ਸਮੱਗਰੀ: ਬ੍ਰੈੱਡ ਸਲਾਈਸ ਤਿੰਨ, ਮਿਓਨੀਜ਼ ਲੋੜ ਅਨੁਸਾਰ, ਅੱਧਾ ਪਿਆਜ਼ ਕੱਟਿਆ ਹੋਇਆ, ਅੱਧੀ ਕੱਟੀ ਹੋਈ ਸ਼ਿਮਲਾ ਮਿਰਚ, ਅੱਧਾ ਬਰੀਕ ਕੱਟਿਆ ਹੋਇਆ ਟਮਾਟਰ, ਓਰਿਗੈਨੋ ਅਤੇ ਚਿਲੀ ਫਲੈਕਸ ਲੋੜ ਅਨੁਸਾਰ, ਪਾਸਤਾ ਸੌਸ ਜਾਂ ਟਮਾਟਰ ਚਿਲੀ ਸੌਸ ਇੱਕ ਵੱਡਾ ਚਮਚ, ਚੀਜ਼ ਲੋੜ ਅਨੁਸਾਰ, ਨੂਡਲਜ਼ ਅੱਧਾ ਕੱਪ।
ਵਿਧੀ: ਨੂਡਲਜ਼ ਨੂੰ ਉਬਾਲ ਕੇ ਪਾਣੀ ਨਿਤਾਰ ਲਓ। ਉਸ ਵਿੱਚ ਨੂਲਡਜ਼ ਮਸਾਲਾ ਚੰਗੀ ਤਰ੍ਹਾਂ ਮਿਲਾਓ। ਇੱਕ ਬ੍ਰੈੱਡ ਸਲਾਈਸ ਤੇ ਮਿਓਨੀਜ਼ ਲਾਓ। ਇੱਕ-ਇੱਕ ਕਰ ਕੇ ਸਾਰੀਆਂ ਸਬਜ਼ੀਆਂ ਫੈਲਾਓ। ਓਰਿਗੈਨੋ ਅਤੇ ਚਿੱਲੀ ਫਲੈਕਸ ਬੁਰਕੋਂ। ਹਲਕਾ ਜਿਹਾ ਨਮਕ ਬੁਰਕ ਸਕਦੇ ਹੋ। ਇੱਕ ਚੀਜ਼ ਸਲਾਈਸ ਰੱਖੋ। ਦੂਸਰੀ ਬ੍ਰੈੱਡ ਸਲਾਈਸ ਉੱਤੇ ਮਿਓਨੀਜ਼ ਲਾ ਕੇ ਪਹਿਲੀ ਬ੍ਰੈਡ ਉੱਤੇ ਰੱਖੋ। ਮਿਓਨੀਜ਼ ਵਾਲਾ ਹਿੱਸਾ ਚੀਜ਼ ਉੱਤੇ ਰੱਖਣਾ ਹੈ। ਇਸ ਬ੍ਰੈੱਡ ਉੱਤੇ ਪਿੱਜ਼ਾ ਸੌਸ ਲਾਓ ਅਤੇ ਤਿਆਰ ਨੂਡਲਜ਼ ਰੱਖੋ। ਓਰਿਗੈਨੋ ਤੇ ਚੀਜ਼ ਬੁਰਕੋਂ। ਤੀਸਰੀ ਬਰੈਡ ਉੱਤੇ ਮਿਓਨੀਜ਼ ਲਗਾ ਕੇ ਨੂਡਲਸ ਉੱਤੇ ਰੱਖੋ। ਗਰਮ ਤਵੇ ਉੱਤੇ ਸੈਂਡਵਿਚ ਨੂੰ ਦੋਵਾਂ ਪਾਸਿਓਂ ਤੋਂ ਤੇਲ ਲਗਾਉਂਦੇ ਹੋਏ ਸੇਕੋ। ਵਿੱਚੋਂ ਕੱਟ ਤੇ ਝਟਪਟ ਪਰੋਸੋ।