Welcome to Canadian Punjabi Post
Follow us on

26

September 2024
 
ਟੋਰਾਂਟੋ/ਜੀਟੀਏ

ਸਕਾਰਬੋਰੋ ਵਿੱਚ ਲੱਗੀ ਅੱਗ ਵਿਚ ਝੁਲਸਿਆ ਵਿਅਕਤੀ, ਮੌਤ

September 18, 2024 08:11 AM

ਟੋਰਾਂਟੋ, 18 ਸਤੰਬਰ (ਪੋਸਟ ਬਿਊਰੋ): ਸਕਾਰਬੋਰੋ ਵਿੱਚ ਮੰਗਲਵਾਰ ਸ਼ਾਮ ਨੂੰ ਹਾਈਰਾਈਜ਼ ਅੱਗ ਵਿਚ ਝੁਲਸਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ।
ਫਿੰਚ ਏਵੇਨਿਊ ਈਸਟ ਅਤੇ ਵਾਰਡਨ ਏਵੇਨਿਊ ਦੇ ਇਲਾਕੇ ਵਿੱਚ 3131 ਬਰਿਡਲਟਾਊਨ ਸਰਕਲ ਵਿੱਚ ਰਾਤ 8:30 ਵਜੇ ਤੋਂ ਬਾਅਦ ਕਰਮਚਾਰੀਆਂ ਨੂੰ ਬੁਲਾਇਆ ਗਿਆ ਸੀ।
ਟੋਰਾਂਟੋ ਪੁਲਿਸ ਨੇ ਕਿਹਾ ਕਿ ਇਮਾਰਤ ਵਿਚੋਂ ਖਿੜਕੀਆਂ ਟੁੱਟਣ ਅਤੇ ਮਲਬਾ ਡਿੱਗਣ ਦੀਆਂ ਖਬਰਾਂ ਹਨ। ਵਾਇਰਲ ਵੀਡੀਓ ਵਿੱਚ ਇੱਕ ਖਿੜਕੀ ਵਿਚੋਂ ਅਤਗ ਦੀਆਂ ਲਪਟਾਂ ਅਤੇ ਕਾਲ਼ਾ ਧੂੰਆਂ ਨਿਕਲਦਾ ਹੋਇਆ ਵਿਖਾਈ ਦੇ ਰਿਹਾ ਹੈ।
ਡਿਪਟੀ ਫਾਇਰ ਚੀਫ ਲੈਰੀ ਕੋਕੋ ਨੇ ਘਟਨਾ ਸਥਾਨ `ਤੇ ਪੱਤਰਕਾਰਾਂ ਨੂੰ ਦੱਸਿਆ ਕਿ ਸਾਡੇ ਕਰਮਚਾਰੀਆਂ ਨੇ ਸਰਚ ਅਤੇ ਬਚਾਅ ਦੀ ਕੋਸ਼ਿਸ਼ ਕੀਤੀ ਅਤੇ ਨੌਵੀਂ ਮੰਜਿ਼ਲ `ਤੇ ਇਕਾਈ ਵਿੱਚ ਪ੍ਰਵੇਸ਼ ਕੀਤਾ ਅਤੇ ਉੱਥੇ ਲੱਗੀ ਭਿਆਨਕ ਅੱਗ ਵੇਖੀ। ਬਚਾਅ ਕਾਰਜਾਂ ਦੌਰਾਨ ਇੱਕ ਵਿਅਕਤੀ ਮ੍ਰਿਤਕ ਮਿਲਿਆ। ਪੀੜਤ ਦੀ ਪਹਿਚਾਣ ਨਹੀਂ ਹੋ ਸਕੀ।
ਟੋਰਾਂਟੋ ਪੈਰਾਮੇਡਿਕਸ ਨੇ ਦੱਸਿਆ ਕਿ ਇੱਕ ਹੋਰ ਵਿਅਕਤੀ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਉਸ ਨੂੰ ਸਥਾਨਕ ਹਸਪਤਾਲ ਲਿਜਾਇਆ ਗਿਆ। ਕੋਕੋ ਨੇ ਦੱਸਿਆ ਕਿ ਅੱਗ ਨੌਵੀਂ ਮੰਜਿ਼ਲ ਦੀ ਇਕਾਈ ਤੱਕ ਹੀ ਸੀਮਿਤ ਸੀ।

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਮਿਸੀਸਾਗਾ ਵਿੱਚ ਸੜਕ ਹਾਦਸੇ ਵਿਚ ਚਾਰ ਲੋਕ ਜ਼ਖਮੀ ਕਿੰਗ ਸਿਟੀ ਵਿੱਚ ਟਾਰਗਿਟ ਗੋਲੀਬਾਰੀ ਕਰਨ ਵਾਲਾ ਗ੍ਰਿਫ਼ਤਾਰ ਪੋਰਸ਼ ਚੋਰੀ ਦੇ ਵਾਇਰਲ ਵੀਡੀਓ ਵਿੱਚ ਦਿਸੀ ਬਰੈਂਪਟਨ ਦੀ ਲੜਕੀ `ਤੇ ਹੁਣ ਲੱਗੇ ਟੋਰਾਂਟੋ ਵਿੱਚ ਆਟੋ ਚੋਰੀ ਦੇ ਚਾਰਜਿਜ਼ ਬਰੈਂਪਟਨ ਦੇ ਵਿਅਕਤੀ `ਤੇ ਇੱਕ ਲੱਖ 70 ਹਜ਼ਾਰ ਡਾਲਰ ਦੀ ਠੱਗੀ ਦਾ ਦੋਸ਼, ਇੱਕ ਗ੍ਰਿਫ਼ਤਾਰ ਬਰੈਂਪਟਨ ਨਿਵਾਸੀ ਪੁਨੀਤ ਜੋਹਲ ਨੂੰ ‘ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਭਲਾਈ ਕਰਨ ਲਈ ਕੀਤਾ ਸਨਮਾਨਿਤ ਨਕਲੀ ਪੁਲਿਸ ਅਧਿਕਾਰੀ ਬਣਕੇ ਕੀਤਾ ਫੋਨ, ਠੱਗੇ 6 ਹਜ਼ਾਰ ਡਾਲਰ, ਪੁਲਿਸ ਨੇ ਬਰੈਂਪਟਨ ਦੇ ਵਿਅਕਤੀ `ਤੇ ਲਗਾਇਆ ਚਾਰਜਿਜ਼, ਦੂਜੇ ਮੁਲਜ਼ਮ ਦੀ ਭਾਲ ਜਾਰੀ ਟੀ.ਪੀ.ਏ.ਆਰ. ਕਲੱਬ ਦੇ 26 ਮੈਂਬਰਾਂ ਨੇ ਪੀਟਰਬੋਰੋ ਵਿਖੇ ਦੂਸਰੇ ‘ਮੋਨਾਰਕ ਬਟਰਫ਼ਲਾਈ ਫੈਸਟੀਵਲ’ ਦੌਰਾਨ 10 ਕਿਲੋਮੀਟਰ ਦੌੜ ਵਿਚ ਲਿਆ ਹਿੱਸਾ ਪਰਵਾਸੀ ਪੰਜਾਬੀ ਪੈੱਨਸ਼ਨਰਾਂ ਦਾ ਭਰਵਾਂ ਸਲਾਨਾ ਇਜਲਾਸ: ਪੈੱਨਸ਼ਨ ਸਬੰਧੀ ਮੰਗਾਂ ਤੋਂ ਇਲਾਵਾ ਸੀਨੀਅਰ ਸਿਟੀਜ਼ਨਾਂ ਦੇਫ਼ੈੱਡਰਲ, ਪ੍ਰੋਵਿੰਸ਼ੀਅਲ ਤੇ ਸਥਾਨਕ ਸਰਕਾਰਾਂ ਦੇ ਪੱਧਰ ਦੇਮਸਲੇ ਵੀ ਵਿਚਾਰੇ ਗਏ ਓਂਟਾਰੀਓ ਦੇ ਇਲਾਕਿਆਂ ਵਿੱਚ ਮੀਂਹ ਦੀ ਚਿਤਾਵਨੀ, ਟੋਰਾਂਟੋ ਵਿੱਚ 50 ਮਿ.ਮੀ. ਤੱਕ ਪੈ ਸਕਦਾ ਹੈ ਮੀਂਹ ਟੋਰਾਂਟੋ ਵਿਰੋਧ ਪ੍ਰਦਰਸ਼ਨ ਲਈ ਸਕੂਲ ਟਰਿਪ ਦੀ ਜਾਂਚ ਹੋਵੇ : ਫੋਰਡ