ਪੈਰਿਸ, 7 ਅਗਸਤ (ਪੋਸਟ ਬਿਊਰੋ): ਭਾਰਤੀ ਪਹਿਲਵਾਨ Wrestler Vinesh Phogat out (Paris Olympics) ਵਿਨੇਸ਼ ਫੋਗਾਟ ਨੂੰ ਜਿ਼ਆਦਾ ਭਾਰ ਹੋਣ ਕਾਰਨ ਓਲੰਪਿਕ ਵਿੱਚ ਮਹਿਲਾ ਕੁਸ਼ਤੀ 50 ਕਿਲੋਗ੍ਰਾਮ ਤੋਂ ਅਯੋਗ ਕਰਾਰ ਦਿੱਤਾ ਗਿਆ। ਇਹ ਜਾਣਕਾਰੀ ਦਿੰਦਿਆਂ ਭਾਰਤੀ ਓਲੰਪਿਕ ਸੰਘ ਨੇ ਦੱਸਿਆ ਕਿ ਸਾਡੀ ਰਾਤ ਭਰ ਕੋਸਿ਼ਸ਼ ਦੇ ਬਾਵਜੂਦ ਉਸ ਨੂੰ ਅਯੋਗ ਕਰਾਰ ਦਿੱਤਾ ਗਿਆ ਹੈ। ਬੁੱਧਵਾਰ ਸਵੇਰੇ ਉਸ ਦਾ ਵਜ਼ਨ 50 ਕਿਲੋ ਤੋਂ ਥੋੜ੍ਹਾ ਜਿ਼ਆਦਾ ਪਾਇਆ ਗਿਆ।
ਸੈਮੀਫਾਈਨਲ 'ਚ ਵਿਨੇਸ਼ ਫੋਗਾਟ ਨੇ ਕਿਊਬਾ ਦੀ ਪਹਿਲਵਾਨ ਗੁਜ਼ਮੈਨ ਲੋਪੇਜ਼ ਨੂੰ 5-0 ਨਾਲ ਹਰਾਇਆ। ਆਪਣੀ ਸ਼੍ਰੇਣੀ ਦੇ ਪਹਿਲੇ ਮੈਚ ਵਿੱਚ ਉਸ ਦਾ ਸਾਹਮਣਾ ਓਲੰਪਿਕ ਸੋਨ ਤਮਗਾ ਜੇਤੂ ਅਤੇ ਵਿਸ਼ਵ ਚੈਂਪੀਅਨ ਜਾਪਾਨ ਦੀ ਯੂਈ ਸੁਸਾਕੀ ਨਾਲ ਹੋਇਆ। ਵਿਨੇਸ਼ ਨੇ ਸੁਸਾਕੀ ਨੂੰ 3-2 ਨਾਲ ਹਰਾਇਆ।