ਦੱਖਣੀ ਕਨੜ੍ਹ, 23 ਜਨਵਰੀ (ਪੋਸਟ ਬਿਊਰੋ)- ਦੱਖਣੀ ਕੰਨੜ੍ਹ ਜ਼ਿਲ੍ਹੇ ਦੇ ਮੰਗਲੁਰੂ ਦੇ ਇੱਕ ਪੁਜਾਰੀ ਨੂੰ ਹਨੀ ਟ੍ਰੈਪ ਵਿੱਚ ਫਸਾਉਣ ਅਤੇ ਉਸ ਤੋਂ 49 ਲੱਖ ਰੁਪਏ ਦੀ ਜਬਰਨ ਵਸੂਲੀ ਕਰਨ ਦੇ ਦੋਸ਼ ਵਿੱਚਕਰਨਾਟਕ ਪੁਲਸ ਨੇ ਇੱਕ ਸ਼ਾਦੀਸ਼ੁਦਾ ਮਹਿਲਾ 30 ਸਾਲ ਭਵਿਆ ਸਮੇਤ ਦੋ ਲੋਕਾਂ ਨੂੰ ਗ਼੍ਰਿਫ਼ਤਾਰ ਕੀਤਾ ਹੈ।
ਦੋਸ਼ੀ ਮਹਿਲਾ ਨੇ ਚਿਕਮੰਗਲੂਰੂ ਦੇ ਪੁਜਾਰੀ ਨੂੰ ਵਿਸ਼ੇਸ਼ ਪੁੂਜਾ ਕਰਨ ਲਈ ਮੰਗਲੁਰੂ ਦੇ ਪਦਵਿਨੰਗਡੀ ਵਿੱਚ ਆਪਣੇ ਘਰ ਬੁਲਾਇਆ ਤੇ ਕਿਹਾ ਕਿ ਉਹ ਪਰਵਾਰਕ ਵਿਵਾਦ ਸੁਲਝਾਉਣਾ ਚਾਹੁੰਦੀ ਹੈ। ਜਦੋਂ ਪੁਜਾਰੀ ਉਸਦੇ ਘਰ ਆਇਆ ਤਾਂ ਮਹਿਲਾ ਨੇ ਉਸ ਨਾਲ ਚੰਗਾ ਵਿਹਾਰ ਕੀਤਾ ਅਤੇ ਫੋਟੋਆਂ ਅਤੇ ਵੀਡੀਓ ਬਣਾਈਆਂ। ਬਾਅਦ ਵਿੱਚ ਦੋਸ਼ੀ ਮਹਿਲਾ ਅਤੇ ਸਾਥੀ ਨੇ ਪੁਜਾਰੀ ਨੂੰ ਬਲੈਕਮੇਲ ਕਰ ਕੇ ਧਮਕੀ ਦਿੱਤੀ ਕਿ ਜੇ ਉਸ ਨੇ ਪੈਸੇ ਨਹੀਂ ਦਿੱਤੇ ਤਾਂ ਉਸਦੀਆਂ ਤਸਵੀਰਾਂ ਅਤੇ ਵੀਡੀਉ ਵਾਇਰਲ ਕਰ ਦੇਣਗੇ। ਪੁਜਾਰੀ ਨੇ ਸਮਾਜ ਵਿੱਚ ਆਪਣੀ ਇਮੇਜ ਖ਼ਰਾਬ ਹੋਣ ਦੇ ਡਰ ਕਾਰਨ ਦੋਸ਼ੀਆਂ ਦੇ ਦੱਸੇ ਅਨੁਸਾਰ ਵੱਖ-ਵੱਖ ਬੈਂਕ ਖਾਤਿਆਂ ਵਿੱਚ ਪੈਸੇ ਜਮ੍ਹਾ ਕਰਾ ਦਿੱਤੇ। ਉਸਨੇ ਪੁਲਸ ਨੂੰ ਦੱਸਿਆ ਕਿ ਦੋਸ਼ੀਆਂ ਦੇ ਦਬਾਅਹੇਠ ਉਸ ਨੇ ਇਸ ਦੇ ਲਈ 15 ਲੱਖ ਰੁਪਏ ਦਾ ਕਰਜ਼ਾ ਲਿਆ।ਦੋਸ਼ੀਆਂ ਨੇ ਹੋਰ ਪੈਸੇ ਮੰਗੇ ਤਾਂ ਪੁਜਾਰੀ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੇ ਬਾਅਦ ਪੁਜਾਰੀ ਦੇ ਪਰਵਾਰ ਨੇ ਪੁਲਸ ਵਿੱਚ ਸ਼ਿਕਾਇਤ ਕੀਤੀ। ਪੁਲਸ ਨੇ ਦੋਸ਼ੀਆਂ ਨੂੰ ਗ਼੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ 37 ਹਜ਼ਾਰ ਰੁਪਏ ਕੀਮਤ ਦੀਆਂ ਦੋ ਸੋਨੇ ਦੀ ਅੰਗੂਠੀਆਂ, 31 ਹਜ਼ਾਰ ਰੁਪਏ ਨਕਦ ਅਤੇ ਚਾਰ ਮੋਬਾਈਲ ਬਰਾਮਦ ਕੀਤੇਹਨ। ਜਾਂਚ ਵਿੱਚ ਪਤਾ ਲੱਗਾ ਕਿ ਦੋਸ਼ੀ ਮਹਿਲਾ ਤੇ ਉਸਦੇ ਸਹਿਯੋਗੀ ਨੇ ਜਬਰਨ ਵਸੂਲੀ ਦੇ ਪੈਸਿਆਂ ਤੋਂ 10 ਲੱਖ ਰੁਪਏ ਵਿੱਚ ਲੀਜ਼ ਉੱਤੇ ਫਲੈਟ ਖਰੀਦ ਲਿਆ, ਜਦਕਿ ਪਹਿਲਾਂ ਉਹ ਇੱਕ ਛੋਟੇ ਦੇ ਕਿਰਾਏ ਦੇ ਘਰ ਵਿੱਚ ਰਹਿੰਦੇ ਸੀ। ਉਨ੍ਹਾਂ ਨੇ ਆਲੀਸ਼ਾਨ ਘਰੇਲੂ ਚੀਜ਼ਾਂ ਉੱਤੇ ਲੱਗਭਗ ਸੱਤ ਲੱਖ ਰੁਪਏ ਖਰਚ ਕਰ ਦਿੱਤੇ ਅਤੇ ਇੱਕ ਦੋਪਹੀਆ ਵਾਹਨ ਵੀ ਖਰੀਦਿਆ ਸੀ, ਜਿਹੜਾ ਪੁਲਸ ਨੇ ਲੱਭ ਲਿਆ ਹੈ।