Welcome to Canadian Punjabi Post
Follow us on

30

December 2024
ਬ੍ਰੈਕਿੰਗ ਖ਼ਬਰਾਂ :
ਮਸਕ ਨੇ ਕਿਹਾ- ਐੱਚ1 ਵੀਜ਼ਾ ਪ੍ਰੋਗਰਾਮ ਖਤਮ ਹੋਣ ਵਰਗਾ, ਸੁਧਾਰ ਦੀ ਲੋੜ ਜਸਟਿਸ ਸੰਧਾਵਾਲੀਆ ਨੇ ਹਿਮਾਚਲ ਹਾਈਕੋਰਟ ਦੇ ਚੀਫ ਜਸਟਿਸ ਵਜੋਂ ਸਹੁੰ ਚੁੱਕੀਮੱਧ ਪ੍ਰਦੇਸ਼ ਦੇ ਗੁਨਾ ਵਿੱਚ 140 ਫੁੱਟ ਡੂੰਘੇ ਬੋਰਵੈੱਲ ’ਚ ਡਿੱਗੇ ਬੱਚੇ ਦੀ ਮੌਤਤਾਲਿਬਾਨ ਨੇ ਘਰਾਂ 'ਚ ਖਿੜਕੀਆਂ ਬਣਾਉਣ 'ਤੇ ਲਗਾਈ ਪਾਬੰਦੀ, ਕਿਹਾ- ਜਿੱਥੋਂ ਔਰਤਾਂ ਦਿਖਾਈ ਦੇਣ ਉੱਥੇ ਖਿੜਕੀਆਂ ਨਾ ਬਣਾਓ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਪ੍ਰੋਸਟੇਟ ਸਰਜਰੀ ਕਰਵਾਈ, ਰਿਕਵਰੀ ਲਈ ਅੰਡਰਗਾਊਂਡ ਕਮਰੇ ਵਿੱਚ ਹੋਏ ਸਿਫ਼ਟਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜਿੰਮੀ ਕਾਰਟਰ ਦਾ ਦਿਹਾਂਤ, 100 ਸਾਲ ਦੀ ਉਮਰ ਵਿੱਚ ਲਿਆ ਆਖਰੀ ਸਾਹ ਲਿਆਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਾ ਭਲਕੇ ਹੋਵੇਗਾ ਅੰਤਿਮ ਸਸਕਾਰ, 7 ਦਿਨਾਂ ਦਾ ਰਾਸ਼ਟਰੀ ਸੋਗ, 92 ਸਾਲ ਦੀ ਉਮਰ ਵਿੱਚ ਹੋਇਆ ਦਿਹਾਂਤਸ਼ਹੀਦੀ ਸਭਾ: ਡੀਜੀਪੀ ਗੌਰਵ ਯਾਦਵ ਨੇ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਮੱਥਾ ਟੇਕਿਆ, ਸੁਰੱਖਿਆ ਪ੍ਰਬੰਧਾਂ ਦਾ ਲਿਆ ਜਾਇਜ਼ਾ
 
ਟੋਰਾਂਟੋ/ਜੀਟੀਏ

ਕੁੱਝ ਸਕੂਲ ਬੰਦ ਕਰਨ ਦੇ ਟੀਡੀਐਸਬੀ ਦੇ ਪ੍ਰਸਤਾਵ ਨੂੰ ਲਿਚੇ ਨੇ ਕੀਤਾ ਖਾਰਜ

April 09, 2024 11:29 PM

ਓਨਟਾਰੀਓ, 9 ਅਪਰੈਲ (ਪੋਸਟ ਬਿਊਰੋ) : ਟੋਰਾਂਟੋ ਡਿਸਟ੍ਰਿਕਟ ਸਕੂਲ ਬੋਰਡ (ਟੀਡੀਐਸਬੀ) ਦੇ ਉਸ ਪ੍ਰਸਤਾਵ ਨੂੰ ਓਨਟਾਰੀਓ ਦੇ ਸਿੱਖਿਆ ਮੰਤਰੀ ਸਟੀਫਨ ਲਿਚੇ ਵੱਲੋਂ ਖਾਰਜ ਕਰ ਦਿੱਤਾ ਗਿਆ ਹੈ ਜਿਸ ਵਿੱਚ ਬਜਟ ਨੂੰ ਸੰਤੁਲਿਤ ਕਰਨ ਲਈ ਕੁੱਝ ਸਕੂਲਾਂ ਨੂੰ ਬੰਦ ਕਰਨ ਦੀ ਗੱਲ ਕੀਤੀ ਗਈ ਸੀ।
ਟੀਡੀਐਸਬੀ ਨੂੰ ਬਜਟ ਸੰਤੁਲਿਤ ਕਰਨ ਲਈ ਅਗਲੇ ਸਕੂਲ ਵਰੇ੍ਹ ਵਾਸਤੇ 27 ਮਿਲੀਅਨ ਡਾਲਰ ਦੇ ਨੇੜੇ ਤੇੜੇ ਦੀ ਬਚਤ ਚਾਹੀਦੀ ਹੈ ਤੇ ਇਸੇ ਲਈ ਪ੍ਰੋਵਿੰਸ ਤੋਂ ਕੁੱਝ ਸਕੂਲਾਂ ਨੂੰ ਬੰਦ ਕਰਨ ਦੀ ਇਜਾਜ਼ਤ ਮੰਗੀ ਗਈ ਸੀ। ਇੱਕ ਬਿਆਨ ਵਿੱਚ ਲਿਚੇ ਨੇ ਆਖਿਆ ਕਿ ਇਹ ਸਪਸ਼ਟ ਹੈ ਕਿ ਬੋਰਡ ਆਪਣੇ ਬਜਟ ਨੂੰ ਮੈਨੇਜ ਕਰਨ ਦੀ ਸਮਰੱਥਾ ਨਹੀਂ ਰੱਖਦਾ ਤੇ ਨਾ ਹੀ ਵਿਦਿਆਰਥੀਆਂ ਲਈ ਸੇਵਾਵਾਂ ਨੂੰ ਤਰਜੀਹ ਦੇਣ ਵੱਲ ਹੀ ਗੰਭੀਰ ਹੈ।
ਉਨ੍ਹਾਂ ਆਖਿਆ ਕਿ 2019 ਤੋਂ ਸਰਕਾਰ ਵੱਲੋਂ ਟੀਡੀਐਸਬੀ ਨੂੰ 128 ਮਿਲੀਅਨ ਡਾਲਰ ਤੋਂ ਵੱਧ ਦੇ ਫੰਡ ਮੁਹੱਈਆ ਕਰਵਾਏ ਜਾ ਚੁੱਕੇ ਹਨ ਜਿਸ ਨਾਲ ਸਾਰੇ ਵਿਦਿਆਰਥੀ ਚੰਗੀ ਤਰ੍ਹਾਂ ਮੈਨੇਜ ਹੋ ਰਹੇ ਸਨ। ਉਨ੍ਹਾਂ ਆਖਿਆ ਕਿ ਉਹ ਟੀਡੀਐਸਬੀ ਨੂੰ ਇਹੋ ਸਲਾਹ ਦੇਣੀ ਚਾਹੁਣਗੇ ਕਿ ਪਿਛਲੇ 20 ਸਾਲਾਂ ਤੋਂ ਘਾਟਿਆਂ ਦੀ ਮਾਰ ਸਹਿ ਰਹੇ ਬੋਰਡ ਨੂੰ ਵਿਦਿਆਰਥੀਆਂ ਉੱਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ ਤੇ ਗੈਰ ਪਬਲਿਕ ਸਕੂਲਾਂ ਦੇ ਵਿਦਿਆਰਥੀਆਂ ਲਈ ਸੇਵਾਵਾਂ ਵਿੱਚ ਕਟੌਤੀ ਕਰਨੀ ਬੰਦ ਕਰ ਦੇਣੀ ਚਾਹੀਦੀ ਹੈ।

 

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਨਾਰਥ ਯਾਰਕ ਡਰਾਈਵਵੇ `ਚ ਮ੍ਰਿਤ ਮਿਲੇ ਸੀਨੀਅਰ ਨਾਗਰਿਕ ਦੇ ਕਤਲ ਦਾ ਮੁਲਜ਼ਮ ਗ੍ਰਿਫ਼ਤਾਰ ਟੋਰਾਂਟੋ ਸ਼ਹਿਰ `ਚ ਇੱਕ ਵਿਅਕਤੀ `ਤੇ ਚਾਕੂ ਨਾਲ ਹਮਲਾ, ਮੁਲਜ਼ਮ ਕਾਬੂ ਸਕਾਰਬਰੋ `ਚ ਘਰ `ਚ ਲੱਗੀ ਅੱਗ, ਇੱਕ ਬਜ਼ੁਰਗ ਵਿਅਕਤੀ ਦੀ ਮੌਤ, ਔਰਤ ਹਸਪਤਾਲ `ਚ ਦਾਖਲ ਯਾਰਕਡੇਲ ਮਾਲ ਕੋਲ ਟੀਟੀਸੀ ਬਸ ਤੇ ਕਾਰ ਦੀ ਟੱਕਰ `ਚ ਦੋ ਲੋਕ ਜ਼ਖ਼ਮੀ ਯਾਰਕ ਰੀਜਨ ਪੁਲਿਸ ਨੇ ਕਾਰ ਚੋਰੀ ਕਰਨ ਦੀ ਕੋਸਿ਼ਸ਼ ਨੂੰ ਕੀਤਾ ਨੂੰ ਅਸਫਲ ਪੁਲਿਸ ਨੇ ਬਰੈਂਪਟਨ ਦੇ ਘਰ `ਚੋਂ ਤਿੰਨ ਅਗਵਾਹ ਕੀਤੇ ਵਿਅਕਤੀਆਂ ਨੂੰ ਛੁਡਵਾਇਆ, 10 ਮੁਲਜ਼ਮਾਂ `ਤੇ ਲਗਾਏ ਚਾਰਜਿਜ਼ ਬਰੈਂਪਟਨ ਵਿੱਚ ਅਸ਼ਲੀਲ ਹਰਕਤ ਕਰਨ ਵਾਲੇ ਵਿਅਕਤੀ `ਤੇ ਲੱਗੇ ਚਾਰਜਿਜ਼ ਕੋਰਸੋ ਈਟਾਲੀਆ `ਚ ਚਾਕੂ ਦੇ ਹਮਲੇ `ਚ ਮਰਨ ਵਾਲੇ ਵਿਅਕਤੀ ਦੀ ਪੁਲਿਸ ਨੇ ਕੀਤੀ ਪਹਿਚਾਣ ਜਿਸ ਬਿਲਡਿੰਗ ਵਿੱਚ 20 ਸਾਲਾ ਸੁਰੱਖਿਆ ਗਾਰਡ ਹਰਸ਼ਨਦੀਪ ਸਿੰਘ ਦਾ ਹੋਇਆ ਸੀ ਕਤਲ, ਉਸਨੂੰ ਖਾਲ੍ਹੀ ਕਰਨ ਦਾ ਹੁਕਮ ਹੈਮਿਲਟਨ ਦੇ ਇੱਕ ਵਿਅਕਤੀ `ਤੇ ਪਾਲਤੂ ਜਾਨਵਰ ਦੇ ਤੌਰ` ਤੇ ਰੈਕੂਨ ਰੱਖਣ ਦਾ ਦੋਸ਼