Welcome to Canadian Punjabi Post
Follow us on

31

August 2024
ਬ੍ਰੈਕਿੰਗ ਖ਼ਬਰਾਂ :
 
ਟੋਰਾਂਟੋ/ਜੀਟੀਏ

671 ਕਿੱਲੋ ਗੈਰਕਾਨੂੰਨੀ ਡਰੱਗਜ਼ ਬਰਾਮਦ ਕਰਨ ਵਿੱਚ ਟੋਰਾਂਟੋ ਪੁਲਿਸ ਨੂੰ ਮਿਲੀ ਸਫਲਤਾ

November 17, 2022 11:02 PM

ਟੋਰਾਂਟੋ, 17 ਨਵੰਬਰ (ਪੋਸਟ ਬਿਊਰੋ) : ਟੋਰਾਂਟੋ ਪੁਲਿਸ ਸਰਵਿਸ ਨੂੰ 671 ਕਿੱਲੋ ਗੈਰਕਾਨੂੰਨੀ ਡਰੱਗਜ਼ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਹੋਈ ਹੈ। ਇਨ੍ਹਾਂ ਵਿੱਚ 520 ਕਿੱਲੋ ਕ੍ਰਿਸਟਲ ਮੈਥਾਮਫੈਟਾਮਾਈਨ ਤੇ 151 ਕਿੱਲੋ ਕੋਕੀਨ ਸ਼ਾਮਲ ਹੈ। ਇੱਕ ਦਿਨ ਵਿੱਚ ਨਸਿ਼ਆਂ ਦੀ ਐਨੀ ਵੱਡੀ ਖੇਪ ਫੜ੍ਹਨ ਦਾ ਸਰਵਿਸ ਦੇ ਇਤਿਹਾਸ ਦਾ ਇਹ ਸੱਭ ਤੋਂ ਵੱਡਾ ਮਾਮਲਾ ਹੈ।
ਅੱਜ ਇੱਕ ਨਿਊਜ਼ ਕਾਨਫਰੰਸ ਵਿੱਚ ਸਪੈਸ਼ਲਾਈਜ਼ਡ ਆਪਰੇਸ਼ਨਜ਼ ਦੇ ਡਿਪਟੀ ਚੀਫ ਪੌਲੀਨ ਗ੍ਰੇਅ ਤੇ ਯੂਨਿਟ ਕਮਾਂਡਰ ਆਫ ਦਾ ਡਰੱਗ ਸਕੁਐਡ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਨਸਿ਼ਆਂ ਦੀ ਕੀਮਤ 58 ਮਿਲੀਅਨ ਡਾਲਰ ਹੈ।ਟੋਰਾਂਟੋ ਪੁਲਿਸ ਵੱਲੋਂ ਟੋਰਾਂਟੋ ਦੇ ਅਜਿਹੇ ਦੋ ਘਰਾਂ ਦੀ ਸ਼ਨਾਖ਼ਤ ਕੀਤੀ ਗਈ ਜਿੱਥੇ ਇਹ ਨਸੇ਼ ਰੱਖੇ ਜਾ ਰਹੇ ਸਨ। ਚਾਰ ਹਫਤਿਆਂ ਦੀ ਜਾਂਚ ਤੋਂ ਬਾਅਦ ਇਨ੍ਹਾਂ ਦੋ ਥਾਂਵਾਂ ਲਈ ਸਰਚ ਵਾਰੰਟ ਜਾਰੀ ਕੀਤੇ ਗਏ। ਤਿੰਨ ਗੱਡੀਆਂ ਲੈ ਕੇ 5 ਅਕਤੂਬਰ, 2022 ਨੂੰ ਇਨ੍ਹਾਂ ਥਾਂਵਾਂ ਉੱਤੇ ਛਾਪੇ ਮਾਰੇ ਗਏ ਤੇ ਨਸਿ਼ਆਂ ਦੀ ਵੱਡੀ ਖੇਪ ਬਰਾਮਦ ਕੀਤੀ ਗਈ।
ਇਨ੍ਹਾਂ ਨਸਿ਼ਆਂ ਦੀ ਸਮਗਲਿੰਗ ਦੇ ਸਬੰਧ ਵਿੱਚ ਤਿੰਨ ਵਿਅਕਤੀਆਂ ਦੀ ਪਛਾਣ ਕੀਤੀ ਗਈ ਹੈ। ਇੱਕ ਵਾਰੀ ਇਨ੍ਹਾਂ ਨੂੰ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਇਨ੍ਹਾਂ ਨੂੰ ਸਮਗਲਿੰਗ ਦੇ ਇਰਾਦੇ ਨਾਲ ਕੋਕੀਨ ਤੇ ਕ੍ਰਿਸਟਲ ਮੈਥਾਮਫੈਟਾਮਾਈਨ ਰੱਖਣ ਲਈ ਚਾਰਜ ਕੀਤਾ ਜਾਵੇਗਾ ਤੇ ਇਨ੍ਹਾਂ ਦੇ ਨਾਂ ਵੀ ਉਦੋਂ ਜਾਰੀ ਕੀਤੇ ਜਾਣਗੇ।
ਟੋਰਾਂਟੋ ਪੁਲਿਸ ਸਰਵਿਸ ਦੇ ਨਾਲ ਡਰੱਗ ਸਕੁਐਡ ਮੇਜਰ ਪ੍ਰੋਜੈਕਟ ਸੈਕਸ਼ਨ ਤੇ ਏਸ਼ੀਅਨ ਆਰਗੇਨਾਈਜ਼ਡ ਕ੍ਰਾਈਮ ਟਾਸਕ ਫੋਰਸ ਵੱਲੋਂ ਰਲ ਕੇ ਇਨ੍ਹਾਂ ਨਸਿ਼ਆਂ ਨੂੰ ਬਰਾਮਦ ਕੀਤਾ ਗਿਆ।ਓਨਟਾਰੀਓ ਸਰਕਾਰ ਵੱਲੋਂ ਮੁਹੱਈਆ ਕਰਵਾਏ ਗਏ ਫੰਡਾਂ ਸਦਕਾ ਕ੍ਰਿਮੀਨਲ ਇੰਟੈਲੀਜੈਂਸ ਸਰਵਿਸ ਆਫ ਓਨਟਾਰੀਓ ਨੇ ਵੀ ਜਾਂਚ ਵਿੱਚ ਟੋਰਾਂਟੋ ਪੁਲਿਸ ਸਰਵਿਸ ਦੀ ਮਦਦ ਕੀਤੀ।

 

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਕਾਊਂਸਲਰ ਰੋਵੇਨਾ ਸੈਂਟੋਸ FCM ਦੀ ਫਾਈਨਾਂਸ ਐਂਡ ਇੰਫ੍ਰਾਸਟਰਕਚਰ ਕਮੇਟੀ ਦੇ ਫਿਰ ਤੋਂ ਪ੍ਰਧਾਨ ਨਿਯੁਕਤ ਟੀਟੀਸੀ ਸਟੇਸ਼ਨ `ਤੇ ਲੁੱਟ-ਖੌਹ ਦੌਰਾਨ ਇੱਕ ਵਿਅਕਤੀ `ਤੇ ਹਮਲਾ ਕਰਨ ਵਾਲੇ ਦੋ ਮੁਲਜ਼ਮਾਂ ਦੀ ਪੁਲਿਸ ਨੂੰ ਭਾਲ ਹਾਈਵੇ 401 `ਤੇ ਹਾਦਸੇ ਵਿਚ ਮਿਸੀਸਾਗਾ ਦੇ 82 ਸਾਲਾ ਵਿਅਕਤੀ ਦੀ ਮੌਤ ਜੂਨ ਵਿੱਚ ਹੋਏ ਸਾਈਬਰ ਹਮਲੇ ਵਿੱਚ ਕੁੱਝ ਵਿਦਿਆਰਥੀਆਂ ਦੀ ਜਾਣਕਾਰੀ ਹੋ ਸਕਦੀ ਹੈ ਉਜਾਗਰ : ਟੋਰਾਂਟੋ ਡਿਸਟਰਿਕਟ ਸਕੂਲ ਬੋਰਡ ਵਹਿਟਬੀ ਵਿੱਚ ਹਾਈਵੇ 401 `ਤੇ ਹਾਦਸੇ ਵਿਚ ਇੱਕ ਵਿਅਕਤੀ ਦੀ ਮੌਤ, ਦੋ ਜਖ਼ਮੀ ਹਰਦੀਪ ਗਰੇਵਾਲ ਦੇ ਬਾਰਬੇਕਿਊ `ਚ ਪਹੁੰਚੇ ਪ੍ਰੀਮਿਅਰ ਫੋਰਡ, ਕਿਹਾ- ਹਰਦੀਪ ਗਰੇਵਾਲ ਸਾਡੀ ਟੀਮ ਦੇ ਚੈਂਪੀਅਨ ਦਰਹਮ ਪੁਲਿਸ ਨੇ ਛੇ ਮਹੀਨੇ ਦੀ ਲੰਬੀ ਜਾਂਚ ਤੋਂ ਬਾਅਦ 32 ਲੋਕਾਂ ਨੂੰ ਕੀਤਾ ਗ੍ਰਿਫ਼ਤਾਰ ਬਲੈਕ ਓਕ ਸੀਨੀਅਰ ਕਲੱਬ ਨੇ ਮਨਾਇਆ ਭਾਰਤ ਦਾ 78ਵਾਂ ਅਜ਼ਾਦੀ ਦਿਹਾੜਾ ਡਾ. ਸੁਰਿੰਦਰ ਧੰਜਲ ਤੇ ਪ੍ਰੋ. ਰਾਜੇਸ਼ ਗੌਤਮ ਨਾਲ ਰੂ-ਬ-ਰੂ ਤੇ ਸਨਮਾਨ ਸਮਾਗ਼ਮ ਹਾਈਵੇ 401 `ਤੇ ਤਿੰਨ ਵਾਹਨਾਂ ਦੀ ਟੱਕਰ ਵਿੱਚ ਦੋ ਬੱਚਿਆਂ ਸਮੇਤ ਛੇ ਜ਼ਖਮੀ, ਹਸਪਤਾਲ `ਚ ਭਰਤੀ