ਸਮੱਗਰੀ: ਇੱਕ ਕੱਪ ਮੈਦਾ, ਇੱਕ ਵੱਡਾ ਚਮਚ ਮੱਖਣ, ਦੋ ਕੱਪ ਪਨੀਰ, ਦੋ ਟਮਾਟਰ ਕੱਟੇ ਹੋਏ, ਇੱਕ ਵੱਡਾ ਚਮਚ ਘਿਓ, ਇੱਕ-ਦੋ ਹਰੀਆਂ ਮਿਰਚਾਂ, ਅੱਧੀ ਸ਼ਿਮਲਾ ਮਿਰਚ ਕੱਟੀ ਹੋਈ, ਸਵਾਦ ਅਨੁਸਾਰ ਨਮਕ।
ਵਿਧੀ: ਮੈਦੇ ਵਿੱਚ ਥੋੜ੍ਹਾ ਜਿਹਾ ਨਮਕ ਤੇ ਮੱਖਣ ਪਾ ਕੇ ਪਾਣੀ ਨਾਲ ਗੁੰਨ੍ਹ ਲਓ। ਕੜਾਹੀ ਵਿੱਚ ਘਿਓ ਗਰਮ ਕਰ ਕੇ ਟਮਾਟਰ ਭੁੰਨੋ। ਇਨ੍ਹਾਂ ਵਿੱਚ ਸ਼ਿਮਲਾ ਮਿਰਚ, ਹਰੀ ਮਿਰਚ ਤੇ ਨਮਕ ਪਾ ਕੇ ਭੁੰਨੋ। ਭੁੰਨਣ ਉੱਤੇ ਪਨੀਰ ਪਾ ਕੇ ਚੰਗੀ ਤਰ੍ਹਾਂ ਪਕਾ ਕੇ ਠੰਢਾ ਹੋਣ ਦਿਓ। ਮੈਦੇ ਦੇ ਛੋਟੇ ਛੋਟੇ ਪੇੜੇ ਬਣਾ ਕੇ ਚੌਰਸ ਬੇਲ ਲਓ। ਇਨ੍ਹਾਂ ਵਿੱਚ ਪਨੀਰ ਦੀ ਫਿਲਿੰਗ ਪਾ ਕੇ ਰੋਲ ਕਰ ਲਓ। ਗਰਮ ਓਵਰ ਵਿੱਚ 10-15 ਮਿੰਟ ਤੱਕ ਬੇਕ ਕਰ ਕੇ ਸੌਸ ਦੇ ਨਾਲ ਗਰਮਾਗਰਮ ਪਰੋਸੋ।