Welcome to Canadian Punjabi Post
Follow us on

27

January 2025
 
ਖੇਡਾਂ

ਪੈਰਿਸ ਓਲੰਪਿਕ: ਜੈਵਲਿਨ ਥਰੋਅ ਦੇ ਫਾਈਨਲ ਵਿੱਚ ਪਹੁੰਚੇ ਨੀਰਜ ਚੋਪੜਾ, 89.34 ਮੀਟਰ ਦਾ ਪਹਿਲਾ ਥਰੋਅ, ਪਹਿਲਵਾਨ ਵਿਨੇਸ਼ ਨੇ ਸੈਮੀਫਾਈਨਲ 'ਚ ਜਗ੍ਹਾ ਬਣਾਈ

August 06, 2024 08:56 AM

 

ਪੈਰਿਸ, 6 ਅਗਸਤ (ਪੋਸਟ ਬਿਊਰੋ): ਪੈਰਿਸ ਓਲੰਪਿਕ ਦੇ 11ਵੇਂ ਦਿਨ ਭਾਰਤ ਦੇ ਗੋਲਡਨ ਬੁਆਏ ਨੀਰਜ ਚੋਪੜਾ ਨੇ ਜੈਵਲਿਨ ਥਰੋਅ ਦੇ ਫਾਈਨਲ ਲਈ ਕੁਆਲੀਫਾਈ ਕਰ ਲਿਆ ਹੈ। ਨੀਰਜ ਮੰਗਲਵਾਰ ਨੂੰ ਜੈਵਲਿਨ ਥ੍ਰੋਅ ਦੇ ਕੁਆਲੀਫਾਇੰਗ ਰਾਊਂਡ 'ਚ ਨਜ਼ਰ ਆਏ। ਉਨ੍ਹਾਂ ਨੇ 89.34 ਮੀਟਰ ਦਾ ਪਹਿਲਾ ਥਰੋਅ ਕੀਤਾ। ਇਹ ਸੀਜ਼ਨ ਦਾ ਨੀਰਜ ਦਾ ਸਭ ਤੋਂ ਵਧੀਆ ਥਰੋਅ ਸੀ।
ਨੀਰਜ ਦੇ ਵਿਰੋਧੀ ਗ੍ਰੇਨਾਡਾ ਦੇ ਐਂਡਰਸਨ ਪੀਟਰਸ ਨੇ 88.63 ਮੀਟਰ ਅਤੇ ਪਾਕਿਸਤਾਨ ਦੇ ਅਰਸ਼ਦ ਨਦੀਮ ਨੇ 86.59 ਮੀਟਰ ਥਰੋਅ ਕਰਕੇ ਫਾਈਨਲ ਲਈ ਕੁਆਲੀਫਾਈ ਕੀਤਾ।
ਭਾਰਤੀ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਵੀ 50 ਕਿਲੋਗ੍ਰਾਮ ਦੇ ਸੈਮੀਫਾਈਨਲ 'ਚ ਪਹੁੰਚ ਗਏ ਹਨ। ਉਨ੍ਹਾਂ ਨੇ ਕੁਆਰਟਰ ਫਾਈਨਲ ਵਿੱਚ ਯੂਕਰੇਨ ਦੀ ਓਕਸਾਨਾ ਲਿਵਾਚ ਨੂੰ ਹਰਾਇਆ। ਵਿਨੇਸ਼ ਦਾ ਸੈਮੀਫਾਈਨਲ ਮੈਚ ਅੱਜ ਰਾਤ 10:15 ਵਜੇ ਹੋਵੇਗਾ। ਇਸ ਮੈਚ 'ਚ ਕਿਊਬਾ ਦੇ ਪਹਿਲਵਾਨ ਗੁਜ਼ਮੈਨ ਲੋਪੇਜ਼ ਦਾ ਸਾਹਮਣਾ ਵਿਨੇਸ਼ ਨਾਲ ਹੋਵੇਗਾ।

 

 
Have something to say? Post your comment
ਹੋਰ ਖੇਡਾਂ ਖ਼ਬਰਾਂ
ਖੋ-ਖੋ ਵਿਸ਼ਵ ਕੱਪ: ਭਾਰਤੀ ਮਹਿਲਾ ਟੀਮ ਨੇ ਨੇਪਾਲ ਨੂੰ ਹਰਾ ਕੇ ਜਿੱਤਿਆ ਪਹਿਲਾ ਖੋ-ਖੋ ਵਿਸ਼ਵ ਕੱਪ ਕਰਲਰ ਬਰਾਇਨ ਹੈਰਿਸ ਐਂਟੀ ਡੋਪਿੰਗ ਨਿਯਮ ਦੀ ਉਲੰਘਣਾ ਕਾਰਨ ਆਰਜੀ ਪਾਬੰਦੀ ਹਟੀ ਰਵੀਚੰਦਰਨ ਅਸ਼ਵਿਨ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਲਿਆ ਸੰਨਿਆਸ ਵਿਸ਼ਵ ਸ਼ਤਰੰਜ ਚੈਂਪੀਅਨ ਗੁਕੇਸ਼ ਦਾ ਚੇਨੱਈ ਹਵਾਈ ਅੱਡੇ 'ਤੇ ਨਿੱਘਾ ਸਵਾਗਤ 18 ਸਾਲਾ ਗੁਕੇਸ਼ ਸ਼ਤਰੰਜ ਦੇ ਬਣੇ ਨਵੇਂ ਵਿਸ਼ਵ ਚੈਂਪੀਅਨ, ਫਾਈਨਲ 'ਚ ਚੀਨੀ ਖਿਡਾਰੀ ਨੂੰ ਹਰਾਇਆ ਪਹਿਲਵਾਨ ਬਜਰੰਗ ਪੂਨੀਆ `ਤੇ ਨਾਡਾ ਨੇ ਚਾਰ ਸਾਲ ਦੀ ਲਗਾਈ ਪਾਬੰਦੀ ਪਰਥ ਟੈਸਟ ਵਿਚ ਭਾਰਤ ਨੇ ਆਸਟ੍ਰੇਲੀਆ ਨੂੰ 295 ਦੌੜਾਂ ਨਾਲ ਹਰਾਇਆ ਅਣਗੌਲੇ ਹੀ ਤੁਰ ਗਿਆ ਜੈਵਲਿਨ “ਲਿਟਲ ਓਲੰਮਪੀਅਨ” ਪ੍ਰੀਤਾ ਕੈਨੇਡਾ ਦੀ ਫੀਲਡ ਹਾਕੀ ਡਿਵੈਲਪਮੈਂਟ ਟੀਮ ਵਿੱਚ ਚਾਰ ਪੰਜਾਬੀ ਮੂਲ ਦੀਆਂ ਖਿਡਾਰਣਾਂ ਸ਼ਾਮਿਲ ਭਾਰਤ ਨੇ ਕਾਨਪੁਰ ਟੈਸਟ ਵਿਚ ਬੰਗਲਾੇਦਸ਼ ਨੂੰ 7 ਵਿਕਟਾਂ ਨਾਲ ਹਰਾਇਆ