ਵਾਸਿ਼ੰਗਟਨ, 22 ਸਤੰਬਰ (ਪੋਸਟ ਬਿਊਰੋ): ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਸ਼ਨੀਵਾਰ ਨੂੰ ਡੇਲਾਵੇਅਰ ਵਿੱਚ ਕਵਾਡ ਸਮਿਟ ਤੋਂ ਬਾਅਦ ਇੱਕ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਾਮ ਭੁੱਲ ਗਏ। ਇਸ ਦੌਰਾਨ ਮੰਚ 'ਤੇ ਪ੍ਰਧਾਨ ਮੰਤਰੀ ਮੋਦੀ, ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਅਤੇ ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸਿ਼ਦਾ ਵੀ ਮੌਜੂਦ ਸਨ।
ਸਰਵਾਈਕਲ ਕੈਂਸਰ ਨਾਲ ਜੁੜੇ ਇਕ ਪ੍ਰੋਗਰਾਮ ਨੂੰ ਸੰਬੋਧਨ ਕਰਨ ਤੋਂ ਬਾਅਦ ਬਾਇਡਨ ਮੰਚ 'ਤੇ ਬੁਲਾਉਣ ਲਈ ਪ੍ਰਧਾਨ ਮੰਤਰੀ ਮੋਦੀ ਦਾ ਨਾਮ ਲੈਣ ਵਾਲੇ ਸਨ ਪਰ ਮੌਕੇ `ਤੇ ਉਹ ਉਨ੍ਹਾਂ ਨਾਮ ਭੁੱਲ ਗਏ। ਉਹ ਕਰੀਬ 5 ਸੈਕਿੰਡ ਤੱਕ ਮੋਦੀ ਦਾ ਨਾਮ ਯਾਦ ਕਰਨ ਦੀ ਕੋਸਿ਼ਸ਼ ਕਰਦੇ ਰਹੇ।
ਜਦੋਂ ਉਨ੍ਹਾਂ ਨੂੰ ਯਾਦ ਨਾ ਆਇਆ ਸੀ, ਬਾਇਡਨ ਨੇ ਖੁਦ ਉੱਥੇ ਖੜ੍ਹੇ ਅਧਿਕਾਰੀ ਨੂੰ ਚੀਕ ਕੇ ਅਤੇ ਪੁੱਛਿਆ ਕਿ ਅੱਗੇ ਕਿਸ ਨੂੰ ਬੁਲਾਇਆ ਜਾਣਾ ਹੈ? ਇਸ ਤੋਂ ਬਾਅਦ ਉੱਥੇ ਮੌਜੂਦ ਇੱਕ ਅਧਿਕਾਰੀ ਨੇ ਪ੍ਰਧਾਨ ਮੰਤਰੀ ਮੋਦੀ ਵੱਲ ਇਸ਼ਾਰਾ ਕੀਤਾ। ਇਸ 'ਤੇ ਮੋਦੀ ਕੁਰਸੀ ਤੋਂ ਉੱਠ ਗਏ। ਇਸ ਤੋਂ ਬਾਅਦ ਇਕ ਸਟਾਫ ਨੇ ਉਨ੍ਹਾਂ ਨੂੰ ਸਟੇਜ 'ਤੇ ਬੁਲਾਇਆ। ਫਿਰ ਮੋਦੀ ਬਾਇਡਨ ਕੋਲ ਜਾਂਦੇ ਹਨ ਅਤੇ ਉਨ੍ਹਾਂ ਨਾਲ ਹੱਥ ਮਿਲਾਉਂਦੇ ਹਨ। ਇਸ ਦੌਰਾਨ ਦੋਵੇਂ ਨੇਤਾ ਮੁਸਕਰਾਉਂਦੇ ਨਜ਼ਰ ਆਏ।
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਅਮਰੀਕੀ ਰਾਸ਼ਟਰਪਤੀ ਬਿਡੇਨ ਕਿਸੇ ਦਾ ਨਾਮ ਭੁੱਲ ਗਏ ਹੋਣ। ਜੁਲਾਈ 'ਚ ਹੋਈ ਨਾਟੋ ਦੀ ਬੈਠਕ 'ਚ ਉਨ੍ਹਾਂ ਨੇ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਪੁਤਿਨ ਨੂੰ ਬੁਲਾਇਆ ਸੀ। ਥੋੜ੍ਹੀ ਦੇਰ ਬਾਅਦ ਉਨ੍ਹਾਂ ਨੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਡੋਨਾਲਡ ਟਰੰਪ ਕਿਹਾ ਸੀ।