Welcome to Canadian Punjabi Post
Follow us on

17

September 2024
ਬ੍ਰੈਕਿੰਗ ਖ਼ਬਰਾਂ :
ਮਾਲਦੀਵ ਦੇ ਵਿਦੇਸ਼ ਮੰਤਰੀ ਨੇ ਕਿਹਾ: ਭਾਰਤ ਨਾਲ ਸਬੰਧ ਸੁਧਰੇ, ਦੋਹਾਂ ਦੇਸ਼ਾਂ ਵਿਚਾਲੇ ਗਲਤਫਹਿਮੀਆਂ ਦੂਰ ਹੋਈਆਂਟਰੰਪ 'ਤੇ ਹਮਲਾ ਕਰਨ ਦੀ ਕੋਸਿ਼ਸ਼, ਹਮਲਾਵਰ ਏਕੇ-47 ਵਰਗੀ ਰਾਈਫਲ ਲੈ ਕੇ ਗੋਲਫ ਕਲੱਬ 'ਚ ਲੁਕਿਆ ਸੀਮਾਈਕਲ ਜੈਕਸਨ ਦੇ ਭਰਾ ਟੀਟੋ ਜੈਕਸਨ ਦਾ 70 ਸਾਲ ਦੀ ਉਮਰ `ਚ ਹੋਇਆ ਦਿਹਾਂਤਭਾਰਤ ਵੀਅਤਨਾਮ ਨੂੰ 1 ਮਿਲੀਅਨ ਡਾਲਰ ਦੀ ਸਹਾਇਤਾ ਭੇਜਦੀ, ਵੀਅਤਨਾਮ ਵਿੱਚ ਹੜ੍ਹਾਂ ਅਤੇ ਜ਼ਮੀਨ ਖਿਸਕਣ ਦਾ ਕਾਰਨ 200 ਤੋਂ ਵੱਧ ਮੌਤਾਂ'ਮੈਂ ਟੇਲਰ ਸਵਿਫਟ ਨੂੰ ਨਫ਼ਰਤ ਕਰਦਾ ਹਾਂ': ਟਰੰਪਪੰਜਾਬ ਪੁਲਿਸ ਵੱਲੋਂ ਬੀਤੇ ਢਾਈ ਸਾਲਾਂ ਦੌਰਾਨ 5856 ਵੱਡੀਆਂ ਮੱਛੀਆਂ ਸਮੇਤ 39840 ਨਸ਼ਾ ਤਸਕਰ ਗ੍ਰਿਫਤਾਰ, 2546 ਕਿਲੋ ਹੈਰੋਇਨ ਬਰਾਮਦਅਨਿੰਦਿਤਾ ਮਿੱਤਰਾ ਨੇ ਸਕੱਤਰ ਸਹਿਕਾਰਤਾ ਅਤੇ ਪੰਜਾਬ ਰਾਜ ਸਹਿਕਾਰੀ ਬੈਂਕ ਦੇ ਐਮ.ਡੀ. ਵਜੋਂ ਅਹੁਦਾ ਸੰਭਾਲਿਆਕਾਊਂਸਲਰ ਨਿਕ ਰੂਲਰ ਹੋਣਗੇ ਸ਼ਹਿਰ ਦੇ ਨਵੇਂ ਫਾਇਰ ਚੀਫ
 
ਕੈਨੇਡਾ

ਕੈਲਗਰੀ ਪੁਲਿਸ ਨੇ ਹਵਾਈ ਅੱਡੇ `ਤੇ ਲੈਨੀ ਮੈਕਡਾਨਲਡ ਦੀ ਜਾਨ ਬਚਾਉਣ ਵਿੱਚ ਮਦਦ ਕਰਣ ਵਾਲੇ 3 ਕੈਲਗਰੀ ਵਾਸੀਆਂ ਨੂੰ ਕੀਤਾ ਸਨਮਾਨਿਤ

September 16, 2024 07:26 AM

  

ਕੈਲਗਰੀ, 16 ਸਤੰਬਰ (ਪੋਸਟ ਬਿਊਰੋ): ਕੈਲਗਰੀ ਪੁਲਿਸ ਨੇ ਕੈਲਗਰੀ ਦੇ ਤਿੰਨ ਲੋਕਾਂ ਨੂੰ ਸਨਮਾਨਿਤ ਕੀਤਾ ਹੈ, ਜਿਨ੍ਹਾਂ ਨੇ ਫਰਵਰੀ, 2024 ਵਿੱਚ ਹਵਾਈ ਅੱਡੇ `ਤੇ ਲੈਨੀ ਮੈਕਡਾਨਲਡ ਦੀ ਜਾਨ ਬਚਾਉਣ ਲਈ ਕੈਲਗਰੀ ਪੁਲਿਸ ਅਧਿਕਾਰੀ ਨਾਲ ਮਿਲਕੇ ਕੰਮ ਕੀਤਾ ਸੀ।
ਰਾਜਦੀਪ ਚੀਮਾ, ਨਰਸ ਸ਼ੇਰੀ ਵਰਕੇਬਟਿਨ ਅਤੇ ਡੇਨਿਸ ਗੇਕ ਨੇ ਕੈਲਗਰੀ ਪੁਲਿਸ ਸੀਐੱਸਟੀ ਜੋਸ ਸਿਵੇਸ ਨਾਲ ਮਿਲਕੇ ਮੈਕਡਾਨਲਡ ਨੂੰ ਬਚਾਉਣ ਲਈ ਕੰਮ ਕੀਤਾ, ਜਦੋਂ ਕੈਲਗਰੀ ਫਲੇਮ ਦੇ ਦਿੱਗਜ ਨੂੰ ਟੋਰਾਂਟੋ ਤੋਂ ਪਰਤਣ ਤੋਂ ਬਾਅਦ ਦਿਲ ਦਾ ਦੌਰਾ ਪਿਆ ਅਤੇ ਉਹ ਬੇਹੋਸ਼ ਹੋ ਗਏ।
ਸ਼ਨੀਵਾਰ ਨੂੰ ਸੀਪੀਐੱਸ ਫੇਸਬੁਕ ਪੇਜ਼ `ਤੇ ਵਿਭਾਗ ਨੇ ਉਸ ਰਾਤ ਦੀ ਆਪਣੀ ਕਾਰਵਾਈ ਦੀ ਕਹਾਣੀ ਸਾਂਝੀ ਕੀਤੀ।
4 ਫਰਵਰੀ, 2024 ਨੂੰ ਰਾਜਦੀਪ ਚੀਮਾ ਨੇ ਕੈਲਗਰੀ ਅੰਤਰਰਾਸ਼ਟਰੀ ਹਵਾਈ ਅੱਡੇ `ਤੇ ਇੱਕ ਵਿਅਕਤੀ ਨੂੰ ਮੈਡੀਕਲ ਐਮਰਜੈਂਸੀ ਦਾ ਸਾਹਮਣਾ ਕਰਦੇ ਹੋਏ ਵੇਖਿਆ ਅਤੇ ਤੁਰੰਤ ਸੀਪੀਆਰ ਕਰਨਾ ਸ਼ੁਰੂ ਕਰ ਦਿੱਤਾ।
ਦੋ ਆਫ-ਡਿਊਟੀ ਨਰਸ, ਸ਼ੇਰੀ ਵਾਰਕੇਂਟਿਨ ਅਤੇ ਡੇਨਿਸ ਗੇਕ, ਆਉਣ ਵਾਲੀ ਫਲਾਈਟ ਤੋਂ ਉਤਰ ਕੇ ਆਪਣੀ ਕਨੇਕਟਿੰਗ ਫਲਾਈਟ ਵੱਲ ਜਾ ਰਹੀਆਂ ਸਨ, ਉਦੋਂ ਉਨ੍ਹਾਂ ਨੇ ਵੇਖਿਆ ਕਿ ਮੈਡੀਕਲ ਚੱਲ ਰਿਹਾ ਹੈ। ਸ਼ੇਰੀ ਅਤੇ ਡੇਨਿਸ ਨੇ ਤੁਰੰਤ ਸੀਪੀਆਰ ਕਰਨਾ ਸ਼ੁਰੂ ਕਰ ਦਿੱਤਾ, ਜਿਸ ਨਾਲ ਰਾਜਦੀਪ ਨੂੰ ਇੱਕ ਏਈਡੀ ਮਿਲ ਗਿਆ।
ਸੀਪੀਐੱਸ ਮੈਂਬਰ (Jose Cives) ਤੁਰੰਤ ਉੱਥੇ ਪਹੁੰਚੇ ਅਤੇ ਉਨ੍ਹਾਂ ਚਾਰਾਂ ਨੇ ਲਗਭਗ 15 ਮਿੰਟ ਤੱਕ ਉਸ ਵਿਅਕਤੀ ਦੀ ਦਿਲ ਰਫ਼ਤਾਰ ਨੂੰ ਫਿਰ ਤੋਂ ਚਾਲੂ ਕਰਨ ਲਈ ਯਤਨ ਕੀਤਾ। ਸੀਪੀਆਰ ਅਤੇ ਏਈਡੀ ਦਾ ਵਰਤੋਂ ਕਰਦੇ ਹੋਏ ਆਖਿਰ ਉਸਦੀ ਜਾਨ ਬਚਾਈ। ਉਸ ਵਿਅਕਤੀ ਨੂੰ ਸਥਿਰ ਕੀਤਾ ਗਿਆ ਅਤੇ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੀ ਹਾਲਤ ਵਿੱਚ ਸੁਧਾਰ ਹੋਇਆ।
ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਰਾਜਦੀਪ ਚੀਮਾ, ਸ਼ੇਰੀ ਵਾਰਕੇਂਟਿਨ ਅਤੇ ਡੇਨਿਸ ਗੇਕ ਨੂੰ ਜੀਵਨ ਰੱਖਿਅਕ ਲਈ ਬੇਮਿਸਾਲ ਮਾਨਤਾ ਦੇ ਪੁਰਸਕਾਰ ਨਾਲ ਸਨਮਾਨਿਤ ਕਰ ਰਹੇ ਹਾਂ।

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਤਿੰਨ ਮੋਟਰਸਾਈਕਲਾਂ, ਇੱਕ ਪਿਕਅਪ ਟਰੱਕ ਅਤੇ ਐੱਸਯੂਵੀ ਦੀ ਟੱਕਰ ਵਿੱਚ ਗਰੇਟਰ ਸੁਡਬਰੀ ਨਿਵਾਸੀ ਦੀ ਮੌਤ, ਦੋ ਜ਼ਖਮੀ ਮਾਰਿਸਬਰਗ ਵਿੱਚ ਅਪਰ ਕੈਨੇਡਡਾ ਵਿਲੇਜ ਵਿੱਚ ਨਵੀਂ ਕੈਨੇਡੀਅਨ ਘੋੜੇ ਦੀ ਮੂਰਤੀ ਕੀਤੀ ਸਥਾਪਿਤ OPP ਨੇ ਨਸ਼ੇ ਵਿੱਚ ਟੱਲੀ ਦੋ ਡਰਾਈਵਰਾਂ `ਤੇ ਲਗਾਏ ਚਾਰਜਿਜ਼, 90 ਦਿਨ ਲਈ ਡਰਾਈਵਿੰਗ `ਤੇ ਲੱਗੀ ਪਾਬੰਦੀ ਪੈਨਕ੍ਰੀਆਟਿਕ ਕੈਂਸਰ ਨਾਲ ਲੰਬੀ ਲੜਾਈ ਤੋਂ ਬਾਅਦ ਓਟਵਾ ਦੀ ਔਰਤ ਦਾ ਦਿਹਾਂਤ ਬਰਨਬੀ ਵਿੱਚ 19 ਸਾਲਾ ਲੜਕੇ ਦੀ ਮੌਤ ਦੇ ਮਾਮਲੇ ਵਿੱਚ 4 ਗ੍ਰਿਫ਼ਤਾਰ ਏਅਰ ਕੈਨੇਡਾ ਅਤੇ ਪਾਇਲਟਾਂ ਵਿਚਕਾਰ ਹੋਇਆ ਅਸਥਾਈ ਸਮਝੌਤਾ, ਹੜਤਾਲ ਦੀ ਸੰਭਾਵਨਾ ਟਲੀ ਐਡਮਿੰਟਨ ਪੁਲਿਸ ਵੱਲੋਂ 1.2 ਮਿਲੀਅਨ ਡਾਲਰ ਤੋਂ ਵੱਧ ਦੇ ਨਸ਼ੀਲੇ ਪਦਾਰਥ ਅਤੇ ਪੰਜ ਹੈਂਡਗੰਨਜ਼ ਅਤੇ ਚਾਰ ਗੱਡੀਆਂ ਜ਼ਬਤ ਐਡਮਿੰਟਨ ਦੇ ਲਾਇਡਮਿਨਸਟਰ ਦੇ ਘਰ ਵਿਚੋਂ ਮਿਲੀਆਂ ਤਿੰਨ ਲਾਸ਼ਾਂ, ਪੁਲਿਸ ਕਰ ਰਹੀ ਜਾਂਚ ਏਅਰ ਕੈਨੇਡਾ ਨੇ ਕਿਹਾ- ਸਰਕਾਰ ਪਾਇਲਟਾਂ ਦੀ ਹੜਤਾਲ ਨੂੰ ਰੋਕਣ ਲਈ ਦੇਵੇ ਦਖ਼ਲ ਸੋਬੇਇਸ ਦੀ ਮੂਲ ਕੰਪਨੀ ਇੰਪਾਇਰ ਨੇ 207.8 ਮਿਲੀਅਨ ਡਾਲਰ ਦਾ ਮੁਨਾਫਾ ਕੀਤਾ ਦਰਜ