ਬਰੈਂਪਟਨ, 12 ਸਤੰਬਰ (ਪੋਸਟ ਬਿਊਰੋ): ਬਰੈਂਪਟਨ ਵਿੱਚ ਹਿੱਟ ਐਂਡ ਰੰਨ ਦੌਰਾਨ ਇੱਕ ਸਾਈਕਲ ਚਾਲਕ ਮਹਿਲਾ ਹਸਪਤਾਲ ਵਿੱਚ ਆਪਣੀ ਜਿੰ਼ਦਗੀ ਨਾਲ ਜੂਝ ਰਹੀ ਹੈ। ਪੁਲਿਸ ਇੱਕ ਡਰਾਈਵਰ ਦੀ ਭਾਲ ਕਰ ਰਹੀ ਹੈ।
ਓਂਟਾਰੀਓ ਪੁਲਿਸ ਨੇ ਕਿਹਾ ਕਿ ਸਾਈਕਲ ਚਾਲਕ ਮਹਿਲਾ ਨੂੰ ਸਟੀਲਸ ਏਵੇਨਿਊ `ਤੇ ਹਾਈਵੇ 410 ਦੇ ਉਤਰ ਵੱਲ ਜਾਣ ਵਾਲੇ ਰੈਂਪ ਨੂੰ ਪਾਰ ਕਰਦੇ ਸਮੇਂ ਰਾਤ ਕਰੀਬ 8:55 ਵਜੇ ਇੱਕ ਵਾਹਨ ਨੇ ਟੱਕਰ ਮਾਰ ਦਿੱਤੀ।
ਓਪੀਪੀ ਦੇ ਟਿਮ ਡਨਾਹ ਨੇ ਐਕਸ ਉੱਤੇ ਇੱਕ ਪੋਸਟ ਵਿੱਚ ਕਿਹਾ ਕਿ ਸਾਈਕਲ ਚਾਲਕ ਮਹਿਲਾ ਨੂੰ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਉਸਨੂੰ ਟਰਾਮਾ ਹਸਪਤਾਲ ਲਿਜਾਇਆ ਗਿਆ। ਅਣਪਛਾਤਾ ਵਾਹਨ ਹਾਲੇ ਲਾਪਤਾ ਹੈ।
ਪੀਲ ਖੇਤਰੀ ਪੈਰਾਮੇਡਿਕ ਸੇਵਾਵਾਂ ਨੇ ਕਿਹਾ ਕਿ ਉਨ੍ਹਾਂ ਨੇ ਇੱਕ ਮਹਿਲਾ ਨੂੰ ਸਿਰ ਵਿੱਚ ਸੱਟ ਦੌਰਾਨ ਟਰਾਮਾ ਸੈਂਟਰ ਪਹੁੰਚਾਇਆ, ਜਿਸਦੀ ਉਮਰ 30 ਦੇ ਆਸਪਾਸ ਦੱਸੀ ਜਾ ਰਹੀ ਹੈ। ਪੁਲਿਸ ਨੇ ਵੀਰਵਾਰ ਦੀ ਸਵੇਰੇ ਪੁਸ਼ਟੀ ਕੀਤੀ ਕਿ ਉਸਦੀ ਹਾਲਤ ਗੰਭੀਰ ਬਣੀ ਹੋਈ ਹੈ।
ਡਨਾਹ ਨੇ ਕਿਹਾ ਕਿ ਪੁਲਿਸ ਆਪਣੀ ਜਾਂਚ ਨੂੰ ਅੱਗੇ ਵਧਾਉਣ ਲਈ ਗਵਾਹਾਂ ਅਤੇ ਆਸ-ਪਾਸ ਦੇ ਲੱਗੇ ਕੈਮਰਿਆਂ ਦੀ ਵੀਡੀਓ ਲਈ ਇਲਾਕੇ ਵਿੱਚ ਜਾਂਚ ਕਰ ਰਹੀ ਹੈ।