ਜੇ ਤੁਹਾਨੂੰ ਸਮਝ ਨਹੀਂ ਕਿ ਚੰਦਨ ਪਾਊਡਰ ਨੂੰ ਕਿਸ ਸਮੱਗਰੀ ਨਾਲ ਮਿਲਾ ਕੇ ਫੇਸ ਪੈਕ ਬਣਾਈਏ ਤਾਂ ਤੁਹਾਡੀ ਮਦਦ ਲਈ ਅਜਿਹੇ ਫੇਸ ਪੈਕ ਦਿੱਤੇ ਹੋਏ ਹਨ, ਜੋ ਆਸਾਨੀ ਨਾਲ ਘਰਹੀ ਬਣਾਏ ਜਾ ਸਕਦੇ ਹਨ ਅਤੇ ਤੁਹਾਨੂੰ ਚਮੜੀ ਸੰਬੰਧੀ ਸਮੱਸਿਆਵਾਂ ਤੋਂ ਛੁਟਕਾਰਾ ਦਿਵ ਸਕਦੇ ਹਨ ਅਤੇ ਉਨ੍ਹਾਂ ਵਿੱਚ ਬਿਲਕੁਲ ਖਰਚ ਵੀ ਨਹੀਂ ਹੋਵੇਗੀ।
ਚੰਦਨ ਪਾਊਡਰ, ਹਲਦੀ ਤੇ ਕਪੂਰ: ਜੇ ਤੁਹਾਡੇ ਚਿਹਰੇ ਉੱਤੇ ਬਹੁਤ ਸਾਰੇ ਕਿੱਲ-ਮੁਹਾਸੇ ਹੋ ਗਏ ਹਨ ਤਾਂ ਚੰਦਨ ਪਾਊਡਰ, ਹਲਦੀ ਤੇ ਕਪੂਰ ਨੂੰ ਮਿਲਾ ਕੇ ਇੱਕ ਪੇਸਟ ਤਿਆਰ ਕਰੋ ਅਤੇ ਲਾਓ. ਨੇਮੀ ਰੂਪ ਵਿੱਚ ਲਾਉਣ ਨਾਲ ਤੁਹਾਡੀ ਇਹ ਸਮੱਸਿਆ ਕਾਫੀ ਹੱਲ ਹੋ ਜਾਵੇਗੀ।
ਗੁਲਾਬ ਜਲ ਅਤੇ ਚੰਦਨ ਪਾਊਡਰ: ਗੁਲਾਬ ਜਲ ਇਹ ਬਹੁਤ ਸਾਧਾਰਨ ਜਿਹਾ ਫੇਸ ਪੈਕ ਹੈ ਜਿਸ ਵਿੱਚ ਚੰਦਨ ਪਾਊਡਰ ਨੂੰ ਗੁਲਾਬ ਜਲ ਨਾਲ ਮਿਲਾ ਕੇ ਪ੍ਰਯੋਗ ਕੀਤਾ ਜਾਂਦਾ ਹੈ। ਇਸ ਨੂੰ ਉਦੋਂ ਲਾਓ, ਜਦੋਂ ਤੁਸੀਂ ਬਾਹਰ ਤੋਂ ਆਏ ਹੋਵੋ ਜਿਸ ਨਾਲ ਇਸ ਨੂੰ ਲਗਾ ਕੇ ਗੰਦਗੀ ਅਤੇ ਚਮੜੀ ਦੇ ਮਰੇ ਹੋਏ ਸੈਲਾਂ ਤੋਂ ਛੁਟਕਾਰਾ ਮਿਲ ਸਕੇ।
ਮੁਲਤਾਨੀ ਮਿੱਟੀ ਅਤੇ ਦਹੀਂ: ਅੱਧਾ ਚਮਚ ਮੁਲਤਾਨੀ ਮਿੱਟੀ ਨੂੰ ਅੱਧੇ ਚਮਚ ਚੰਦਨ ਪਾਊਡਰ ਨਾਲ ਮਿਲਾਓ। ਫਿਰ ਇਸ ਵਿੱਚ ਜਾਂ ਤਾਂ ਦਹੀਂ ਜਾਂ ਦੁੱਧ ਦੀ ਮਲਾਈ ਮਲਾ ਕੇ ਪੇਸਟ ਬਣਾ ਕੇ ਲਾਓ। ਸੁੱਕ ਜਾਣ ਉੱਤੇ ਪਾਣੀ ਨਾਲ ਧੋ ਲਵੋ।
ਬਾਦਾਮ ਪਾਊਡਰ ਅਤੇ ਦੁੱਧ: ਇੱਕ ਕੌਲੀ ਵਿੱਚ ਬਦਾਮ ਪਾਊਡਰ ਨੂੰ ਚੰਦਨ ਪਾਊਡਰ ਅਤੇ ਹਲਦੀ ਨੂੰ ਦੁੱਧ ਨਾਲ ਮਿਲਾਓ। ਇਸ ਨੂੰ ਚਿਹਰੇ ਉੱਤੇ ਲਾ ਕੇ ਸੁਕਾ ਲਵੋ ਅਤੇ ਫਿਰ ਪਾਣੀ ਨਾਲ ਧੋ ਲਵੋ।
ਹਲਦੀ ਤੇ ਨਿੰਬੂ: ਤੁਸੀਂ ਹਲਦੀ ਅਤੇ ਚੰਦਨ ਪਾਊਡਰ ਮਿਲਾ ਕੇ ਚਮੜੀ ਚਮਕਦਾਰ ਬਣਾ ਸਕਦੇ ਹੋ। ਇਸ ਵਿੱਚ ਨਿੰਬੂ ਦੀਆਂ ਵੀ ਕੁਝ ਬੂੰਦਾਂ ਪਾਓ, ਜਿਸ ਨਾਲ ਚਮੜੀ ਸਾਫ ਹੋ ਜਾਵੇ।
ਲਵੈਂਡਰ ਦਾ ਤੇਲ: ਆਪਣੀ ਥਕਾਨ ਭਰੀ ਚਮੜੀ ਨੂੰ ਅਰਾਮਦਾਇਕ ਬਣਾਉਣ ਅਤੇ ਕਾਲੇ ਧੱਬਿਆਂ ਨੂੰ ਹਟਾਉਣ ਲਈ ਤੁਸੀਂ ਲਵੈਂਡਰ ਦੇ ਤੇਲ ਅਤੇ ਚੰਦਨ ਪਾਊਡਰ ਨੂੰ ਮਿਲਾ ਕੇ ਪੇਸਟ ਬਣਾਓ। ਇਸ ਨਾਲ ਚਮੜੀ ਚੁਸਤ ਵੀ ਹੁੰਦੀ ਹੈ।