰਲ ਹਾਉਸ ਦੀ ਮੀਟਿੰਗ 14 ਸਤੰਬਰ ਨੂੰ ਬਲੂ ਓਕ ਪਾਰਕ ਵਿਖੇ ਆਤਮਾਂ ਸਿੰਘ ਬਰਾੜ ਦੀ ਪ੍ਰਧਾਨੀ ਹੇਠ ਹੋਈ ਜਿਸ ਵਿਚ ਕਲੱਬ ਦੀ ਕਾਰਜ਼ਕਾਰਨੀ ਦੇ ਅਹੁਦੇਦਾਰਾਂ ਦੀ ਅਗਲੇ 2 ਸਾਲਾਂ ਲਈ ਚੋਣ ਕੀਤੀ ਗਈ। ਸਾਰੇ ਮੈਬਰਾਂ ਵਲੋਂ ਸਰਬਸਮਤੀ ਨਾਲ ਕੀਤੀ ਚੋਣ ਮੁਤਾਬਿਕ ਸ਼੍ਰੀ ਪਰਮਜੀਤ ਸਿੰਘ ਬਰਾੜ ਨੂੰ ਕਲੱਬ ਦੇ ਪ੍ਰਧਾਨ, ਸ਼੍ਰੀ ਆਤਮਾਂ ਸਿੰਘ ਬਰਾੜ ਨੂੰ ਸਰਪਰਤ ਅਤੇ ਜਸਵੰਤ ਸਿੰਘ ਧਾਲੀਵਾਲ ਨੂੰ ਜਨਰਲ ਸਕੱਤਰ ਬਣਾਇਆ ਗਿਆ।
ਬਾਕੀ ਦੇ ਅਹੁਦੇਦਾਰਾਂ ਵਿਚ ਪਿਰਥੀ ਸਿੰਘ ਮਾਨ, ਸੀ.ਮੀਤ ਪ੍ਰਧਾਨ, ਹਾਕਮ ਸਿੰਘ ਧਾਲੀਵਾਲ ਅਤੇ ਪਿਆਰਾ ਸਿੰਘ ਸ਼ੇਖੋਂ ਮੀਤ ਪ੍ਰਧਾਨ, ਜਗੀਰ ਸਿੰਘ ਕਾਲਕਟ, ਕੈਸ਼ੀਅਰ, ਮਹੇਸ਼ ਸਿੰਘ ਸੈਣੀ, ਜੁਆਇੰਟ ਸਕੱਤਰ, ਹਰਿੰਦਰ ਸਿੰਘ ਰੰਧਾਵਾ, ਪ੍ਰੈਸ ਸਕੱਤਰ, ਮਲਕੀਅਤ ਸਿੰਘ ਧਾਲੀਵਾਲ, ਜਥੇਬੰਦਕ ਸਕੱਤਰ ਬਣਾਏ ਗਏ। ਇਸ ਤੋਂ ਇਲਾਵਾ ਨਿਰਮਲ ਸਿੰਘ ਤੂਰ, ਸੁਰਿੰਦਰ ਸਿੰਘ ਜੱਸਲ, ਪਰਮਜੀਤ ਸਿੰਘ ਭੂਈ, ਸੁਰਜੀਤ ਸਿੰਘ ਰੰਧਾਵਾ, ਬਲਵਿੰਦਰ ਸਿੰਘ ਸੰਧੂ, ਬਲਦੇਵ ਸਿੰਘ ਭੁੱਲਰ, ਕਰਨੈਲ ਸਿੰਘ ਸਿੱਧੂ, ਸੁਰਜੀਤ ਸਿੰਘ ਨਾਗਰਾ, ਸਿਕੰਦਰ ਸਿੰਘ ਝੱਜ, ਬਲਵਿੰਦਰ ਸਿੰਘ ਚੀਮਾਂ, ਤੇਜਾ ਸਿੰਘ ਸਿੱਧੂ, ਭੁਪਿੰਦਰ ਸਿੰਘ, ਬਚਿੱਤਰ ਸਿੰਘ ਗਿੱਲ, ਗੁਰਿੰਦਰ ਸਿੰਘ ਬਰਾੜ, ਬਲਤੇਜ਼ ਸਿੰਘ ਢਿਲੋਂ ਅਤੇ ਰਾਮ ਦਿਆਲ ਸਮੇਤ ਕਲੱਬ ਦੇ 15 ਡਾਇਰੈਕਟਰ ਬਣਾਏ ਗਏ। ਇਸ ਮੌਕੇ ਐਮਪੀ ਰੂਬੀ ਸਹੋਤਾ, ਅਮੈਪੀਪੀ ਗਰੈਮ ਮੈਕਗਰੇਗਰ ਅਤੇ ਡਿਪਟੀ ਮੇਅਰ ਹਰਕੀਰਤ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਉਹਨਾਂ ਵਲੋਂ ਕਲੱਬ ਦੇ ਨਵੇਂ ਚੁਣੇ ਅਹੁਦੇਦਾਰਾਂ ਨੂੰ ਮੁਬਾਰਕ ਦਿੱਤੀ ਅਤੇ ਪੂਰਨ ਸਹਿਯੋਗ ਦਾ ਭਰੋਸਾ ਵੀ ਦਿੱਤਾ। ਇਸ ਮੌਕੇ ਕਲੱਬ ਦੇ ਨਵੇਂ ਪ੍ਰਧਾਨ ਪਰਮਜੀਤ ਸਿੰਘ ਬਰਾੜ ਵਲੋਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ। ਇਸ ਤੋਂ ਇਲਾਵਾ ਸੁਰਿੰਦਰ ਸਿੰਘ ਜੱਸਲ, ਸਿਕੰਦਰ ਸਿੰਘ ਝੱਜ, ਮਹੇਸ਼ ਸਿੰਘ ਸੈਣੀ ਅਤੇ ਮਾਸਟਰ ਨਿਰਮਲ ਸਿੰਘ ਵਲੋਂ ਵੀ ਵਿਚਾਰ ਪੇਸ਼ ਕੀਤੇ ਗਏ। ਸਟੇਜ਼ ਸਕੱਤਰ ਦੀ ਜਿਮੇਵਾਰੀ ਕਲੱਬ ਦੇ ਨਵੇਂ ਬਣੇ ਸਕੱਤਰ ਜਸਵੰਤ ਸਿੰਘ ਧਾਲੀਵਾਲ ਵਲੋਂ ਨਿਭਾਈ ਗਈ। ਅਖੀਰ ਵਿਚ ਸਾਰਿਆਂ ਨੇ ਕਲੱਬ ਵਲੋਂ ਚਾਹ ਪਾਣੀ ਅਤੇ ਸਨੈਕਸ ਦੇ ਕੀਤੇ ਪ੍ਰਬੰਧ ਦਾ ਅਨੰਦ ਮਾਣਿਆਂ।