Welcome to Canadian Punjabi Post
Follow us on

01

September 2024
ਬ੍ਰੈਕਿੰਗ ਖ਼ਬਰਾਂ :
 
ਟੋਰਾਂਟੋ/ਜੀਟੀਏ

ਟੋਰਾਂਟੋ ਦੇ ਮੇਅਰ ਦੇ ਅਹੁਦੇ ਦੀ ਦੌੜ ਵਿੱਚ ਮਿਤਜ਼ੀ ਹੰਟਰ ਵੀ ਨਿੱਤਰੀ

March 30, 2023 09:07 AM

ਓਨਟਾਰੀਓ, 30 ਮਾਰਚ (ਪੋਸਟ ਬਿਊਰੋ) : ਓਨਟਾਰੀਓ ਤੋਂ ਲਿਬਰਲ ਐਮਪੀਪੀ ਮਿਤਜ਼ੀ ਹੰਟਰ ਵੱਲੋਂ ਵੀ ਟੋਰਾਂਟੋ ਦੇ ਮੇਅਰ ਦੀ ਦੌੜ ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ ਗਿਆ ਹੈ। ਆਪਣੇ ਇਨ੍ਹਾਂ ਇਰਾਦਿਆਂ ਦੀ ਪੁਸ਼ਟੀ ਹੰਟਰ ਵੱਲੋਂ ਵੀਰਵਾਰ ਨੂੰ ਕੀਤੀ ਗਈ।
ਸਕਾਰਬਰੋ-ਗਿੱਲਵੁੱਡ ਤੋਂ ਲਿਬਰਲ ਐਮਪੀਪੀ ਨੇ ਆਖਿਆ ਕਿ ਉਨ੍ਹਾਂ ਵਰਗੀ ਚੈਂਪੀਅਨ ਦੀ ਇਸ ਸਮੇਂ ਟੋਰਾਂਟੋ ਨੂੰ ਸੱਭ ਤੋਂ ਵੱਧ ਲੋੜ ਹੈ। ਇੱਕ ਬਿਆਨ ਵਿੱਚ ਹੰਟਰ ਨੇ ਆਖਿਆ ਕਿ ਇਹ ਚੋਣਾਂ ਟੋਰਾਂਟੋ ਲਈ ਟਰਨਿੰਗ ਪੁਆਇੰਟ ਹੋਣਗੀਆਂ। ਸਾਡੇ ਕੋਲ ਜਾਂ ਤਾਂ ਅਗਲੇ ਪੱਧਰ ਤੱਕ ਉੱਠਣ ਦਾ ਮੌਕਾ ਹੋਵੇਗਾ ਤੇ ਜਾਂ ਫਿਰ ਅਸੀਂ ਖੱਡ ਵਿੱਚ ਡਿੱਗ ਸਕਦੇ ਹਾਂ। ਅਗਲੇ ਪੱਧਰ ਉੱਤੇ ਜਾਣ ਲਈ ਟੋਰਾਂਟੋ ਵਾਸੀਆਂ ਨੂੰ ਉਨ੍ਹਾਂ ਦੀ ਮਦਦ ਦੀ ਲੋੜ ਹੈ।
ਹੰਟਰ ਦੇ ਪਲੇਟਫਾਰਮ ਅਨੁਸਾਰ ਉਹ ਆਪਣਾ ਸਾਰਾ ਧਿਆਨ ਟੀਟੀਸੀ ਸੇਫਟੀ, ਘਰਾਂ ਦੀ ਉਪਲਬਧਤਾ ਤੇ ਕਿਫਾਇਤੀਪਣ, ਹੋਮਲੈੱਸਨੈੱਸ ਨੂੰ ਖ਼ਤਮ ਕਰਨ, ਲੋਕਲ ਜਮਹੂਰੀਅਤ ਨੂੰ ਮਜ਼ਬੂਤ ਕਰਨ ਵੱਲ ਲਾਉਣਾ ਚਾਹੁੰਦੀ ਹੈ। ਉਨ੍ਹਾਂ ਇਹ ਵੀ ਆਖਿਆ ਕਿ ਜੇ ਉਨ੍ਹਾਂ ਨੂੰ ਟੋਰੀ ਦੀ ਥਾਂ ਟੋਰਾਂਟੋ ਦਾ ਮੇਅਰ ਚੁਣਿਆ ਜਾਂਦਾ ਹੈ ਤਾਂ ਉਹ ਸਟਰਾਂਗ ਮੇਅਰ ਪਾਵਰਜ਼ ਦੀ ਵਰਤੋਂ ਨਹੀਂ ਕਰੇਗੀ।
ਹੰਟਰ ਤੋਂ ਇਲਾਵਾ ਇਸ ਦੌੜ ਵਿੱਚ ਕਾਊਂਸਲਰ ਬ੍ਰੈਡ ਬ੍ਰੈਡਫੋਰਡ, ਕਾਊਂਸਲਰ ਜੋਸ਼ ਮੈਟਲੋਅ, ਸਿਟੀ ਦੀ ਸਾਬਕਾ ਕਾਊਂਸਲਰ ਐਨਾ ਬੇਲਾਓ, ਸਾਬਕਾ ਪੁਲਿਸ ਚੀਫ ਮਾਰਕ ਸਾਂਡਰਸ ਤੇ ਜਿੱਲ ਪੈਨਾਲੋਸਾ ਸ਼ਾਮਲ ਹੋ ਚੁੱਕੇ ਹਨ।

 

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਕਾਊਂਸਲਰ ਰੋਵੇਨਾ ਸੈਂਟੋਸ FCM ਦੀ ਫਾਈਨਾਂਸ ਐਂਡ ਇੰਫ੍ਰਾਸਟਰਕਚਰ ਕਮੇਟੀ ਦੇ ਫਿਰ ਤੋਂ ਪ੍ਰਧਾਨ ਨਿਯੁਕਤ ਟੀਟੀਸੀ ਸਟੇਸ਼ਨ `ਤੇ ਲੁੱਟ-ਖੌਹ ਦੌਰਾਨ ਇੱਕ ਵਿਅਕਤੀ `ਤੇ ਹਮਲਾ ਕਰਨ ਵਾਲੇ ਦੋ ਮੁਲਜ਼ਮਾਂ ਦੀ ਪੁਲਿਸ ਨੂੰ ਭਾਲ ਹਾਈਵੇ 401 `ਤੇ ਹਾਦਸੇ ਵਿਚ ਮਿਸੀਸਾਗਾ ਦੇ 82 ਸਾਲਾ ਵਿਅਕਤੀ ਦੀ ਮੌਤ ਜੂਨ ਵਿੱਚ ਹੋਏ ਸਾਈਬਰ ਹਮਲੇ ਵਿੱਚ ਕੁੱਝ ਵਿਦਿਆਰਥੀਆਂ ਦੀ ਜਾਣਕਾਰੀ ਹੋ ਸਕਦੀ ਹੈ ਉਜਾਗਰ : ਟੋਰਾਂਟੋ ਡਿਸਟਰਿਕਟ ਸਕੂਲ ਬੋਰਡ ਵਹਿਟਬੀ ਵਿੱਚ ਹਾਈਵੇ 401 `ਤੇ ਹਾਦਸੇ ਵਿਚ ਇੱਕ ਵਿਅਕਤੀ ਦੀ ਮੌਤ, ਦੋ ਜਖ਼ਮੀ ਹਰਦੀਪ ਗਰੇਵਾਲ ਦੇ ਬਾਰਬੇਕਿਊ `ਚ ਪਹੁੰਚੇ ਪ੍ਰੀਮਿਅਰ ਫੋਰਡ, ਕਿਹਾ- ਹਰਦੀਪ ਗਰੇਵਾਲ ਸਾਡੀ ਟੀਮ ਦੇ ਚੈਂਪੀਅਨ ਦਰਹਮ ਪੁਲਿਸ ਨੇ ਛੇ ਮਹੀਨੇ ਦੀ ਲੰਬੀ ਜਾਂਚ ਤੋਂ ਬਾਅਦ 32 ਲੋਕਾਂ ਨੂੰ ਕੀਤਾ ਗ੍ਰਿਫ਼ਤਾਰ ਬਲੈਕ ਓਕ ਸੀਨੀਅਰ ਕਲੱਬ ਨੇ ਮਨਾਇਆ ਭਾਰਤ ਦਾ 78ਵਾਂ ਅਜ਼ਾਦੀ ਦਿਹਾੜਾ ਡਾ. ਸੁਰਿੰਦਰ ਧੰਜਲ ਤੇ ਪ੍ਰੋ. ਰਾਜੇਸ਼ ਗੌਤਮ ਨਾਲ ਰੂ-ਬ-ਰੂ ਤੇ ਸਨਮਾਨ ਸਮਾਗ਼ਮ ਹਾਈਵੇ 401 `ਤੇ ਤਿੰਨ ਵਾਹਨਾਂ ਦੀ ਟੱਕਰ ਵਿੱਚ ਦੋ ਬੱਚਿਆਂ ਸਮੇਤ ਛੇ ਜ਼ਖਮੀ, ਹਸਪਤਾਲ `ਚ ਭਰਤੀ