ਲੁਧਿਆਣਾ, 20 ਅਪ੍ਰੈਲ (ਪੋਸਟ ਬਿਊਰੋ)- ਇਸ ਸ਼ਹਿਰ ਵਿੱਚ ਮੋਟਰਸਾਈਕਲ ਸਵਾਰ ਦੋ ਲੁਟੇਰਿਆਂ ਨੇ ਰੇਕੀ ਕਰਨ ਦੇ ਬਾਅਦ ਮਨੀ ਟ੍ਰਾਂਸਫਰ ਦਾ ਕੰਮ ਕਰਨ ਵਾਲੇ ਦੋ ਜਣਿਆਂ ਤੋਂ ਕਰੀਬ 10.90 ਲੱਖ ਦੀ ਨਕਦੀ ਲੁੱਟ ਲਈ।ਇਹ ਘਟਨਾ ਕੱਲ੍ਹ ਸ਼ਾਮ ਦਾਣਾ ਮੰਡੀ ਖੇਤਰ ਗਿੱਲ ਰੋਡ ਉੱਤੇ ਹੋਈ ਜਿਸ ਵਿੱਚੋਂ ਦੋਸ਼ੀਆਂ ਨੇ ਇੱਕ ਸਾਜ਼ਿਸ਼ ਦੇ ਤਹਿਤ ਮਨੀ ਟ੍ਰਾਂਸਫਰ ਦੇ ਦੋਨਾਂ ਕਾਰਿੰਦਿਆਂ ਨੂੰ ਰਾਸਤੇ ਵਿੱਚ ਘੇਰ ਕੇ ਲੁੱਟ ਲਿਆ।
ਇਸ ਦੀ ਸੂਚਨਾ ਮਿਲਣ ਉੱਤੇ ਪੁਲਸ ਟੀਮਾਂ ਪਹੁੰਚ ਗਈਆਂ ਤੇ ਘਟਨਾਸਥਾਨ ਉੱਤੇ ਜਾਂਚ ਸ਼ੁਰੂ ਕੀਤੀ।ਪੀੜਤਾਂ ਹਿਤੇਸ਼ ਉਰਫ਼ ਹਨੀ ਅਤੇ ਜਸਪਿੰਦਰ ਸਿੰਘ ਨੇ ਦੱਸਿਆ ਕਿ ਸ਼ਾਮ ਨੂੰ ਜਦੋਂ ਉਹ ਪੇਮੈਂਟ ਲੈ ਕੇ ਅਰੋੜਾ ਪੈਲੇਸ ਦੇ ਕਰੀਬ ਆ ਰਹੇ ਸੀ ਤਾਂ ਕੁਝ ਅਣਜਾਣ ਨੌਜਵਾਨਾਂ ਨੇ ਉਨ੍ਹਾਂ ਨੂੰ ਰਸਤੇ ਵਿੱਚ ਰੋਕ ਕੇ ਰੁਪਇਆਂ ਵਾਲਾ ਬੈਗ ਖੋਹ ਲਿਆ। ਉਨ੍ਹਾਂ ਨੇ ਵਿਰੋਧ ਕੀਤਾ ਤਾਂ ਦੋਸ਼ੀਆਂ ਨੇ ਉਨ੍ਹਾਂ ਨੂੰ ਜਾਨ ਤੋਂ ਮਾਰ ਦੇਣ ਦੀ ਧਮਕੀ ਦਿੱਤੀ ਅਤੇ ਬੈਗ ਲੈ ਕੇ ਫਰਾਰ ਹੋ ਗਏ। ਪੀੜਤਾਂ ਦੇ ਬਿਆਨ ਲੈ ਕੇ ਮਾਮਲੇ ਦੀ ਜਾਂਚ ਲਈ ਸੀ ਸੀ ਟੀ ਵੀ ਕੈਮਰਿਆਂ ਨੂੰ ਖੰਗਾਲਿਆ ਜਾ ਰਿਹਾ ਹੈ।