ਜਕਾਰਤਾ, 4 ਦਸੰਬਰ (ਪੋਸਟ ਬਿਊਰੋ): ਇੰਡੋਨੇਸ਼ੀਆ 'ਚ ਸੋਮਵਾਰ ਨੂੰ ਮਾਰਾਪੀ ਜਵਾਲਾਮੁਖੀ ਫਟ ਗਿਆ। ਇਸ ਕਾਰਨ ਉੱਥੇ 11 ਪਰਬਤਰੋਹੀਆਂ ਦੀ ਮੌਤ ਹੋ ਗਈ। ਬਚਾਅ ਦਲ ਮੁਤਾਬਕ 12 ਲੋਕਾਂ ਦੀ ਭਾਲ ਜਾਰੀ ਹੈ। ਇਸ ਦੇ ਨਾਲ ਹੀ 49 ਲੋਕਾਂ ਨੂੰ ਜਿ਼ੰਦਾ ਬਚਾਇਆ ਗਿਆ ਹੈ। ਐਤਵਾਰ ਨੂੰ 2,891 ਕਿਲੋਮੀਟਰ ਦੀ ਉਚਾਈ 'ਤੇ ਸਥਿਤ ਜਵਾਲਾਮੁਖੀ ਦੀ ਕਰੀਬ 3 ਕਿਲੋਮੀਟਰ ਦੀ ਉਚਾਈ ਤੱਕ ਸੁਆਹ ਉੱਡੀ ।
ਇਸ ਕਾਰਨ ਆਲੇ-ਦੁਆਲੇ ਦੀਆਂ ਸੜਕਾਂ ਅਤੇ ਵਾਹਨ ਸੁਆਹ ਨਾਲ ਭਰ ਗਏ। ਸੋਮਵਾਰ ਨੂੰ ਵੀ ਇੱਕ ਛੋਟਾ ਧਮਾਕਾ ਹੋਣ ਦੀ ਸੂਚਨਾ ਹੈ। ਇਸ ਕਾਰਨ ਬਚਾਅ ਕਾਰਜ ਕੁਝ ਸਮੇਂ ਲਈ ਰੋਕ ਦਿੱਤਾ ਗਿਆ ਹੈ। ਮਾਰਪੀ ਦਾ ਅਰਥ ਹੈ ਅੱਗ ਦਾ ਪਹਾੜ। ਇਹ ਸੁਮਾਤਰਾ ਟਾਪੂ 'ਤੇ ਸਭ ਤੋਂ ਵੱਧ ਸਰਗਰਮ ਜਵਾਲਾਮੁਖੀ ਹੈ।