ਸਮੱਗਰੀ: ਇਮਲੀ, ਖੰਡ ਇੱਕ (250 ਗਰਾਮ), ਕਿਸ਼ਮਿਸ਼ ਇੱਕ ਚਮਚ, ਖਜ਼ੂਰ ਦੋ (ਬਰੀਕ ਕੱਟੇ ਹੋਏ), ਖਰਬੂਜ਼ੇ ਦੇ ਬੀਜ-ਇੱਕ ਚਮਚ, ਗਰਮ ਮਸਾਲਾ ਇੱਕ ਛੋਟਾ ਚਮਚ, ਅਦਰਕ ਪਾਊਡਰ ਇੱਕ ਛੋਟਾ ਚਮਚ, ਭੁੰਨਿਆ ਜ਼ੀਰਾ ਪਾਊਡਰ ਇੱਕ ਛੋਟਾ ਚਮਚ, ਲਾਲ ਮਿਰਚ ਪਾਊਡਰ ਇੱਕ ਛੋਟਾ ਚਮਚ, ਕਾਲਾ ਨਮਕ ਇੱਕ ਛੋਟਾ ਚਮਚ, ਨਮਕ ਛੋਟਾ ਚਮਚ ਜਾਂ ਸਵਾਦ ਅਨੁਸਾਰ।
ਵਿਧੀ: ਇਮਲੀ ਕੜਾਹੀ ਵਿੱਚ ਪਾ ਦਿਓ। ਇਸ ਵਿੱਚ ਇੱਕ ਕੱਪ ਪਾਣੀ ਤੇ ਖੰਡ ਪਾ ਦਿਓ। ਚਟਣੀ ਨੂੰ ਖੰਡ ਘੁਲਣ ਤੱਕ ਪਕਾਓ ਤੇ ਇਸ ਵਿੱਚ ਚੰਗਾ ਉਬਾਲ ਤੱਕ ਤੇਜ਼ ਅੱਗ ਉੱਤੇ ਪੱਕਣ ਦਿਓ। ਫਿਰ ਇਸ ਵਿੱਚ ਅਦਰਕ ਪਾਊਡਰ, ਭੁੰਨਿਆ ਜ਼ੀਰਾ ਪਾਊਡਰ, ਲਾਲ ਮਿਰਚ ਪਾਊਡਰ, ਕਾਲਾ ਨਮਕ, ਸਫੇਦ ਨਮਕ ਅਤੇ ਗਰਮ ਮਸਾਲਾ ਪਾ ਦਿਓ। ਸਾਰੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਓ। ਇਸ ਵਿੱਚ ਕੱਟੇ ਹੋਏ ਖਜੂਰ ਤੇ ਕਿਸ਼ਮਿਸ਼ ਪਾ ਦਿਓ ਅਤੇ ਚਟਣੀ ਨੂੰ ਗਾੜ੍ਹਾ ਹੋਣ ਤੱਕ ਪਕਾ ਲਓ। ਸੱਤ ਮਿੰਟ ਵਿੱਚ ਚਟਣੀ ਗਾੜ੍ਹੀ ਹੋ ਕੇ ਤਿਆਰ ਹੋ ਜਾਂਦੀ ਹੈ, ਪਰ ਚਟਣੀ ਨੂੰ ਜੇ ਲੰਮੇ ਸਮੇਂ ਤੱਕ ਰੱਖਣਾ ਚਾਹੁੰਦੇ ਹੋ ਤਾਂ ਇਸ ਨੂੰ ਦੋ ਮਿੰਟ ਹੋਰ ਪਕਾ ਲਓ। ਤੁਸੀਂ ਚਾਹੋ ਤਾਂ ਇਸ ਦੀ ਇੱਕ ਬੂੰਦ ਪਿਆਲੀ ਵਿੱਚ ਟਪਕਾ ਕੇ ਦੇਖ ਸਕਦੇ ਹੋ। ਇਸ ਦੇ ਠੰਢਾ ਹੋਣ ਤੋਂ ਬਾਅਦ ਚਟਣੀ ਨੂੰ ਉਂਗਲ ਉੱਤੇ ਚਿਪਕਾਓ ਤੇ ਵੇਖੋ ਇਸ ਵਿੱਚ ਪੂਰਾ ਲੰਮਾ ਤਾਰ ਨਿਕਲ ਰਿਹਾ ਹੈ ਤਾਂ ਚਟਣ ਤਿਆਰ ਹੈ। ਚਟਣੀ ਦੀ ਕੜਾਹੀ ਉਤਾਰ ਕੇ ਜਾਲੀ ਸਟੈਂਡ ਉੱਤੇ ਰੱਖ ਲਓ। ਚਟਣੀ ਨੂੰ ਠੰਢਾ ਹੋਣ ਦਿਓ। ਠੰਢਾ ਹੋਣ ਉੱਤੇ ਚਟਣੀ ਹੋਰ ਗਾੜ੍ਹੀ ਹੋ ਜਾਂਦੀ ਹੈ। ਖਰਬੂਜ਼ੇ ਦੇ ਬੀਜ ਭੁੰਨਣ ਲਈ ਕੜਾਹੀ ਗੈਸ ਉੱਤੇ ਰੱਖੋ। ਇਸ ਵਿੱਚ ਬੀਜ ਪਾ ਕੇ ਇਨ੍ਹਾਂ ਹਿਲਾਉਂਦੇ ਹੋਏ ਫੁੱਲਣ ਤੱਕ ਭੁੰਨ ਲਓ। ਭੁੰਨੇ ਬੀਜ਼ਾਂ ਨੂੰ ਚਟਣੀ ਵਿੱਚ ਪਾ ਕੇ ਮਿਕਸ ਕਰ ਲਓ। ਚਟਣੀ ਨੂੰ ਪਿਆਲੀ ਵਿੱਚ ਕੱਢ ਲਓ। ਤੁਹਾਡੀ ਇਮਲੀ ਦੀ ਚਟਣੀ ਬਣ ਕੇ ਤਿਆਰ ਹੈ।