ਸਮੱਗਰੀ-ਪੰਜ ਵੱਡੇ ਚਮਚ ਤੇਲ, ਚਾਰ ਪਿਆਜ਼ ਵੱਡੇ ਆਕਾਰ ਦੇ ਬਰੀਕ ਕੱਟੇ ਹੋਏ, ਦੋ ਸ਼ਿਮਲਾ ਮਿਰਚਾਂ ਵੱਡੇ ਆਕਾਰ ਦੀਆਂ ਕੱਟੀਆਂ ਹੋਈਆਂ, ਪੰਜ ਟਮਾਟਰ ਮੱਧਮ ਆਕਾਰ ਦੇ ਕੱਟੇ ਹੋਏ, ਟਮਾਟਰ ਸਾਸ ਦੋ ਵੱਡੇ ਚਮਚੇ, ਦੋ ਤਿਆਰ ਕੁਲਚੇ, ਮੇਇਓਨੀਜ਼ 4-5 ਵੱਡੇ ਚਮਚ, ਨੂਡਲਸ ਮਸਾਲਾ ਦੋ ਵੱਡੇ ਚਮਚ, ਪਨੀਰ 400 ਗਰਾਮ ਕੱਦੂਕਸ ਕੀਤਾ ਹੋਇਆ, ਚਿੱਲੀ ਫਲੈਕਸ, ਇੱਕ ਵੱਡਾ ਚਮਚ, ਓਰੀਗੈਨੋ 1 ਵੱਡਾ ਚਮਚ, ਸੋਇਆ ਸਾਸ-1 ਛੋਟਾ ਚਮਚ, ਸਫੇਦ ਸਿਰਕਾ ਇੱਕ ਛੋਟਾ ਚਮਚ।
ਵਿਧੀ- ਕੜਾਹੀ ਵਿੱਚ ਤੇਲ ਗਰਮ ਕਰੋ। ਜ਼ੀਰਾ ਤੜਕੋ। ਪਿਆਜ਼ ਹਲਕਾ ਭੂਰਾ ਹੋਣ ਤੱਕ ਭੁੰਨੋ। ਸ਼ਿਮਲਾ ਮਿਰਚ, ਹਰੀ ਮਿਰਚ ਅਤੇ ਟਮਾਟਰ ਮਿਲਾ ਕੇ ਪੰਜ ਮਿੰਟ ਭੁੰਨੋ। ਨਮਕ, ਲਾਲ ਮਿਰਚ ਪਾਊਡਰ, ਧਨੀਆ ਪਾਊਡਰ, ਕਾਲੀ ਮਿਰਚ ਅਤੇ ਅਮਚੂਰ ਪਾਊਡਰ ਮਿਲਾ ਕੇ ਦੋ ਚਾਰ ਮਿੰਟ ਭੁੰਨੋ। ਕੱਦੂਕਸ ਪਨੀਰ ਮਿਲਾ ਕੇ ਪਕਾਓ। ਪੰਜ ਮਿੰਟ ਬਾਅਦ ਹਰਾ ਧਨੀ ਮਿਕਸ ਕਰੋ। ਤਿਆਰ ਕੁਲਚੇ ਦੇ ਦੋ ਹਿੱਸੇ ਕਰੋ। ਇੱਕ ਹਿੱਸੇ ਵਿੱਚ ਪਨੀਰ ਦਾ ਮਿਸ਼ਰਣ ਫੈਲਾਓ ਅਤੇ ਦੂਸਰੇ ਹਿੱਸੇ ਨਾਲ ਢਕ ਦਿਓ। ਤੇਲ ਲਗਾਉਂਦੇ ਹੋਏ ਕਰੀਬ ਸੱਤ ਤੋਂ ਦਸ ਮਿੰਟ ਦੋਵਾਂ ਪਾਸਿਓਂ ਤੋਂ ਸੇਕੋ। ਤਿਆਰ ਕੁਲਚਾ ਪੁਦੀਨ ਦੀ ਚਟਣੀ ਜਾਂ ਟਮਾਟਰ ਸਾਸ ਨਾਲ ਪਰੋਸੋ।