ਪੈਰਿਸ, 31 ਜੁਲਾਈ (ਪੋਸਟ ਬਿਊਰੋ): ਕੈਨੇਡਾ ਦੀ ਮਹਿਲਾ ਫੁੱਟਬਾਲ ਟੀਮ ਦੀਆਂ ਪੈਰਿਸ ਓਲੰਪਿਕ ਵਿਚ ਹਾਲੇ ਵੀ ਉਮੀਦਾਂ ਜਿਉਂਦੀਆਂ ਹਨ।
ਵੈਨੇਸਾ ਗਾਇਲਸ ਦੇ ਦੂਜੇ ਹਾਫ ਵਿੱਚ ਕੀਤੇ ਗਏ ਗੋਲ ਦੀ ਮਦਦ ਨਾਲ ਕੈਨੇਡਾ ਨੇ ਬੁੱਧਵਾਰ ਨੂੰ ਕੋਲੰਬੀਆ ਨੂੰ 1-0 ਨਾਲ ਹਰਾਕੇ ਟੂਰਨਾਮੇਂਟ ਦੇ ਨਾਕਆਉਟ ਪੜਾਅ ਵਿੱਚ ਪ੍ਰਵੇਸ਼ ਕੀਤਾ। ਮੌਜੂਦਾ ਚੈਂਪੀਅਨ ਨੂੰ ਏਲਿਮਿਨੇਸ਼ਨ ਤੋਂ ਬਚਣ ਲਈ ਜਿੱਤ ਦੀ ਜ਼ਰੂਰਤ ਸੀ।
ਗਰੁੱਪ ਪਲੇਅ ਵਿੱਚ ਸਾਰੀਆਂ ਤਿੰਨ ਮੁਕਾਬਲੇ ਜਿੱਤਣ ਦੇ ਬਾਵਜੂਦ ਕੈਨੇਡਾ ਦੇ ਤਿੰਨ ਅੰਕ ਹਨ।
ਕੈਨੇਡਾ ਸਾਕਰ ਦੇ ਡਰੋਨ ਜਾਸੂਸੀ ਕਾਂਡ ਕਾਰਨ ਫੀਫਾ ਨੇ ਪਿਛਲੇ ਹਫ਼ਤੇ ਟੀਮ ਤੋਂ ਛੇ ਅੰਕ ਕੱਟ ਲਏ ਸਨ। ਕਵਾਰਟਰਫਾਈਨਲ ਮੁਕਾਬਲਾ ਸ਼ਨੀਵਾਰ ਤੋਂ ਸ਼ੁਰੂ ਹੋਵੇਗਾ।