ਓਨਟਾਰੀਓ, 22 ਅਪਰੈਲ (ਪੋਸਟ ਬਿਊਰੋ) : ਰਸਲ, ਓਨਟਾਰੀਓ ਵਿੱਚ ਹਾਈਵੇਅ ਉੱਤੇ ਸਕੂਲ ਬੱਸ ਤੇ ਟਰੱਕ ਦਰਮਿਆਨ ਹੋਈ ਟੱਕਰ ਕਾਰਨ ਤਿੰਨ ਬੱਚੇ ਤੇ ਡਰਾਈਵਰ ਜ਼ਖ਼ਮੀ ਹੋ ਗਏ ਤੇ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ।
ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਨੇ ਦੱਸਿਆ ਕਿ ਇਹ ਹਾਦਸਾ ਓਟਵਾ ਤੋਂ 40 ਕਿੱਲੋਮੀਟਰ ਦੱਖਣ ਵੱਲ ਦੁਪਹਿਰੇ 4:15 ਵਜੇ ਦੇ ਨੇੜੇ ਤੇੜੇ ਰੂਟ 400 ਉੱਤੇ ਵਾਪਰਿਆ। ਮੁੱਢਲੀ ਜਾਂਚ ਅਨੁਸਾਰ ਇੱਕ ਸਕੂਲ ਬੱਸ ਹਾਈਵੇਅ ਉੱਤੇ ਚੜ੍ਹਨ ਦੀ ਕੋਸਿ਼ਸ਼ ਕਰ ਰਹੀ ਸੀ ਜਦੋਂ ਉਹ ਪੂਰਬ ਵੱਲੋਂ ਆਉਂਦੇ ਟਰੱਕ ਨਾਲ ਜਾ ਟਕਰਾਈ।ਪੁਲਿਸ ਨੇ ਦੱਸਿਆ ਕਿ ਡਰਾਈਵਰ ਤੋਂ ਇਲਾਵਾ ਸਕੂਲ ਬੱਸ ਵਿੱਚ ਤਿੰਨ ਬੱਚੇ ਸਵਾਰ ਸਨ।ਸਾਰਿਆਂ ਨੂੰ ਸੀਐਚਈਓ (ਹਸਪਤਾਲ) ਲਿਜਾਇਆ ਗਿਆ ਜਿੱਥੇ ਉਨ੍ਹਾਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾਂਦੀ ਹੈ।ਟਰੱਕ ਵਿੱਚ ਸਵਾਰ ਇੱਕਲੇ ਡਰਾਈਵਰ ਨੂੰ ਕੋਈ ਸੱਟ ਫੇਟ ਨਹੀਂ ਲੱਗੀ।
ਰੂਟ 400 ਦਾ ਇਹ ਸੈਕਸ਼ਨ, ਜਿੱਥੇ ਹਾਦਸਾ ਹੋਇਆ, ਨੂੰ ਬੰਦ ਕਰ ਦਿੱਤਾ ਗਿਆ ਹੈ। ਪੁਲਿਸ ਵੱਲੋਂ ਲੋਕਾਂ ਨੂੰ ਇਸ ਇਲਾਕੇ ਦੀ ਥਾਂ ਬਦਲਵਾਂ ਰੂਟ ਲੈਣ ਦੀ ਸਲਾਹ ਦਿੱਤੀ ਜਾ ਰਹੀ ਹੈ।