ਬਹੁਤ ਸਾਰੇ ਲੋਕ ਆਪਣੇ ਚਿਹਰੇ ਦਾ ਬਹੁਤ ਧਿਆਨ ਰੱਖਦੇ ਹਨ, ਜਿਸ ਲਈ ਕਈ ਤਰ੍ਹਾਂ ਦੇ ਢੰਗ ਵਰਤਦੇ ਹਨ। ਇਸੇ ਲਈ ਚਿਹਰੇ ਦਾ ਧਿਆਨ ਰੱਖਣ ਦੇ ਨਾਲ ਤੁਹਾਨੂੰ ਆਪਣੇ ਪੈਰਾਂ ਅਤੇ ਉਂਗਲੀਆਂ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ। ਪੈਰਾਂ ਦੇ ਨਹੰੁ ਲੋਕਾਂ ਸਾਹਮਣੇ ਤੁਹਾਡੇ ਬਾਰੇ ਸਾਰੀ ਕਹਾਣੀ ਦੱਸਦੇ ਹਨ। ਜੇ ਉਹ ਗੰਦੇ ਹੋਣਗੇ ਤਾਂ ਕਿ ਤੁਹਾਨੂੰ ਕਿਵੇਂ ਲੱਗੇਗਾ। ਲੱਗਦਾ ਹੈ ਕਿ ਤੁਸੀਂ ਆਪਣਾ ਧਿਆਨ ਠੀਕ ਤਰ੍ਹਾਂ ਨਹੀਂ ਰੱਖਦੇ। ਜੇ ਤੁਹਾਨੂੰ ਉਸ ਦਾ ਖਾਸ ਧਿਆਨ ਰੱਖਣਾ ਪਵੇਗਾ। ਪੇਸ਼ ਹਨ ਇਸ ਬਾਰੇ ਕੁਝ ਟਿਪਸ :
*ਆਪਣੇ ਪੈਰਾਂ ਨੂੰ ਚੰਗੀ ਤਰ੍ਹਾਂ ਧੋਵੋ। ਆਪਣੇ ਪੈਰਾਂ ਦੇ ਅੰਗੂਠੇ ਨੂੰ ਸਾਫ ਰੱਖਣ ਲਈ ਜ਼ਰੂਰੀ ਹੈ ਕਿ ਤੁਸੀਂ ਆਪਣੇ ਪੈਰਾਂ ਨੂੰ ਸਾਫ ਰੱਖੋ।
* ਇੱਕ ਚੰਗੇ ਨੇਲ ਪੇਂਟ ਰੀਮੂਵਰ ਨਾਲ ਆਪਣੇ ਨੇਲ ਪੇਂਟ ਨੂੰ ਮਿਟਾਓ। ਚੰਗੇ ਅਤੇ ਮਜ਼ਬੂਤ ਨਹੁੰਆਂ ਲਈ ਤੁਹਾਨੂੰ ਕੁਝ ਦਿਨਾਂ ਲਈ ਨੇਲ ਪੇਂਟ ਤੋਂ ਦੂਰ ਰਹਿਣਾ ਚਾਹੀਦਾ ਹੈ।
*ਆਪਣੇ ਪੈਰਾਂ ਨੂੰ ਹਲਕੇ ਗਰਮ ਪਾਣੀ ਵਿੱਚ 15 ਮਿੰਟ ਲਈ ਰੱਖੋ, ਉਸ ਵਿੱਚ ਕੁਝ ਬੂੰਦਾਂ ਤੇਲ ਅਤੇ ਨਮਕ ਦੀਆਂ ਪਾਓ।
*ਪੈਰਾਂ ਦੀਆਂ ਉਂਗਲੀਆਂ ਅਤੇ ਅੱਡੀਆਂ ਨੂੰ ਕੋਮਲ ਬਰੱਸ਼ ਨਾਲ ਰਗੜ ਕੇ ਸਾਫ ਕਰੋ। ਆਪਣੇ ਪੈਰਾਂ ਨੂੰ ਸਕਰਬ ਨਾਲ ਮਸਾਜ ਕਰੋ ਅਤੇ ਬਾਅਦ ਵਿੱਚ ਪੈਰ ਧੋਵੋ।
* ਕਈ ਕੁੜੀਆਂ ਆਪਣੇ ਪੈਰਾਂ ਦੇ ਨਹੁੰਆਂ ਨੂੰ ਵੱਡਾ ਰੱਖਦੀਆਂ ਹਨ, ਜੋ ਕਾਫੀ ਗਲਤ ਹੈ। ਇਨ੍ਹਾਂ ਨੂੰ ਬਿਲਕੁਲ ਛੋਟਾ ਰੱਖਣਾ ਚਾਹੀਦਾ ਹੈ। ਨਹੀਂ ਤਾਂ ਇਸ ਵਿੱਚ ਗੰਦਗੀ ਭਰਦੀ ਜਾਂਦੀ ਹੈ।
* ਆਪਣੇ ਨਹੁੰ ਨੂੰ ਨੇਲ ਫਈਬਰ ਨਾਲ ਸਾਫ ਕਰੋ। ਗੰਦਗੀ ਨੂੰ ਕੱਢਣ ਵੇਲੇ ਥੋੜ੍ਹਾ ਸਾਵਧਾਨ ਰਹੋ।