Welcome to Canadian Punjabi Post
Follow us on

26

September 2024
 
ਟੋਰਾਂਟੋ/ਜੀਟੀਏ

ਵੀਜ਼ਾ ਐਪਲੀਕੇਸ਼ਨ ਨਾਲ ਜਮ੍ਹਾਂ ਕਰਵਾਉਣੇ ਹੋਣਗੇ ਸਰੰਡਰ ਸਰਟੀਫਿਕੇਟ ਤੇ ਪੁਰਾਣੇ ਰੱਦ ਕੀਤੇ ਭਾਰਤੀ ਪਾਸਪੋਰਟ

September 29, 2022 11:40 PM

ਟੋਰਾਂਟੋ, 29 ਸਤੰਬਰ (ਪੋਸਟ ਬਿਊਰੋ) : ਸਾਰੇ ਭਾਰਤੀ ਪਾਸਪੋਰਟ ਹੋਲਡਰਜ਼ ਨੂੰ ਇਹ ਸੂਚਿਤ ਕੀਤਾ ਜਾਂਦਾ ਹੈ ਕਿ ਵਿਦੇਸ਼ ਦੀ ਨਾਗਰਿਕਤਾ ਹਾਸਲ ਕਰਨ ਉਪਰੰਤ, ਉਨ੍ਹਾਂ ਨੂੰ ਕਾਨੂੰਨ ਤਹਿਤ ਆਪਣੇ ਭਾਰਤੀ ਪਾਸਪੋਰਟ ਨੇੜਲੇ ਇੰਡੀਅਨ ਮਿਸ਼ਨ/ਪੋਸਟ ਕੋਲ ਸਰੰਡਰ ਕਰਨੇ ਹੋਣਗੇ। ਭਾਰਤੀ ਮੂਲ ਦੇ ਇਨ੍ਹਾਂ ਵਿਦੇਸ਼ੀ ਨਾਗਰਿਕਾਂ, ਜਿਨ੍ਹਾਂ ਨੇ ਅਜੇ ਤੱਕ ਆਪਣੇ ਭਾਰਤੀ ਪਾਸਪੋਰਟ ਸਰੰਡਰ ਨਹੀਂ ਕੀਤੇ ਹਨ, ਨੂੰ ਜਲਦ ਹੀ ਅਜਿਹਾ ਕਰਨ ਤੇ ਜਲਦ ਤੋਂ ਜਲਦ ਸਰੰਡਰ ਸਰਟੀਫਿਕੇਟ ਹਾਸਲ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।ਭਾਰਤੀ ਪਾਸਪੋਰਟ ਨੂੰ ਸਰੰਡਰ ਕਰਨ ਸਬੰਧੀ ਵੇਰਵੇ <https://www.cgitoronto.gov.in> ਉੱਤੇ ਵੇਖੇ ਜਾ ਸਕਦੇ ਹਨ।
2· ਭਾਰਤੀ ਮੂਲ ਦੇ ਬਜ਼ੁਰਗ ਵਿਅਕਤੀਆਂ, ਜਿਹੜੇ ਬਹੁਤ ਸਮਾਂ ਪਹਿਲਾਂ ਕੈਨੇਡਾ ਆ ਗਏ ਸਨ ਤੇ ਜਿਨ੍ਹਾਂ ਨੂੰ ਆਪਣੇ ਪੁਰਾਣੇ ਭਾਰਤੀ ਪਾਸਪੋਰਟ ਨਹੀਂ ਲੱਭ ਰਹੇ, ਨੂੰ ਪੇਸ਼ ਆਉਣ ਵਾਲੀਆਂ ਦਿੱਕਤਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਕਾਊਂਸਲੇਟ ਨੇ ਸਰੰਡਰ ਸਰਟੀਫਿਕੇਟ/ਪੁਰਾਣੇ ਰੱਦ ਕੀਤੇ ਗਏ ਭਾਰਤੀ ਸਰਟੀਫਿਕੇਟ ਮੁਹੱਈਆ ਕਰਵਾਉਣ ਦੀ ਸ਼ਰਤ ਵਿੱਚ ਢਿੱਲ ਦੇਣ ਦਾ ਫੈਸਲਾ ਕੀਤਾ ਹੈ।
3· ਭਾਰਤੀ ਮੂਲ ਦੇ ਜਿਨ੍ਹਾਂ ਲੋਕਾਂ ਨੇ ਪਹਿਲੀ ਜੂਨ, 2010 ਤੋਂ ਪਹਿਲਾਂ ਕੈਨੇਡੀਅਨ ਨਾਗਰਿਕਤਾ ਹਾਸਲ ਕੀਤੀ ਹੈ ਤੇ ਜਿਹੜੇ ਸਰੰਡਰ ਸਰਟੀਫਿਕੇਟ ਦੀ ਕਾਪੀ ਮੁਹੱਈਆ ਕਰਵਾਉਣ ਤੋਂ ਅਸਮਰੱਥ ਹਨ, ਉਹ ਸਰੰਡਰ ਸਰਟੀਫਿਕੇਟ/ਪੁਰਾਣੇ ਰੱਦ ਕੀਤੇ ਗਏ ਭਾਰਤੀ ਪਾਸਪੋਰਟ ਦੀ ਅਣਉਪਲਬਧਤਾ ਦੇ ਸਬੰਧ ਵਿੱਚ ਪ੍ਰਮਾਣ ਕੀਤਾ ਗਿਆ ਹਲਫੀਆ ਬਿਆਨ ਮੁਹੱਈਆ ਕਰਵਾ ਸਕਦੇ ਹਨ। ਹਲਫੀਆ ਬਿਆਨ ਦਾ ਫਾਰਮੈਟ ਮਿਸ਼ਨ ਦੀ ਵੈੱਬਸਾਈਟ ਦੇ ਹੇਠਾਂ ਦਿੱਤੇ ਲਿੰਕ ਉੱਤੇ ਵੇਖਿਆ ਜਾ ਸਕਦਾ ਹੈ : https://www.cgitoronto.gov.in/docs/1663087092visa%20affidavit.pdf
4· ਭਾਰਤੀ ਮੂਲ ਦੇ ਵਿਅਕਤੀਆਂ, ਜਿਨ੍ਹਾਂ ਕੋਲ ਸਰੰਡਰ ਸਰਟੀਫਿਕੇਟ/ਪੁਰਾਣੇ ਰੱਦ ਕੀਤੇ ਭਾਰਤੀ ਪਾਸਪੋਰਟ ਹਨ, ਨੂੰ ਆਪਣੀ ਵੀਜ਼ਾ ਐਪਲੀਕੇਸ਼ਨ ਦੇ ਨਾਲ ਸਰੰਡਰ ਸਰਟੀਫਿਕੇਟ/ਪੁਰਾਣੇ ਰੱਦ ਕੀਤੇ ਭਾਰਤੀ ਪਾਸਪੋਰਟ ਦੀ ਕਾਪੀ ਜਮ੍ਹਾਂ ਕਰਵਾਉਣੀ ਹੋਵੇਗੀ।

 

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਮਿਸੀਸਾਗਾ ਵਿੱਚ ਸੜਕ ਹਾਦਸੇ ਵਿਚ ਚਾਰ ਲੋਕ ਜ਼ਖਮੀ ਕਿੰਗ ਸਿਟੀ ਵਿੱਚ ਟਾਰਗਿਟ ਗੋਲੀਬਾਰੀ ਕਰਨ ਵਾਲਾ ਗ੍ਰਿਫ਼ਤਾਰ ਪੋਰਸ਼ ਚੋਰੀ ਦੇ ਵਾਇਰਲ ਵੀਡੀਓ ਵਿੱਚ ਦਿਸੀ ਬਰੈਂਪਟਨ ਦੀ ਲੜਕੀ `ਤੇ ਹੁਣ ਲੱਗੇ ਟੋਰਾਂਟੋ ਵਿੱਚ ਆਟੋ ਚੋਰੀ ਦੇ ਚਾਰਜਿਜ਼ ਬਰੈਂਪਟਨ ਦੇ ਵਿਅਕਤੀ `ਤੇ ਇੱਕ ਲੱਖ 70 ਹਜ਼ਾਰ ਡਾਲਰ ਦੀ ਠੱਗੀ ਦਾ ਦੋਸ਼, ਇੱਕ ਗ੍ਰਿਫ਼ਤਾਰ ਬਰੈਂਪਟਨ ਨਿਵਾਸੀ ਪੁਨੀਤ ਜੋਹਲ ਨੂੰ ‘ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਭਲਾਈ ਕਰਨ ਲਈ ਕੀਤਾ ਸਨਮਾਨਿਤ ਨਕਲੀ ਪੁਲਿਸ ਅਧਿਕਾਰੀ ਬਣਕੇ ਕੀਤਾ ਫੋਨ, ਠੱਗੇ 6 ਹਜ਼ਾਰ ਡਾਲਰ, ਪੁਲਿਸ ਨੇ ਬਰੈਂਪਟਨ ਦੇ ਵਿਅਕਤੀ `ਤੇ ਲਗਾਇਆ ਚਾਰਜਿਜ਼, ਦੂਜੇ ਮੁਲਜ਼ਮ ਦੀ ਭਾਲ ਜਾਰੀ ਟੀ.ਪੀ.ਏ.ਆਰ. ਕਲੱਬ ਦੇ 26 ਮੈਂਬਰਾਂ ਨੇ ਪੀਟਰਬੋਰੋ ਵਿਖੇ ਦੂਸਰੇ ‘ਮੋਨਾਰਕ ਬਟਰਫ਼ਲਾਈ ਫੈਸਟੀਵਲ’ ਦੌਰਾਨ 10 ਕਿਲੋਮੀਟਰ ਦੌੜ ਵਿਚ ਲਿਆ ਹਿੱਸਾ ਪਰਵਾਸੀ ਪੰਜਾਬੀ ਪੈੱਨਸ਼ਨਰਾਂ ਦਾ ਭਰਵਾਂ ਸਲਾਨਾ ਇਜਲਾਸ: ਪੈੱਨਸ਼ਨ ਸਬੰਧੀ ਮੰਗਾਂ ਤੋਂ ਇਲਾਵਾ ਸੀਨੀਅਰ ਸਿਟੀਜ਼ਨਾਂ ਦੇਫ਼ੈੱਡਰਲ, ਪ੍ਰੋਵਿੰਸ਼ੀਅਲ ਤੇ ਸਥਾਨਕ ਸਰਕਾਰਾਂ ਦੇ ਪੱਧਰ ਦੇਮਸਲੇ ਵੀ ਵਿਚਾਰੇ ਗਏ ਓਂਟਾਰੀਓ ਦੇ ਇਲਾਕਿਆਂ ਵਿੱਚ ਮੀਂਹ ਦੀ ਚਿਤਾਵਨੀ, ਟੋਰਾਂਟੋ ਵਿੱਚ 50 ਮਿ.ਮੀ. ਤੱਕ ਪੈ ਸਕਦਾ ਹੈ ਮੀਂਹ ਟੋਰਾਂਟੋ ਵਿਰੋਧ ਪ੍ਰਦਰਸ਼ਨ ਲਈ ਸਕੂਲ ਟਰਿਪ ਦੀ ਜਾਂਚ ਹੋਵੇ : ਫੋਰਡ