Welcome to Canadian Punjabi Post
Follow us on

29

June 2024
 
ਖੇਡਾਂ

ਨੀਰਜ ਚੋਪੜਾ ਨੇ ਐਥਲੈਟਿਕਸ ਫੈਡਰੇਸ਼ਨ ਕੱਪ `ਚ ਜਿੱਤਿਆ ਸੋਨ ਤਮਗਾ

May 16, 2024 02:49 AM

ਨਵੀਂ ਦਿੱਲੀ, 16 ਮਈ (ਪੋਸਟ ਬਿਊਰੋ): ਭੁਵਨੇਸ਼ਵਰ ਵਿੱਚ ਚੱਲ ਰਹੇ ਐਥਲੈਟਿਕਸ ਫੈਡਰੇਸ਼ਨ ਕੱਪ 2024 ਦੇ ਜੈਵਲਿਨ ਥਰੋਅ ਈਵੈਂਟ ਦੇ ਨਤੀਜੇ ਆ ਗਏ ਹਨ। ਭਾਰਤ ਦੇ ਸਟਾਰ ਅਥਲੀਟ ਅਤੇ ਟੋਕੀਓ ਓਲੰਪਿਕ ਦੇ ਸੋਨ ਤਮਗਾ ਜੇਤੂ ਨੀਰਜ ਚੋਪੜਾ ਨੇ ਵੀ ਇਸ ਵਿੱਚ ਹਿੱਸਾ ਲਿਆ ਅਤੇ ਸੋਨ ਤਮਗਾ ਜਿੱਤਿਆ। ਇਸ ਮੁਕਾਬਲੇ ਵਿੱਚ ਨੀਰਜ ਤੋਂ ਇਲਾਵਾ ਕਿਸ਼ੋਰ ਜੇਨਾ ਅਤੇ ਡੀਪੀ ਮਨੂ ਨੇ ਵੀ ਭਾਗ ਲਿਆ।
ਨੀਰਜ ਅਤੇ ਜੇਨਾ ਪਹਿਲਾਂ ਹੀ ਪੈਰਿਸ ਓਲੰਪਿਕ 2024 ਲਈ ਕੁਆਲੀਫਾਈ ਕਰ ਚੁੱਕੇ ਹਨ ਅਤੇ ਇਸ ਲਈ ਸਿੱਧੇ ਫਾਈਨਲ ਵਿੱਚ ਦਾਖਲ ਹੋਏ ਹਨ। ਨੀਰਜ ਨੇ 82.27 ਮੀਟਰ ਦੀ ਸਰਵੋਤਮ ਥਰੋਅ ਨਾਲ ਸੋਨ ਤਮਗਾ ਜਿੱਤਿਆ। ਜਦੋਂਕਿ, ਡੀਪੀ ਮਨੂ 82.06 ਮੀਟਰ ਦੀ ਆਪਣੀ ਸਰਵੋਤਮ ਕੋਸ਼ਿਸ਼ ਨਾਲ ਦੂਜੇ ਸਥਾਨ ‘ਤੇ ਰਿਹਾ। ਉੱਤਮ ਪਾਟਿਲ ਨੇ 78.39 ਮੀਟਰ ਦੀ ਸਰਵੋਤਮ ਕੋਸਿ਼ਸ਼ ਨਾਲ ਕਾਂਸੀ ਦਾ ਤਮਗਾ ਜਿੱਤਿਆ।

 
Have something to say? Post your comment
ਹੋਰ ਖੇਡਾਂ ਖ਼ਬਰਾਂ
ਬੇਸਬਾਲ ਦੇ ਮਹਾਨ ਖਿਡਾਰੀ ਵਿਲੀ ਮੇਅਜ਼ ਦਾ 93 ਸਾਲ ਦੀ ਉਮਰ ਵਿੱਚ ਦਿਹਾਂਤ ਕੈਲਗਰੀ ਕਲੱਬ ਦੇ ਤਿੰਨ ਤੈਰਾਕਾਂ ਨੇ ਪੈਰਿਸ ਓਲੰਪਿਕ ਲਈ ਕੀਤਾ ਕਵਾਲੀਫਾਈ ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀ ਦਿਨੇਸ਼ ਕਾਰਤਿਕ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਲਿਆ ਸੰਨਿਆਸ ਭਾਰਤ ਦੇ ਮੁੱਕੇਬਾਜ਼ ਅਮਿਤ ਪੰਘਾਲ ਨੇ ਹਾਸਿਲ ਕੀਤਾ ਪੈਰਿਸ ਓਲੰਪਿਕ ਕੋਟਾ ਕੈਨੇਡਾ ਦੀ ਮੈਸੇ ਨੇ ਓਲੰਪਿਕ ਟ੍ਰਾਇਲ ਵਿੱਚ ਔਰਤਾਂ ਦੀ 100 ਮੀਟਰ ਬੈਕਸਟ੍ਰੋਕ ਦੌੜ ਜਿੱਤੀ ਟੀ-20 ਵਿਸ਼ਵ ਕੱਪ 'ਚ ਅੱਤਵਾਦੀ ਹਮਲੇ ਦੀ ਮਿਲੀ ਧਮਕੀ ਪੰਜਾਬ ਰਾਜ ਸਕੂਲ ਖੇਡਾਂ ਵਿੱਚ ਪ੍ਰਾਪਤੀਆਂ ਕਰਨ ਵਾਲੇ ਜਿਲ੍ਹਾ ਬਰਨਾਲਾ ਦੇ ਖਿਡਾਰੀਆਂ ਦਾ ਕੀਤਾ ਸਨਮਾਨ ਆਈ.ਪੀ.ਐੱਲ. 2024: ਸ਼ਸ਼ਾਂਕ ਦੀ ਪਾਰੀ ਦੀ ਬਦੌਲਤ ਪੰਜਾਬ ਨੇ ਗੁਜਰਾਤ ਨੂੰ 3 ਵਿਕਟਾਂ ਨਾਲ ਹਰਾਇਆ ਚੌਥੇ ਟੈਸਟ ਮੈਚ ਵਿਚ ਭਾਰਤ ਨੇ ਇੰਗਲੈਂਡ ਨੂੰ ਪੰਜ ਵਿਕਟਾਂ ਨਾਲ ਹਰਾਇਆ, 5 ਮੈਚਾਂ ਦੀ ਲੜੀ 'ਤੇ ਭਾਰਤ 3-1 ਨਾਲ ਅੱਗੇ ਛੇ ਵਾਰ ਦੀ ਵਿਸ਼ਵ ਚੈਂਪੀਅਨ ਮੈਰੀਕਾਮ ਨੇ ਸੰਨਿਆਸ ਲੈਣ ਦਾ ਐਲਾਨ ਕੀਤਾ