Welcome to Canadian Punjabi Post
Follow us on

31

August 2024
ਬ੍ਰੈਕਿੰਗ ਖ਼ਬਰਾਂ :
 
ਟੋਰਾਂਟੋ/ਜੀਟੀਏ

ਰਾਤ ਸਮੇਂ ਚੱਲੀ ਗੋਲੀ, 1 ਹਲਾਕ, 2 ਜ਼ਖ਼ਮੀ

April 11, 2024 09:19 AM

ਟੋਰਾਂਟੋ, 11 ਅਪਰੈਲ (ਪੋਸਟ ਬਿਊਰੋ) : ਟੋਰਾਂਟੋ ਦੇ ਫੈਸ਼ਨ ਡਿਸਟ੍ਰਿਕਟ ਵਿੱਚ ਰਾਤ ਸਮੇਂ ਚੱਲੀ ਗੋਲੀ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਤੇ ਦੋ ਹੋਰ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ।
ਸ਼ੂਟਿੰਗ ਦੀ ਰਿਪੋਰਟ ਦੇ ਕੇ ਵੀਰਵਾਰ ਨੂੰ ਤੜ੍ਹਕੇ 2:30 ਦੇ ਨੇੜੇ ਤੇੜੇ ਕੁਈਨ ਸਟਰੀਟ ਵੈਸਟ ਤੇ ਪੋਰਟਲੈਂਡ ਸਟਰੀਟ ਏਰੀਆ ਵਿੱਚ ਪੁਲਿਸ ਨੂੰ ਸੱਦਿਆ ਗਿਆ। ਪੁਲਿਸ ਨੂੰ ਮੌਕੇ ਉੱਤੇ ਤਿੰਨ ਵਿਅਕਤੀ ਗੋਲੀਆਂ ਲੱਗਣ ਕਾਰਨ ਜ਼ਖ਼ਮੀ ਹਾਲਤ ਵਿੱਚ ਮਿਲੇ। ਇੱਕ ਵਿਅਕਤੀ ਨੂੰ ਨਾਜੁ਼ਕ ਹਾਲਤ ਵਿੱਚ ਟਰੌਮਾ ਸੈਂਟਰ ਲਿਜਾਇਆ ਗਿਆ। ਦੋ ਹੋਰ ਵਿਅਕਤੀ ਵੀ ਸ਼ੂਟਿੰਗ ਕਾਰਨ ਜ਼ਖ਼ਮੀ ਹੋਏ ਸਨ ਪਰ ਉਨ੍ਹਾਂ ਦੀ ਹਾਲਤ ਬਹੁਤੀ ਗੰਭੀਰ ਨਹੀਂ ਸੀ।
ਜਿਸ ਵਿਅਕਤੀ ਦੀ ਹਾਲਤ ਨਾਜ਼ੁਕ ਸੀ ਉਸ ਦੀ ਬਾਅਦ ਵਿੱਚ ਮੌਤ ਹੋ ਗਈ ਤੇ ਪੁਲਿਸ ਵੱਲੋਂ ਇਸ ਦੀ ਪੁਸ਼ਟੀ ਕੀਤੀ ਗਈ। ਮ੍ਰਿਤਕ ਤੇ ਜ਼ਖ਼ਮੀਆਂ ਦੀ ਉਮਰ ਤੇ ਲਿੰਗ ਆਦਿ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਪੁਲਿਸ ਨੇ ਦੱਸਿਆ ਕਿ ਇਹ ਸ਼ੂਟਿੰਗ ਇੱਕ ਅਸਟੈਬਲਿਸ਼ਮੈਂਟ ਦੇ ਬਾਹਰ ਵਾਪਰੀ। ਇੱਕ ਮਸ਼ਕੂਕ ਨੂੰ ਕਾਲੇ ਰੰਗ ਦੀ ਗੱਡੀ ਵਿੱਚ ਭੱਜਦਿਆਂ ਵੇਖਿਆ ਗਿਆ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

 

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਕਾਊਂਸਲਰ ਰੋਵੇਨਾ ਸੈਂਟੋਸ FCM ਦੀ ਫਾਈਨਾਂਸ ਐਂਡ ਇੰਫ੍ਰਾਸਟਰਕਚਰ ਕਮੇਟੀ ਦੇ ਫਿਰ ਤੋਂ ਪ੍ਰਧਾਨ ਨਿਯੁਕਤ ਟੀਟੀਸੀ ਸਟੇਸ਼ਨ `ਤੇ ਲੁੱਟ-ਖੌਹ ਦੌਰਾਨ ਇੱਕ ਵਿਅਕਤੀ `ਤੇ ਹਮਲਾ ਕਰਨ ਵਾਲੇ ਦੋ ਮੁਲਜ਼ਮਾਂ ਦੀ ਪੁਲਿਸ ਨੂੰ ਭਾਲ ਹਾਈਵੇ 401 `ਤੇ ਹਾਦਸੇ ਵਿਚ ਮਿਸੀਸਾਗਾ ਦੇ 82 ਸਾਲਾ ਵਿਅਕਤੀ ਦੀ ਮੌਤ ਜੂਨ ਵਿੱਚ ਹੋਏ ਸਾਈਬਰ ਹਮਲੇ ਵਿੱਚ ਕੁੱਝ ਵਿਦਿਆਰਥੀਆਂ ਦੀ ਜਾਣਕਾਰੀ ਹੋ ਸਕਦੀ ਹੈ ਉਜਾਗਰ : ਟੋਰਾਂਟੋ ਡਿਸਟਰਿਕਟ ਸਕੂਲ ਬੋਰਡ ਵਹਿਟਬੀ ਵਿੱਚ ਹਾਈਵੇ 401 `ਤੇ ਹਾਦਸੇ ਵਿਚ ਇੱਕ ਵਿਅਕਤੀ ਦੀ ਮੌਤ, ਦੋ ਜਖ਼ਮੀ ਹਰਦੀਪ ਗਰੇਵਾਲ ਦੇ ਬਾਰਬੇਕਿਊ `ਚ ਪਹੁੰਚੇ ਪ੍ਰੀਮਿਅਰ ਫੋਰਡ, ਕਿਹਾ- ਹਰਦੀਪ ਗਰੇਵਾਲ ਸਾਡੀ ਟੀਮ ਦੇ ਚੈਂਪੀਅਨ ਦਰਹਮ ਪੁਲਿਸ ਨੇ ਛੇ ਮਹੀਨੇ ਦੀ ਲੰਬੀ ਜਾਂਚ ਤੋਂ ਬਾਅਦ 32 ਲੋਕਾਂ ਨੂੰ ਕੀਤਾ ਗ੍ਰਿਫ਼ਤਾਰ ਬਲੈਕ ਓਕ ਸੀਨੀਅਰ ਕਲੱਬ ਨੇ ਮਨਾਇਆ ਭਾਰਤ ਦਾ 78ਵਾਂ ਅਜ਼ਾਦੀ ਦਿਹਾੜਾ ਡਾ. ਸੁਰਿੰਦਰ ਧੰਜਲ ਤੇ ਪ੍ਰੋ. ਰਾਜੇਸ਼ ਗੌਤਮ ਨਾਲ ਰੂ-ਬ-ਰੂ ਤੇ ਸਨਮਾਨ ਸਮਾਗ਼ਮ ਹਾਈਵੇ 401 `ਤੇ ਤਿੰਨ ਵਾਹਨਾਂ ਦੀ ਟੱਕਰ ਵਿੱਚ ਦੋ ਬੱਚਿਆਂ ਸਮੇਤ ਛੇ ਜ਼ਖਮੀ, ਹਸਪਤਾਲ `ਚ ਭਰਤੀ