ਸਿਡਨੀ, 25 ਮਈ (ਪੋਸਟ ਬਿਊਰੋ): ਆਸਟ੍ਰੇਲੀਆ 'ਚ ਇਕ ਇਮਾਰਤ 'ਚ ਭਿਆਨਕ ਅੱਗ ਲੱਗਣ ਦੀ ਖਬਰ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਅੱਗ ਬਹੁਤ ਭਿਆਨਕ ਹੈ। ਇਸ ਦੀ ਭਿਆਨਕਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਸਿਡਨੀ ਸ਼ਹਿਰ 'ਚ ਲੱਗੀ ਇਸ ਅੱਗ ਕਾਰਨ 7 ਮੰਜ਼ਿਲਾ ਇਮਾਰਤ ਦੇ ਡਿੱਗਣ ਦਾ ਖਤਰਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਅੱਗ ਹੋਰ ਵੀ ਭਿਆਨਕ ਰੂਪ ਲੈ ਸਕਦੀ ਹੈ। ਸੂਚਨਾ ਮਿਲਦੇ ਹੀ ਪੁਲਸ ਪ੍ਰਸ਼ਾਸਨ 'ਚ ਹੜਕੰਪ ਮਚ ਗਿਆ। ਸਾਵਧਾਨੀ ਦੇ ਤੌਰ ਉਤੇ ਪੁਲਿਸ ਅਤੇ ਪ੍ਰਸ਼ਾਸਨ ਨੇ ਆਸਪਾਸ ਦੇ ਇਲਾਕਿਆਂ ਨੂੰ ਖਾਲੀ ਕਰਵਾ ਲਿਆ ਹੈ। ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਅੱਗ ਬੁਝਾਉਣ ਵਿੱਚ ਲੱਗੀਆਂ ਹੋਈਆਂ ਹਨ। ਹੁਣ ਤੱਕ ਮਿਲੀ ਜਾਣਕਾਰੀ ਮੁਤਾਬਕ ਅੱਗ ਕਾਰਨ ਕਿਸੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ।
ਇਹ ਅੱਗ ਆਸਟ੍ਰੇਲੀਆ ਦੇ ਸਿਡਨੀ ਸ਼ਹਿਰ ਤੋਂ ਲੱਗੀ ਹੈ। ਸੜਦੀ ਹੋਈ ਇਮਾਰਤ ਤੋਂ ਨਿਕਲਦਾ ਕਾਲਾ ਧੂੰਆਂ ਦੂਰੋਂ ਵੀ ਦੇਖਿਆ ਜਾ ਸਕਦਾ ਹੈ। ਜਾਣਕਾਰੀ ਮੁਤਾਬਕ ਇਹ ਅੱਗ ਇੰਨੀ ਖਤਰਨਾਕ ਹੈ ਕਿ ਇਸ ਦੇ ਆਲੇ-ਦੁਆਲੇ ਦੀਆਂ ਇਮਾਰਤਾਂ 'ਚ ਫੈਲਣ ਦਾ ਖਤਰਾ ਹੈ। ਇਹ ਘਟਨਾ ਸਿਡਨੀ ਸ਼ਹਿਰ ਦੇ ਸਰੀ ਹਿਲਜ਼ ਇਲਾਕੇ ਦੇ ਰੈਂਡਲ ਸਟਰੀਟ 'ਚ ਵਾਪਰੀ। ਇਮਾਰਤ ਦੇ ਆਲੇ-ਦੁਆਲੇ ਦੇ ਰਿਹਾਇਸ਼ੀ ਇਲਾਕਿਆਂ 'ਚ ਅੱਗ ਫੈਲਣ ਦਾ ਖਦਸ਼ਾ ਹੈ। ਫਿਲਹਾਲ 100 ਤੋਂ ਵੱਧ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅਤੇ 20 ਗੱਡੀਆਂ ਮੌਕੇ 'ਤੇ ਅੱਗ ਬੁਝਾਉਣ 'ਚ ਲੱਗੀਆਂ ਹੋਈਆਂ ਹਨ।