Welcome to Canadian Punjabi Post
Follow us on

03

February 2025
ਬ੍ਰੈਕਿੰਗ ਖ਼ਬਰਾਂ :
ਟੈਰਿਫ ਦੇ ਖ਼ਤਰੇ ਦੇ ‘ਚ ਸਨੈਪ ਚੋਣਾਂ ਨਾਲ ਸੂਬਾ ਨਹੀਂ ਹੋਵੇਗਾ ਕਮਜ਼ੋਰ : ਫੋਰਡਓਂਟਾਰੀਓ ਦਾ ਲਿਕਰ ਬੋਰਡ ਮੰਗਲਵਾਰ ਨੂੰ ਆਪਣੀਆਂ ਸ਼ੈਲਫਾਂ ਤੋਂ ਹਟਾਏਗਾ ਅਮਰੀਕੀ ਸ਼ਰਾਬਓਂਟਾਰੀਓ ਚੋਣਾਂ 2025: ਅਮਰੀਕੀ ਸ਼ਰਾਬ `ਤੇ ਪਾਬੰਦੀ ਦਾ ਫ਼ੈਸਲਾ ਠੀਕ, ਪਰ ਲੋਕ ਨੌਕਰੀਆਂ ਬਾਰੇ ਵੀ ਚਿੰਤਤ : ਕਰੌਂਬੀਸੀਰੀਆ ਦੇ ਰਾਸ਼ਟਰਪਤੀ ਸਾਊਦੀ ਅਰਬ ਪਹੁੰਚੇ, ਪ੍ਰਿੰਸ ਸਲਮਾਨ ਵੱਲੋਂ ਸਵਾਗਤਇਜ਼ਰਾਈਲ ਨੇ ਕੀਤਾ ਦਾਅਵਾ- ਵੈਸਟ ਬੈਂਕ ਵਿੱਚ 50 ਫਲਸਤੀਨੀ ਅੱਤਵਾਦੀ ਮਾਰੇ, 100 ਤੋਂ ਵੱਧ ਗ੍ਰਿਫ਼ਤਾਰਟਰੰਪ ਨੇ ਫਿਰ ਬ੍ਰਿਕਸ ਦੇਸ਼ਾਂ ਨੂੰ ਕਿਹਾ- ਵਪਾਰ ਵਿੱਚ ਜੇ ਡਾਲਰ ਦੀ ਥਾਂ ਕਿਸੇ ਹੋਰ ਮੁਦਰਾ ਦੀ ਵਰਤੋਂ ਕੀਤੀ ਤਾਂ ਲੱਗੇਗਾ 100 ਫੀਸਦ ਟੈਕਸਮੈਕਸੀਕੋ ਦੀ ਰਾਸ਼ਟਰਪਤੀ ਨੇ ਕਿਹਾ: ਅਸੀਂ ਅਮਰੀਕਾ ਨਾਲ ਟਕਰਾਅ ਦੀ ਬਜਾਏ ਸਹਿਯੋਗ ਅਤੇ ਗੱਲਬਾਤ ਚਾਹੁੰਦੇ ਹਾਂਆਇਰਲੈਂਡ ਵਿੱਚ ਕਾਰ ਦਰੱਖਤ ਨਾਲ ਟਕਰਾਈ, ਦੋ ਭਾਰਤੀ ਵਿਦਿਆਰਥੀਆਂ ਦੀ ਮੌਤ
 
ਅਪਰਾਧ

ਘਰੇਲੂ ਕਲੇਸ਼ ਕਾਰਨ ਪਤਨੀ ਤੇ ਪੁੱਤਰ ਵੱਲੋਂ ਸਾਬਕਾ ਫ਼ੌਜੀ ਦਾ ਕਤਲ

April 13, 2022 12:24 AM

ਪੱਟੀ, 12 ਅਪ੍ਰੈਲ (ਪੋਸਟ ਬਿਊਰੋ)- ਥਾਣਾ ਸਦਰ ਪੱਟੀ ਦੇ ਪਿੰਡ ਧਗਾਣਾ ਦੇ ਸਾਬਕਾ ਫ਼ੌਜੀ ਪ੍ਰਤਾਪ ਸਿੰਘ ਦਾ ਕਤਲ ਉਸਦੀ ਪਤਨੀ ਅਤੇ ਪੁੱਤਰ ਨੇ ਮਿਲ ਕੇ ਕੀਤਾ ਅਤੇ ਉਸ ਦੀ ਲਾਸ਼ ਦਰਿਆ ਦੇ ਬੰਨ੍ਹ ਉੱਤੇ ਨੱਪ ਦਿੱਤੀ। ਪੁਲਸ ਨੇ ਫ਼ੌਜੀ ਪ੍ਰਤਾਪ ਸਿੰਘ ਦੇ ਪੁੱਤਰ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਉਸ ਨੇ ਆਪਣਾ ਗੁਨਾਹ ਕਬੂਲ ਲਿਆ ਅਤੇ ਆਪਣੇ ਪਿਤਾ ਦੀ ਲਾਸ਼ ਨੂੰ ਬਰਾਮਦ ਕਰਵਾਇਆ, ਜਿਸ ਬਾਰੇ ਪੁਲਸ ਅਗਲੀ ਕਾਰਵਾਈ ਕਰ ਰਹੀ ਹੈ।
ਫ਼ੌਜੀ ਦੇ ਪੁੱਤਰ ਧਰਮਿੰਦਰ ਸਿੰਘ ਨੇ 10 ਅਪ੍ਰੈਲ ਨੂੰ ਸ਼ਿਕਾਇਤ ਕੀਤੀ ਸੀ ਕਿ ਮੇਰਾ ਪਿਤਾ ਪ੍ਰਤਾਪ ਸਿੰਘ ਪੁੱਤਰ ਲਛਮਣ ਸਿੰਘ ਅੱਠ ਤਰੀਕ ਨੂੰ ਘਰੋਂ ਗਿਆ ਤੇ ਘਰ ਵਾਪਸ ਨਹੀਂ ਆਇਆ। ਪੁਲਸ ਨੇ ਮ੍ਰਿਤਕ ਦੀ ਪਤਨੀ ਗੁਰਜੀਤ ਕੌਰ ਅਤੇ ਲੜਕੇ ਧਰਮਿੰਦਰ ਸਿੰਘ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਮੰਨਿਆ ਕਿ ਪ੍ਰਤਾਪ ਸਿੰਘ ਘਰ ਵਿੱਚ ਕਲੇਸ਼ ਰੱਖਦਾ ਸੀ, ਜਿਸ ਤੋਂ ਦੁਖੀ ਹੋ ਕਿ ਅਸੀਂ ਮਾਂ-ਪੁੱਤ ਨੇ 8 ਅਪ੍ਰੈਲ ਨੂੰ ਕਤਲ ਕਰਕੇ ਲਾਸ਼ ਬੰਨ੍ਹ ਉਪਰ ਨੱਪ ਦਿੱਤੀ ਸੀ। ਗੁਰਜੀਤ ਕੌਰ ਤੇ ਧਰਮਿੰਦਰ ਸਿੰਘ ਖ਼ਿਲਾਫ਼ ਧਾਰਾ 302 ਦਾ ਮਾਮਲਾ ਦਰਜ ਕਰ ਲਿਆ ਗਿਆ ਹੈ।

 

 
Have something to say? Post your comment