ਠਾਣੇ, 16 ਅਪ੍ਰੈਲ (ਪੋਸਟ ਬਿਊਰੋ)- ਮਹਾਰਾਸ਼ਟਰ ਦੇ ਠਾਣੇ ਇਲਾਕੇ ਦੇ ਰਾਬੋਡੀ ਥਾਣਾ ਖੇਤਰ ਵਿੱਚ ਨਾਸ਼ਤਾ ਨਾ ਦੇਣ ਕਾਰਨ ਇੱਕ ਨਾਰਾਜ਼ ਸਹੁਰੇ ਨੇ ਨੂੰਹ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਹੈ।
ਪੁਲਸ ਨੇ ਦੱਸਿਆ ਕਿ ਰਾਬੋਡੀ ਇਲਾਕੇ ਦੀ 42 ਸਾਲਾ ਔਰਤ ਦੇ ਢਿੱਡ ਵਿੱਚ ਗੋਲੀ ਲੱਗੀ ਅਤੇ ਇੱਕ ਹਸਪਤਾਲ ਵਿੱਚ ਉਸਦਾ ਇਲਾਜ ਚੱਲ ਰਿਹਾ ਸੀ ਜਿਸ ਦੌਰਾਨ ਉਸ ਦੀ ਮੌਤ ਹੋ ਗਈ। ਸੀਨੀਅਰ ਇੰਸਪੈਕਟਰ ਸੰਤੋਸ਼ ਘਾਟੇਕਰ ਨੇ ਦੱਸਿਆ ਕਿ ਦੋਸ਼ੀ ਕਾਸ਼ੀਨਾਥ ਪਾਂਡੁਰੰਗ ਪਾਟਿਲ (76) ਉੱਤੇਕੇਸ ਦਰਜ ਕੀਤਾ ਗਿਆ ਹੈ। ਹਾਲੇ ਦੋਸ਼ੀ ਗ਼੍ਰਿਫ਼ਤਾਰ ਕੀਤਾ ਜਾਣਾ ਹੈ। ਪੁਲਸ ਅਧਿਕਾਰੀ ਨੇ ਦੋਸ਼ੀ ਨੂੰਹ ਦੀ ਸ਼ਿਕਾਇਤ ਦਾ ਹਵਾਲਾ ਦੇ ਕੇ ਕਿਹਾ ਕਿ ਘਟਨਾ ਸਵੇਰੇ ਕਰੀਬ 11.30 ਵਜੇ ਹੋਈ। ਉਨ੍ਹਾਂ ਸ਼ਿਕਾਇਤ ਵਿੱਚ ਕਿਹਾ ਕਿ ਜਦੋਂ ਪੀੜਤਾ ਨੇ ਚਾਹ ਨਾਲ ਨਾਸ਼ਤਾ ਨਾ ਦਿੱਤਾ ਤਾਂ ਦੋਸ਼ੀ ਸਹੁਰਾ ਨਾਰਾਜ਼ ਹੋ ਗਿਆ। ਇਸ ਦੇ ਬਾਅਦ ਉਸ ਨੇ ਆਪਣੀ ਰਿਵਾਲਵਰ ਕੱਢੀ ਅਤੇ ਨੂੰਹ ਨੂੰ ਗੋਲੀ ਮਾਰ ਦਿੱਤੀ, ਜਿਸ ਨਾਲ ਉਹ ਜ਼ਖ਼ਮੀ ਹੋ ਗਈ ਅਤੇ ਇਲਾਜ ਦੌਰਾਨ ਦਮ ਤੋੜ ਦਿੱਤਾ। ਪਰਵਾਰ ਦੇ ਹੋਰ ਮੈਂਬਰਾਂ ਨੇ ਉਸ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲਦਾਖ਼ਲ ਕਰਵਾਇਆ ਸੀ। ਘਾਟੇਕਰ ਨੇ ਕਿਹਾ ਕਿ ਪੁਲਸ ਇਸ ਗੱਲ ਦਾ ਪਤਾ ਲੱਗਾ ਰਹੀ ਹੈ ਕਿ ਸਹੁਰੇ ਨੇ ਇਹ ਹਮਲਾ ਕਿਸੇ ਹੋਰ ਉਕਸਾਵੇ ਦਾ ਕਾਰਨ ਤਾਂ ਨਹੀਂ ਕੀਤਾ ਸੀ।