Welcome to Canadian Punjabi Post
Follow us on

19

October 2024
 
ਅੰਤਰਰਾਸ਼ਟਰੀ

ਚੀਨ ਵਿਚ 'ਬਿਊਟੀਫੁੱਲ ਗਵਰਨਰ' ਵਜੋਂ ਜਾਣੀ ਜਾਂਦੀ ਗਵਰਨਰ ਨੂੰ 13 ਸਾਲ ਦੀ ਕੈਦ, 58 ਸਾਥੀਆਂ ਨਾਲ ਸਨ ਸਰੀਰਕ ਸਬੰਧ, 71 ਕਰੋੜ ਦੀ ਲਈ ਸੀ ਰਿਸ਼ਵਤ

September 22, 2024 12:23 PM

ਬੀਜਿੰਗ, 22 ਸਤੰਬਰ (ਪੋਸਟ ਬਿਊਰੋ): ਚੀਨ 'ਚ 'ਬਿਊਟੀਫੁੱਲ ਗਵਰਨਰ' ਵਜੋਂ ਜਾਣੇ ਜਾਂਦੇ ਗੁਈਝੂ ਸੂਬੇ ਦੇ ਗਵਰਨਰ ਝੋਂਗ ਯਾਂਗ ਨੂੰ 13 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਉਸ 'ਤੇ 1 ਕਰੋੜ 16 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ। 52 ਸਾਲਾ ਝੋਂਗ ਯਾਂਗ ਨੂੰ 71 ਕਰੋੜ ਰੁਪਏ ਦੀ ਰਿਸ਼ਵਤ ਲੈਣ ਅਤੇ ਉਸ ਨਾਲ ਕੰਮ ਕਰਨ ਵਾਲੇ 58 ਲੋਕਾਂ ਨਾਲ ਸਰੀਰਕ ਸਬੰਧ ਬਣਾਉਣ ਦਾ ਦੋਸ਼ੀ ਠਹਿਰਾਇਆ ਗਿਆ ਹੈ।
ਜਾਣਕਾਰੀ ਮੁਤਾਬਕ ਝੋਂਗ ਚੀਨ ਦੀ ਕਮਿਊਨਿਸਟ ਪਾਰਟੀ ਤੋਂ ਗੁਈਝੋਊ ਦੇ ਡਿਪਟੀ ਸੈਕਟਰੀ ਅਤੇ ਗਵਰਨਰ ਰਹਿ ਚੁੱਕੇ ਹਨ। ਉਹ 22 ਸਾਲ ਦੀ ਉਮਰ ਵਿੱਚ ਪਾਰਟੀ ਵਿੱਚ ਸ਼ਾਮਿਲ ਹੋਏ ਸਨ। ਜਨਵਰੀ 2023 ਵਿੱਚ, ਚੀਨ ਦੇ ਗੁਈਜ਼ੋ ਰੇਡੀਓ ਨੇ ਆਪਣੀ ਰਿਪੋਰਟ ਵਿੱਚ ਝੋਂਗ ਨਾਲ ਜੁੜੇ ਵਿਵਾਦਾਂ ਦਾ ਜਿ਼ਕਰ ਕੀਤਾ ਸੀ।
ਉਨ੍ਹਾਂ 'ਤੇ ਸਰਕਾਰੀ ਨਿਵੇਸ਼ ਦੀ ਆੜ ਵਿਚ ਆਪਣੀ ਪਸੰਦ ਦੀਆਂ ਕੰਪਨੀਆਂ ਲਈ ਵੱਡੇ ਠੇਕੇ ਹਾਸਿਲ ਕਰਨ ਲਈ ਆਪਣੇ ਅਹੁਦੇ ਦੀ ਵਰਤੋਂ ਕਰਨ ਦਾ ਦੋਸ਼ ਸੀ। ਇੱਕ ਮਾਮਲੇ ਵਿੱਚ, ਝੌਂਗ ਨੇ ਇੱਕ ਵਪਾਰੀ ਨੂੰ 1.7 ਲੱਖ ਵਰਗ ਮੀਟਰ ਜ਼ਮੀਨ 'ਤੇ ਉੱਚ ਤਕਨੀਕੀ ਉਦਯੋਗਿਕ ਅਸਟੇਟ ਬਣਾਉਣ ਦਾ ਠੇਕਾ ਦਿੱਤਾ। ਇਸ ਕਾਰੋਬਾਰੀ ਦੇ ਝੋਂਗ ਨਾਲ ਨੇੜਲੇ ਸਬੰਧ ਸਨ।
ਝੌਂਗ ਨੂੰ ਵੀ ਇਸ ਸੌਦੇ ਦਾ ਕਾਫੀ ਫਾਇਦਾ ਹੋਇਆ। ਦਸਤਾਵੇਜ਼ਾਂ ਮੁਤਾਬਕ ਝੌਂਗ ਉਨ੍ਹਾਂ ਕੰਪਨੀਆਂ ਦੀ ਮਦਦ ਕਰਦੀ ਸੀ ਜਿਨ੍ਹਾਂ ਨਾਲ ਉਸ ਦੇ ਨਿੱਜੀ ਸਬੰਧ ਸਨ। ਅਪ੍ਰੈਲ 2023 ਵਿੱਚ, ਗੁਈਜ਼ੋ ਸੂਬੇ ਦੀ ਨਿਗਰਾਨੀ ਕਮੇਟੀ ਨੇ ਝੋਂਗ ਵਿਰੁੱਧ ਜਾਂਚ ਦਾ ਐਲਾਨ ਕੀਤਾ। ਇਸ ਦੌਰਾਨ ਝੌਂਗ 'ਤੇ 58 ਪੁਰਸ਼ਾਂ ਨਾਲ ਸਰੀਰਕ ਸਬੰਧ ਬਣਾਉਣ ਦਾ ਦੋਸ਼ ਵੀ ਲੱਗਾ ਸੀ।
ਇਨ੍ਹਾਂ ਵਿੱਚੋਂ ਜਿ਼ਆਦਾਤਰ ਉਹ ਲੋਕ ਸਨ ਜਿਨ੍ਹਾਂ ਦੇ ਕਾਰੋਬਾਰ ਤੋਂ ਝੋਂਗ ਨੂੰ ਫਾਇਦਾ ਹੋਇਆ ਸੀ। ਕੁਝ ਹੋਰਾਂ ਵਿੱਚ ਉਹ ਲੋਕ ਵੀ ਸ਼ਾਮਿਲ ਸਨ ਜੋ ਜ਼ੋਂਗ ਯਾਂਗ ਨਾਲ ਕੰਮ ਕਰਦੇ ਸਨ। ਮੀਡੀਆ ਰਿਪੋਰਟਾਂ ਮੁਤਾਬਕ ਝੌਂਗ ਇਨ੍ਹਾਂ ਲੋਕਾਂ ਨੂੰ ਬਿਜ਼ਨਸ ਟ੍ਰਿਪ ਜਾਂ ਓਵਰਟਾਈਮ ਦੇ ਬਹਾਨੇ ਮਿਲਦੇ ਸਨ। ਝੌਂਗ ਨੂੰ ਪਿਛਲੇ ਸਾਲ ਅਪ੍ਰੈਲ 'ਚ ਗ੍ਰਿਫ਼ਤਾਰ ਕੀਤਾ ਗਿਆ ਸੀ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਸਕੂਲ 'ਤੇ ਇਜ਼ਰਾਇਲੀ ਹਮਲੇ ਵਿਚ ਪੰਜ ਬੱਚਿਆਂ ਸਮੇਤ 15 ਲੋਕਾਂ ਦੀ ਮੌਤ ਬੰਗਲਾਦੇਸ਼ ਦੀ ਸਰਕਾਰ ਨੇ 8 ਰਾਸ਼ਟਰੀ ਛੁੱਟੀਆਂ ਕੀਤੀਆਂ ਰੱਦ ਨੇਪਾਲ ਦੀਆਂ 37 ਪਹਾੜੀਆਂ 'ਤੇ 870 ਪਰਬਤਾਰੋਹੀਆਂ ਨੂੰ ਚੜ੍ਹਨ ਦੀ ਮਿਲੀ ਇਜਾਜ਼ਤ ਚੀਨ ਨੇ ਦਿੱਤਾ ਕਮਲਾ ਹੈਰਿਸ ਨੂੰ ਸਮਰਥਨ, ਟਰੰਪ ਨਾਲੋਂ ਕਮਲਾ ਹੈਰਿਸ ਨੂੰ ਤਰਜੀਹ ਇਟਲੀ ਨੇ ਲਾਈਆਂ ਇਜ਼ਰਾਈਲ ਨੂੰ ਹਥਿਆਰਾਂ ਦੇ ਨਿਰਯਾਤ 'ਤੇ ਸਖ਼ਤ ਪਾਬੰਦੀਆਂ ਭਾਰਤ-ਕੈਨੇਡਾ ਵਿਵਾਦ 'ਚ ਅਮਰੀਕਾ ਨੇ ਕਿਹਾ- ਭਾਰਤ ਨਹੀਂ ਕਰ ਰਿਹਾ ਸਹਿਯੋਗ ਇਜ਼ਰਾਈਲੀ ਨੇ ਹਵਾਈ ਹਮਲੇ ਦੌਰਾਨ ਨਬਾਤੀਏਹ ਨੂੰ ਬਣਾਇਆ ਨਿਸ਼ਾਨਾ, ਸ਼ਹਿਰ ਦੇ ਮੇਅਰ ਅਤੇ ਚਾਰ ਹੋਰ ਲੋਕਾਂ ਦੀ ਮੌਤ ਨਾਈਜੀਰੀਆ 'ਚ ਪੈਟਰੋਲ ਟੈਂਕਰ 'ਚ ਧਮਾਕਾ, 94 ਮੌਤਾਂ ਜੈਸ਼ੰਕਰ ਨੇ ਪਾਕਿਸਤਾਨ 'ਚ ਕਿਹਾ- ਅੱਤਵਾਦ ਨਾਲ ਵਪਾਰ ਨਹੀਂ ਸੱਤ ਫਲਾਈਟਾਂ 'ਚ ਬੰਬ ਦੀ ਧਮਕੀ, 6 ਨੇ ਭਾਰਤ ਤੋਂ ਉਡਾਨ ਭਰੀ, ਜੈਪੁਰ ਵਿੱਚ ਇੱਕ ਫਲਾਈਟ ਦੀ ਐਮਰਜੈਂਸੀ ਲੈਂਡਿੰਗ