Welcome to Canadian Punjabi Post
Follow us on

31

August 2024
ਬ੍ਰੈਕਿੰਗ ਖ਼ਬਰਾਂ :
 
ਟੋਰਾਂਟੋ/ਜੀਟੀਏ

ਹਰਦੀਪ ਗਰੇਵਾਲ ਦੇ ਬਾਰਬੇਕਿਊ `ਚ ਪਹੁੰਚੇ ਪ੍ਰੀਮਿਅਰ ਫੋਰਡ, ਕਿਹਾ- ਹਰਦੀਪ ਗਰੇਵਾਲ ਸਾਡੀ ਟੀਮ ਦੇ ਚੈਂਪੀਅਨ

August 29, 2024 10:43 PM

ਟ੍ਰਾਂਸਪੋਰਟ ਮੰਤਰੀ ਪ੍ਰਭਮੀਤ ਸਰਕਾਰੀਆ, ਐੱਮਪੀਪੀ ਅਮਰਜੋਤ ਸੰਧੂ, ਐੱਮਪੀਪੀ ਨੀਨਾ ਟਾਂਗੜੀ ਵੀ ਪਹੁੰਚੇ
ਬਰੈਂਪਟਨ, 29 ਅਗਸਤ (ਸੁਰਜੀਤ ਸਿੰਘ ਫਲੋਰਾ): ਬਰੈਂਪਟਨ ਈਸਟ ਤੋਂ ਸੰਸਦ ਮੈਂਬਰ ਹਰਦੀਪ ਗਰੇਵਾਲ ਨੇ ਹਾਲ ਹੀ ਵਿੱਚ ਆਪਣਾ ਸਾਲਾਨਾ ਬਾਰਬੇਕਿਊ ਪ੍ਰੋਗਰਾਮ ਆਯੋਜਿਤ ਕੀਤਾ। ਇਸ ਪ੍ਰੋਗਰਾਮ ਨੇ ਨਿਵਾਸੀਆਂ ਨੂੰ ਆਪਣੇ ਸਥਾਨਕ ਐੱਮਪੀਪੀ ਨਾਲ ਜੁੜਣ ਅਤੇ ਕਮਿਊਨਿਟੀ ਸਰਵਿਸ ਫੇਅਰ ਵਿੱਚ ਅਲੱਗ-ਅਲੱਗ ਕਮਿਊਨਿਟੀ ਸੰਗਠਨਾਂ ਬਾਰੇ ਜਾਣਨ ਦਾ ਮੌਕਾ ਪ੍ਰਦਾਨ ਕੀਤਾ।

 
ਇਸ ਪ੍ਰੋਗਰਾਮ ਵਿੱਚ ਸਾਰੇ ਉਮਰ ਦੇ ਨਿਵਾਸੀ ਇਕੱਠੇ ਹੋਏ, ਜਿਨ੍ਹਾਂ ਨੇ ਐੱਮਪੀਪੀ ਗਰੇਵਾਲ ਅਤੇ ਚੋਣ ਖੇਤਰ ਦੇ ਉਨ੍ਹਾਂ ਦੇ ਸਮਰਪਤ ਸਟਾਫ ਨਾਲ ਗੱਲਬਾਤ ਕਰਕੇ ਸਮਾਂ ਗੁਜ਼ਾਰਿਆ। ਪ੍ਰੋਗਰਾਮ ਵਿੱਚ ਬੱਚਿਆਂ ਲਈ ਮਨੋਰੰਜਕ ਗਤੀਵਿਧੀਆਂ ਅਤੇ ਸਾਰਿਆਂ ਲਈ ਭੋਜਨ ਦੀ ਪੇਸ਼ਕਸ਼ ਕੀਤੀ ਗਈ। ਗਤੀਵਿਧੀਆਂ ਵਿੱਚ ਗਰਿਲਡ ਫੇਵਰੇਟ, ਆਈਸਕਰੀਮ, ਸੰਗੀਤ, ਖੇਡ ਅਤੇ ਕਮਿਊਨਿਟੀ ਸਪਿਰਿਟ ਸ਼ਾਮਿਲ ਸਨ। ਇਸ ਪ੍ਰੋਗਰਾਮ ਦਾ ਪਹੁੰਚੇ ਲੋਕਾਂ ਨੇ ਭਰਪੂਰ ਆਨੰਦ ਲਿਆ।
ਇਸ ਮੌਕੇ ਓਂਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਐੱਮਪੀਪੀ ਹਰਦੀਪ ਗਰੇਵਾਲ ਦੇ ਕਮਿਊਨਿਟੀ ਬਾਰਬੇਕਿਊ ਵਿੱਚ ਵਿਸ਼ੇਸ਼ ਤੌਰ `ਤੇ ਮੌਜੂਦ ਰਹੇ। ਇਸ ਮੌਕੇ ਉਨ੍ਹਾਂ ਨਾਲ ਟ੍ਰਾਂਸਪੋਰਟ ਮੰਤਰੀ ਪ੍ਰਭਮੀਤ ਸਰਕਾਰੀਆ, ਬਰੈਂਪਟਨ ਵੇਸਟ ਐੱਮਪੀਪੀ ਅਮਰਜੋਤ ਸੰਧੂ, ਮਿਸੀਸਾਗਾ ਸਟਰੀਟਸਵਿਲੇ ਐੱਮਪੀਪੀ ਨੀਨਾ ਟਾਂਗੜੀ ਅਤੇ ਸਿਟੀ ਕਾਊਂਸਲਰ ਵਾਰਡ 7-8 ਰੋਡਪਾਵਰ ਵੀ ਮੌਜੂਦ ਸਨ। ਇਸਤੋਂ ਇਲਾਵਾ, ਪ੍ਰਸਿੱਧ ਰੈਸਲਰ ਟਾਈਗਰ ਜੀਤ ਸਿੰਘ ਦੇ ਬੇਟੇ ਟਾਈਗਰ ਅਲੀ ਸਿੰਘ ਵੀ ਮੌਜੂਦ ਰਹੇ।

 
ਪ੍ਰੋਗਰਾਮ ਦੌਰਾਨ ਪ੍ਰੀਮੀਅਰ ਡੱਗ ਫੋਰਡ ਨੇ ਐੱਮਪੀਪੀ ਹਰਦੀਪ ਗਰੇਵਾਲ ਲਈ ਆਪਣੇ ਵਿਚਾਰ ਪ੍ਰਗਟ ਕੀਤੇ। ਉਨ੍ਹਾਂ ਦੇ ਵਧੀਆ ਅਗਵਾਈ ਅਤੇ ਵਿਅਕਤੀਗਤ ਗੁਣਾਂ ਦੀ ਪ੍ਰਸੰਸਾ ਕੀਤੀ। ਫੋਰਡ ਨੇ ਹਰਦੀਪ ਗਰੇਵਾਲ ਨੂੰ ਆਪਣੀ ਟੀਮ ਦੇ ਚੈਂਪੀਅਨ ਦੇ ਰੂਪ ਵਿੱਚ ਬਿਆਨ ਕੀਤਾ। ਪ੍ਰੀਮੀਅਰ ਡੱਗ ਫੋਰਡ ਨੇ ਹਰਦੀਪ ਗਰੇਵਾਲ ਦੇ ਕੰਮਾਂ, ਉਨ੍ਹਾਂ ਦੀ ਲਗਨ, ਸਖਤ ਮਿਹਨਤ ਅਤੇ ਸਮਰਪਣ ਭਾਵਨਾ ਦੀ ਪ੍ਰਸੰਸਾ ਕੀਤੀ। ਇਸਤੋਂ ਇਲਾਵਾ ਉਨ੍ਹਾਂ ਨੇ ਬਰੈਂਪਟਨ ਨਿਵਾਸੀਆਂ ਲਈ ਇੱਕ ਦੂਜੇ ਹਸਪਤਾਲ ਦੇ ਨਿਰਮਾਣ ਅਤੇ ਨਵੇਂ ਰਾਜਮਾਰਗਾਂ ਦੇ ਵਿਕਾਸ `ਤੇ ਚਰਚਾ ਕੀਤੀ।

 
ਬਾਰਬੇਕਿਊ ਵਿੱਚ ਵੱਡੀ ਗਿਣਤੀ ਵਿਚ ਲੋਕ ਪਹੁੰਚੇ ਹੋਏ ਸਨ, ਜੋ ਪਿਛਲੇ ਸਾਲਾਂ ਵਲੋਂ ਜਿ਼ਆਦਾ ਸੀ। ਇਲਾਕੇ ਦੇ ਸਾਰੇ ਲੋਕ ਆਪਣੇ ਸਥਾਨਕ ਪ੍ਰਤੀਨਿਧੀ ਨੂੰ ਮਿਲਣ ਅਤੇ ਉਨ੍ਹਾਂ ਦੇ ਯਤਨਾਂ ਬਾਰੇ ਜਾਣਕਾਰੀ ਪ੍ਰਾਪਤ ਕਰਣ ਲਈ ਇਕੱਠੇ ਹੋਏ ਸਨ। ਹਰਦੀਪ ਗਰੇਵਾਲ ਨੇ ਆਪਣੇ ਸਾਲਾਨਾ ਪ੍ਰੋਗਰਾਮ ਦਾ ਹਿੱਸਾ ਬਣਨ ਵਾਲੇ ਸਾਰੇ ਲੋਕਾਂ ਦਾ ਧੰਨਵਾਦ ਕੀਤਾ ਅਤੇ ਇਸਦੀ ਸਫਲਤਾ ਵਿੱਚ ਉਨ੍ਹਾਂ ਦੇ ਯੋਗਦਾਨ ਲਈ ਧੰਨਵਾਦ ਕੀਤਾ।

 

 

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਕਾਊਂਸਲਰ ਰੋਵੇਨਾ ਸੈਂਟੋਸ FCM ਦੀ ਫਾਈਨਾਂਸ ਐਂਡ ਇੰਫ੍ਰਾਸਟਰਕਚਰ ਕਮੇਟੀ ਦੇ ਫਿਰ ਤੋਂ ਪ੍ਰਧਾਨ ਨਿਯੁਕਤ ਟੀਟੀਸੀ ਸਟੇਸ਼ਨ `ਤੇ ਲੁੱਟ-ਖੌਹ ਦੌਰਾਨ ਇੱਕ ਵਿਅਕਤੀ `ਤੇ ਹਮਲਾ ਕਰਨ ਵਾਲੇ ਦੋ ਮੁਲਜ਼ਮਾਂ ਦੀ ਪੁਲਿਸ ਨੂੰ ਭਾਲ ਹਾਈਵੇ 401 `ਤੇ ਹਾਦਸੇ ਵਿਚ ਮਿਸੀਸਾਗਾ ਦੇ 82 ਸਾਲਾ ਵਿਅਕਤੀ ਦੀ ਮੌਤ ਜੂਨ ਵਿੱਚ ਹੋਏ ਸਾਈਬਰ ਹਮਲੇ ਵਿੱਚ ਕੁੱਝ ਵਿਦਿਆਰਥੀਆਂ ਦੀ ਜਾਣਕਾਰੀ ਹੋ ਸਕਦੀ ਹੈ ਉਜਾਗਰ : ਟੋਰਾਂਟੋ ਡਿਸਟਰਿਕਟ ਸਕੂਲ ਬੋਰਡ ਵਹਿਟਬੀ ਵਿੱਚ ਹਾਈਵੇ 401 `ਤੇ ਹਾਦਸੇ ਵਿਚ ਇੱਕ ਵਿਅਕਤੀ ਦੀ ਮੌਤ, ਦੋ ਜਖ਼ਮੀ ਦਰਹਮ ਪੁਲਿਸ ਨੇ ਛੇ ਮਹੀਨੇ ਦੀ ਲੰਬੀ ਜਾਂਚ ਤੋਂ ਬਾਅਦ 32 ਲੋਕਾਂ ਨੂੰ ਕੀਤਾ ਗ੍ਰਿਫ਼ਤਾਰ ਬਲੈਕ ਓਕ ਸੀਨੀਅਰ ਕਲੱਬ ਨੇ ਮਨਾਇਆ ਭਾਰਤ ਦਾ 78ਵਾਂ ਅਜ਼ਾਦੀ ਦਿਹਾੜਾ ਡਾ. ਸੁਰਿੰਦਰ ਧੰਜਲ ਤੇ ਪ੍ਰੋ. ਰਾਜੇਸ਼ ਗੌਤਮ ਨਾਲ ਰੂ-ਬ-ਰੂ ਤੇ ਸਨਮਾਨ ਸਮਾਗ਼ਮ ਹਾਈਵੇ 401 `ਤੇ ਤਿੰਨ ਵਾਹਨਾਂ ਦੀ ਟੱਕਰ ਵਿੱਚ ਦੋ ਬੱਚਿਆਂ ਸਮੇਤ ਛੇ ਜ਼ਖਮੀ, ਹਸਪਤਾਲ `ਚ ਭਰਤੀ ਡਫਰਿਨ ਗਰੋਵ ਦੇ ਘਰ ਵਿੱਚ ਲੱਗੀ ਅੱਗ ਦੌਰਾਨ ਔਰਤ ਦੀ ਮੌਤ, ਚਾਰ ਹੋਰ ਝੁਲਸੇ