Welcome to Canadian Punjabi Post
Follow us on

31

August 2024
ਬ੍ਰੈਕਿੰਗ ਖ਼ਬਰਾਂ :
 
ਟੋਰਾਂਟੋ/ਜੀਟੀਏ

ਸੜਕਾਂ ਨੂੰ ਵਧੇਰੇ ਸੁਰੱਖਿਅਤ ਬਣਾਉਣ ਲਈ ਬਰੈਂਪਟਨ ਅਪਣਾਵੇਗਾ ਨਵੀਂ ਪਹੁੰਚ

May 18, 2023 11:34 PM

ਬਰੈਂਪਟਨ, 18 ਮਈ (ਪੋਸਟ ਬਿਊਰੋ) : ਲੋਕਲ ਪੱਧਰ ਉੱਤੇ ਤੇਜ਼ ਰਫਤਾਰ ਨਾਲ ਗੱਡੀਆਂ ਚਲਾਉਣ ਤੇ ਅਸੁਰੱਖਿਅਤ ਡਰਾਈਵਿੰਗ ਨੂੰ ਠੱਲ੍ਹ ਪਾਉਣ ਲਈ ਬਰੈਂਪਟਨ ਵੱਲੋਂ ਨਵੀਂ ਪਹੁੰਚ ਅਪਣਾਈ ਜਾ ਰਹੀ ਹੈ। ਸਿਟੀ ਕਾਊਂਸਲ ਵੱਲੋਂ ਪਿੱਛੇ ਜਿਹੇ ਟਰੈਫਿਕ ਨੂੰ ਸ਼ਾਂਤ ਕਰਨ ਲਈ ਬਜਟ ਵਿੱਚ ਵਾਧਾ ਕੀਤਾ ਗਿਆ। ਇਸ ਲਈ ਖਾਸਤੌਰ ਉੱਤੇ ਟਰੈਫਿਕ ਕੈਮਰਿਆਂ, ਰੋਡ ਡਾਈਟਸ, ਸਪੀਡ ਬੰਪਸ, ਫਲੈਕਸੀ ਸਾਈਨ ਤੇ ਸਪੀਡ ਘਟਾਉਣ ਵਾਲੇ ਪਾਸੇ ਧਿਆਨ ਕੇਂਦਰਿਤ ਕੀਤਾ ਜਾਵੇਗਾ।
ਰੀਜਨਲ ਕਾਊਂਸਲਰ ਰੋਵੇਨਾ ਸੰਤੋਸ (ਵਾਰਡ 1 ਤੇ 5) ਦਾ ਇਹ ਮੰਨਣਾ ਹੈ ਕਿ ਟਰੈਫਿਕ ਨੂੰ ਸ਼ਾਂਤ ਕਰਨ ਲਈ ਚੁੱਕੇ ਜਾਣ ਵਾਲੇ ਕਦਮਾਂ ਦੇ ਚੰਗੇ ਨਤੀਜੇ ਨਿਕਲਣਗੇ। ਉਨ੍ਹਾਂ ਵੌਡਨ ਸਟਰੀਟ ਵੈਸਟ ਤੇ ਸੈਂਟਰ ਸਟਰੀਟ ਨੌਰਥ ਦੀ ਮਿਸਾਲ ਦਿੰਦਿਆਂ ਆਖਿਆ ਕਿ ਉੱਥੋਂ ਵਾਂਗ ਸਾਨੂੰ ਇੱਥੇ ਵੀ ਰੋਡ ਸੇਫਟੀ ਲਈ ਬਹੁ ਪੜਾਵੀ ਪਹੁੰਚ ਅਪਨਾਉਣੀ ਹੋਵੇਗੀ। ਉਨ੍ਹਾਂ ਆਖਿਆ ਕਿ ਭਾਵੇਂ ਅਸੀਂ ਪਹਿਲਾਂ ਹੀ ਇਸ ਇਲਾਕੇ ਵਿੱਚ ਗੱਡੀਆਂ ਦੀ ਰਫਤਾਰ ਘਟਾਉਣ ਲਈ ਕਈ ਕਦਮ ਚੁੱਕ ਚੁੱਕੇ ਹਾਂ, ਪਰ ਪੂਰੀ ਸਿਟੀ ਵਿੱਚ ਕਈ ਹੋਰਨਾਂ ਇਲਾਕਿਆਂ ਵਿੱਚ ਤੇਜ਼ ਰਫਤਾਰ ਨਾਲ ਚਲਾਈਆਂ ਜਾਣ ਵਾਲੀਆਂ ਗੱਡੀਆਂ ਕਾਰਨ ਚਿੰਤਾਂ ਬਣੀ ਹੋਈ ਹੈ।
ਉਨ੍ਹਾਂ ਆਖਿਆ ਕਿ ਸਿਟੀ ਵੱਲੋਂ ਸਾਡੀਆਂ ਸੜਕਾਂ ਨੂੰ ਸੁਰੱਖਿਅਤ ਬਣਾਉਣ ਲਈ ਕਈ ਤਰ੍ਹਾਂ ਦੇ ਮਾਪਦੰਡ ਅਪਣਾਏ ਜਾ ਰਹੇ ਹਨ ਜਿਵੇਂ ਕਿ ਸਪੀਡ ਕੈਮਰੇ ਲਾਉਣਾ। ਇਸ ਨਾਲ ਟਰੈਫਿਕ ਦਾ ਫਲੋਅ ਪਤਾ ਲੱਗਣ ਦੇ ਨਾਲ ਨਾਲ ਇਹ ਵੀ ਪਤਾ ਲੱਗੇਗਾ ਕਿ ਤੇਜ਼ ਰਫਤਾਰ ਗੱਡੀਆਂ ਚਲਾ ਕੇ ਨਿਯਮਾਂ ਦੀ ਉਲੰਘਣਾਂ ਕੌਣ ਕਰਦਾ ਹੈ। ਇਸ ਦੇ ਨਾਲ ਹੀ ਸਪੀਡ ਕੁਸ਼ਨਜ਼ ਵੀ ਬਣਾਏ ਜਾਣਗੇ। ਜਿਨ੍ਹਾਂ ਨਾਲ ਵੱਡੀਆਂ ਬੱਸਾਂ ਤੇ ਐਮਰਜੰਸੀ ਗੱਡੀਆਂ ਤਾਂ ਅਰਾਮ ਨਾਲ ਨਿਕਲ ਸਕਦੀਆਂ ਹਨ ਪਰ ਨਿੱਕੀਆਂ ਗੱਡੀਆਂ ਨੂੰ ਹੌਲੀ ਰਫਤਾਰ ਨਾਲ ਲੰਘਾਉਣਾ ਪੈਂਦਾ ਹੈ। ਇਸ ਦੇ ਨਾਲ ਹੀ ਰੋਡ ਡਾਈਟਸ ਦੀ ਮਦਦ ਵੀ ਟਰੈਫਿਕ ਨੂੰ ਕੰਟਰੋਲ ਕਰਨ ਲਈ ਕੀਤੀ ਜਾਵੇਗੀ। ਇਸ ਤਹਿਤ ਸੜਕ ਉੱਤੇ ਸਪੇਸ ਨੂੰ ਨਿੱਕੀਆਂ ਲੇਨਜ਼ ,ਚੌੜੇ ਸਾਈਡਵਾਕਸ, ਪੇਂਟ ਕੀਤੇ ਗਏ ਮੋੜ ਤੇ ਸਮਰਪਿਤ ਸਾਈਕਲਿੰਗ ਲੇਨਜ਼ ਵਿੱਚ ਬਦਲ ਦਿੱਤਾ ਜਾਂਦਾ ਹੈ।
2022 ਵਿੱਚ ਵਾਰਡਜ਼ 1 ਤੇ 5 ਦੀਆਂ ਕਈ ਸੜਕਾਂ ਉੱਤੇ ਫਲੈਕਸੀ ਸਾਈਨਜ਼ ਲਾਏ ਵੀ ਗਏ ਸਨ। ਇਹ ਸਾਈਨ ਗੱਡੀਆਂ ਤੋਂ ਹੋਣ ਵਾਲੇ ਨੁਕਸਾਨ ਨੂੰ ਜਰਨ ਤੇ ਗੱਡੀਆਂ ਦੀ ਟੱਕਰ ਦੇ ਮਾਮਲੇ ਵਿੱਚ ਹੋਣ ਵਾਲੇ ਨੁਕਸਾਨ ਤੋਂ ਬਚਾਉਣ ਲਈ ਤਿਆਰ ਕੀਤੇ ਜਾਂਦੇ ਹਨ। ਇਨ੍ਹਾਂ ਨੂੰ ਸੜਕ ਦੇ ਵਿਚਕਾਰ ਲਾਇਆਂ ਜਾਂਦਾ ਹੈ। ਇਹ ਸਾਈਨ ਟਰੈਫਿਕ ਦੀ ਰਫਤਾਰ ਘਟਾਉਣ ਤੇ ਹਾਦਸਿਆਂ ਤੋਂ ਬਚਾਉਣ ਵਿੱਚ ਮਦਦਗਾਰ ਸਾਬਤ ਹੋਏ ਹਨ।ਟਰੈਫਿਕ ਉਲੰਘਣਾਵਾਂ ਕਾਰਨ ਹੋਣ ਵਾਲੀਆਂ ਮੌਤਾਂ ਤੇ ਗੰਭੀਰ ਜ਼ਖ਼ਮੀ ਹੋਣ ਦੇ ਮਾਮਲਿਆਂ ਨੂੰ ਘਟਾਉਣ ਲਈ ਵਿਜ਼ਨ ਜ਼ੀਰੋ ਨੂੰ ਸਿਟੀ ਵੱਲੋਂ ਪਹਿਲ ਦਿੱਤੀ ਜਾ ਰਹੀ ਹੈ। ਸਾਰੇ ਯੂਜ਼ਰਜ਼ ਲਈ ਸੇਫ ਤੇ ਸਥਿਰ ਟਰਾਂਸਪੋਰਟੇਸ਼ਨ ਸਿਸਟਮ ਲਿਆਉਣ ਲਈ ਰੋਡ ਡਿਜ਼ਾਈਨ ਵਿੱਚ ਸੁਧਾਰ ਕਰਨਾ, ਟਰੈਫਿਕ ਨਿਯਮਾਂ ਨੂੰ ਲਾਗੂ ਕਰਨਾ ਤੇ ਲੋਕਾਂ ਨੂੰ ਇਨ੍ਹਾਂ ਨਿਯਮਾਂ ਤੋਂ ਜਾਣੂ ਕਰਵਾਉਣ ਲਈ ਅਹਿਮ ਉਪਰਾਲੇ ਕੀਤੇ ਜਾ ਰਹੇ ਹਨ। ਸਿਟੀ ਕਾਊਂਸਲ ਨੇ ਕੁੱਝ ਚੋਣਵੇੱ ਇਲਾਕਿਆਂ ਵਿੱਚ ਸਪੀਡ ਲਿਮਿਟ ਘਟਾਉਣ ਲਈ ਪਾਇਲਟ ਪ੍ਰੋਗਰਾਮ ਸ਼ੁਰੂ ਕੀਤਾ ਹੈ। ਇਸ ਤਹਿਤ ਸੱਭ ਤੋਂ ਪਹਿਲਾਂ ਰੌਇਲ ਵੈਸਟ ਡਰਾਈਵ ਤੇ ਐਲਬਰਨ ਮਾਰਕਲ ਡਰਾਈਵ ਇਲਾਕਿਆਂ ਉੱਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ।ਇਸ ਦੌਰਾਨ ਸੜਕਾਂ ਨੂੰ ਵਧੇਰੇ ਸੁਰੱਖਿਅਤ ਬਣਾਉਣ ਲਈ ਵਾਧੂ ਫੰਡ ਮੁਹੱਈਆ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ।ਇਸ ਦੇ ਨਾਲ ਹੀ ਜਨਤਾ ਨੂੰ ਜਾਗਰੂਕ ਕਰਨ ਲਈ ਕੈਂਪੇਨਜ਼, ਐਜੂਕੇਸ਼ਨਲ ਪ੍ਰੋਗਰਾਮ ਤੇ ਕਮਿਊਨਿਟੀ ਨੂੰ ਸ਼ਾਮਲ ਕਰਨ ਲਈ ਨਵੀਂਆਂ ਪਹਿਲਕਦਮੀਆਂ ਸ਼ੁਰੂ ਕੀਤੀਆਂ ਜਾਣਗੀਆਂ।

 

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਕਾਊਂਸਲਰ ਰੋਵੇਨਾ ਸੈਂਟੋਸ FCM ਦੀ ਫਾਈਨਾਂਸ ਐਂਡ ਇੰਫ੍ਰਾਸਟਰਕਚਰ ਕਮੇਟੀ ਦੇ ਫਿਰ ਤੋਂ ਪ੍ਰਧਾਨ ਨਿਯੁਕਤ ਟੀਟੀਸੀ ਸਟੇਸ਼ਨ `ਤੇ ਲੁੱਟ-ਖੌਹ ਦੌਰਾਨ ਇੱਕ ਵਿਅਕਤੀ `ਤੇ ਹਮਲਾ ਕਰਨ ਵਾਲੇ ਦੋ ਮੁਲਜ਼ਮਾਂ ਦੀ ਪੁਲਿਸ ਨੂੰ ਭਾਲ ਹਾਈਵੇ 401 `ਤੇ ਹਾਦਸੇ ਵਿਚ ਮਿਸੀਸਾਗਾ ਦੇ 82 ਸਾਲਾ ਵਿਅਕਤੀ ਦੀ ਮੌਤ ਜੂਨ ਵਿੱਚ ਹੋਏ ਸਾਈਬਰ ਹਮਲੇ ਵਿੱਚ ਕੁੱਝ ਵਿਦਿਆਰਥੀਆਂ ਦੀ ਜਾਣਕਾਰੀ ਹੋ ਸਕਦੀ ਹੈ ਉਜਾਗਰ : ਟੋਰਾਂਟੋ ਡਿਸਟਰਿਕਟ ਸਕੂਲ ਬੋਰਡ ਵਹਿਟਬੀ ਵਿੱਚ ਹਾਈਵੇ 401 `ਤੇ ਹਾਦਸੇ ਵਿਚ ਇੱਕ ਵਿਅਕਤੀ ਦੀ ਮੌਤ, ਦੋ ਜਖ਼ਮੀ ਹਰਦੀਪ ਗਰੇਵਾਲ ਦੇ ਬਾਰਬੇਕਿਊ `ਚ ਪਹੁੰਚੇ ਪ੍ਰੀਮਿਅਰ ਫੋਰਡ, ਕਿਹਾ- ਹਰਦੀਪ ਗਰੇਵਾਲ ਸਾਡੀ ਟੀਮ ਦੇ ਚੈਂਪੀਅਨ ਦਰਹਮ ਪੁਲਿਸ ਨੇ ਛੇ ਮਹੀਨੇ ਦੀ ਲੰਬੀ ਜਾਂਚ ਤੋਂ ਬਾਅਦ 32 ਲੋਕਾਂ ਨੂੰ ਕੀਤਾ ਗ੍ਰਿਫ਼ਤਾਰ ਬਲੈਕ ਓਕ ਸੀਨੀਅਰ ਕਲੱਬ ਨੇ ਮਨਾਇਆ ਭਾਰਤ ਦਾ 78ਵਾਂ ਅਜ਼ਾਦੀ ਦਿਹਾੜਾ ਡਾ. ਸੁਰਿੰਦਰ ਧੰਜਲ ਤੇ ਪ੍ਰੋ. ਰਾਜੇਸ਼ ਗੌਤਮ ਨਾਲ ਰੂ-ਬ-ਰੂ ਤੇ ਸਨਮਾਨ ਸਮਾਗ਼ਮ ਹਾਈਵੇ 401 `ਤੇ ਤਿੰਨ ਵਾਹਨਾਂ ਦੀ ਟੱਕਰ ਵਿੱਚ ਦੋ ਬੱਚਿਆਂ ਸਮੇਤ ਛੇ ਜ਼ਖਮੀ, ਹਸਪਤਾਲ `ਚ ਭਰਤੀ